Journalism Of Hope
BREAKING NEWS
PU ਵਿਦਿਆਰਥੀ ਸੰਘ ਚੋਣਾਂ ’ਚ ABVP ਨੇ ਮਾਰੀ ਬਾਜ਼ੀ,ਅੰਕਿਤ ਬਿਧਾਨ ਨੇ ਦੂਜੀ ਵਾਰ ਹਾਸਲ ਕੀਤੀ ਪ੍ਰਧਾਨਗੀ......ਸਟਾਰ ਖਿਡਾਰੀ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ, “ਵਾਮੋਸ ਅਰਜਨਟੀਨਾ”- ਸੰਨਿਆਸ ਮਗਰੋਂ ਮੇਸੀ ਦਾ ਭਾਵੁਕ ਸੰਦੇਸ਼......ਵੱਡੀ ਵਾਰਦਾਤ! ਜੀਜੇ ਦਾ ਬੇਰਹਿਮੀ ਨਾਲ ਕਤਲ, ਸਾਲਿਆਂ ਨੇ ਚਾਕੂਆਂ ਨਾਲ ਕੀਤੇ 83 ਵਾਰ, ਜਾਣੋ ਪੂਰਾ ਮਾਮਲਾ.....ਮੋਰਿੰਡਾ ’ਚ ਖੂਨੀ ਖੇਡ, ਗੱਡੀਆਂ ਨਾਲ ਘੇਰ ਕੇ ਨੌਜਵਾਨਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ.......

ਅੱਜ 1 ਸਤੰਬਰ ਤੋਂ 5 ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ

5 big changes from September 1st: ਨਵੀਂ ਦਿੱਲੀ: ਅੱਜ ਯਾਨੀ 1 ਸਤੰਬਰ 2026 ਤੋਂ ਦੇਸ਼ ਵਿੱਚ ਕਈ ਅਹਿਮ ਬਦਲਾਅ ਲਾਗੂ ਹੋਏ ਹਨ। ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਮੁੰਬਈ ਵਿੱਚ ਦੁੱਧ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ LPG e-KYC, ਅੰਤਰਰਾਸ਼ਟਰੀ ਹਵਾਈ ਯਾਤਰਾ ਅਤੇ ਨਵੀਆਂ ਕਾਰਾਂ ਦੀਆਂ ਕੀਮਤਾਂ ਨਾਲ ਜੁੜੇ ਵੀ […]
Ranjit Singh
By : Updated On: 01 Sep 2026 08:51:AM
ਅੱਜ 1 ਸਤੰਬਰ ਤੋਂ 5 ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ

5 big changes from September 1st: ਨਵੀਂ ਦਿੱਲੀ: ਅੱਜ ਯਾਨੀ 1 ਸਤੰਬਰ 2026 ਤੋਂ ਦੇਸ਼ ਵਿੱਚ ਕਈ ਅਹਿਮ ਬਦਲਾਅ ਲਾਗੂ ਹੋਏ ਹਨ। ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਮੁੰਬਈ ਵਿੱਚ ਦੁੱਧ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ LPG e-KYC, ਅੰਤਰਰਾਸ਼ਟਰੀ ਹਵਾਈ ਯਾਤਰਾ ਅਤੇ ਨਵੀਆਂ ਕਾਰਾਂ ਦੀਆਂ ਕੀਮਤਾਂ ਨਾਲ ਜੁੜੇ ਵੀ ਅਹਿਮ ਬਦਲਾਅ ਹੋਏ ਹਨ।

ਇਸ਼ਤਿਹਾਰ

1. ਕਮਰਸ਼ੀਅਲ LPG ਸਿਲੰਡਰ ਹੋਇਆ ਮਹਿੰਗਾ

ਤੇਲ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੀ ਕੀਮਤ ₹9.50 ਤੋਂ ₹11.50 ਤੱਕ ਵਧੀ ਹੈ।

ਸ਼ਹਿਰਨਵੀਂ ਕੀਮਤਪੁਰਾਣੀ ਕੀਮਤਵਾਧਾ
ਦਿੱਲੀ₹2747.50₹2738.00₹9.50
ਕੋਲਕਾਤਾ₹2884.00₹2872.50₹11.50
ਮੁੰਬਈ₹2701.00₹2691.50₹9.50
ਚੇਨਈ₹2916.50₹2906.00₹10.50

ਹਾਲਾਂਕਿ 14.2 ਕਿਲੋ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਕਮਰਸ਼ੀਅਲ ਸਿਲੰਡਰ ਮਹਿੰਗਾ ਹੋਣ ਨਾਲ ਰੈਸਟੋਰੈਂਟ, ਢਾਬਿਆਂ ਅਤੇ ਕੈਟਰਿੰਗ ਕਾਰੋਬਾਰ ਦੀ ਲਾਗਤ ਵਧ ਸਕਦੀ ਹੈ। ਇਸ ਦਾ ਅਸਰ ਚਾਹ, ਨਾਸ਼ਤੇ, ਖਾਣੇ ਅਤੇ ਕੈਟਰਿੰਗ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ।

2. ਮੁੰਬਈ ਵਿੱਚ ਦੁੱਧ ₹9 ਪ੍ਰਤੀ ਲੀਟਰ ਮਹਿੰਗਾ

ਮੁੰਬਈ ਵਿੱਚ 1 ਸਤੰਬਰ ਤੋਂ ਥੋਕ ਦੁੱਧ ਦੀ ਕੀਮਤ ਵਿੱਚ ₹9 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ ਮੁਤਾਬਕ ਥੋਕ ਦਰ ₹93 ਤੋਂ ਵਧ ਕੇ ₹102 ਪ੍ਰਤੀ ਲੀਟਰ ਹੋ ਗਈ ਹੈ ਅਤੇ ਇਹ ਦਰ 28 ਫਰਵਰੀ 2027 ਤੱਕ ਲਾਗੂ ਰਹੇਗੀ।

ਤਾਮਿਲਨਾਡੂ ਵਿੱਚ ਵੀ ਐਵਿਨਜ਼ ਦੁੱਧ ਦੇ ਖਰੀਦ ਮੁੱਲ ਵਿੱਚ ₹3 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਦਰ ₹41 ਤੋਂ ਵਧ ਕੇ ₹44 ਹੋ ਗਈ ਹੈ।

ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਹਰੇ ਚਾਰੇ, ਭੂਸੇ, ਖਲ, ਪਸ਼ੂਆਂ ਦੀ ਦੇਖਭਾਲ ਅਤੇ ਟਰਾਂਸਪੋਰਟ ਦੇ ਵਧਦੇ ਖਰਚਿਆਂ ਨੂੰ ਦੱਸਿਆ ਗਿਆ ਹੈ। ਇਸ ਨਾਲ ਦਹੀਂ, ਪਨੀਰ ਅਤੇ ਮਿਠਾਈਆਂ ਵਰਗੇ ਡੇਅਰੀ ਉਤਪਾਦ ਵੀ ਮਹਿੰਗੇ ਹੋ ਸਕਦੇ ਹਨ।

3. LPG e-KYC ਨਹੀਂ ਕਰਵਾਈ ਤਾਂ ਸਬਸਿਡੀ ’ਤੇ ਪੈ ਸਕਦਾ ਹੈ ਅਸਰ

LPG ਗਾਹਕਾਂ ਲਈ e-KYC ਕਰਵਾਉਣ ਦੀ ਆਖਰੀ ਤਾਰੀਖ 31 ਅਗਸਤ ਸੀ। ਜਿਨ੍ਹਾਂ ਗਾਹਕਾਂ ਨੇ ਅਜੇ ਤੱਕ e-KYC ਨਹੀਂ ਕਰਵਾਈ, ਉਨ੍ਹਾਂ ਨੂੰ LPG ਸਬਸਿਡੀ ਲੈਣ ਵਿੱਚ ਦਿੱਕਤ ਆ ਸਕਦੀ ਹੈ।

ਬਾਇਓਮੈਟ੍ਰਿਕ ਪਛਾਣ ਪੂਰੀ ਨਾ ਹੋਣ ਦੀ ਸਥਿਤੀ ਵਿੱਚ ਸਬਸਿਡੀ ਰੁਕ ਸਕਦੀ ਹੈ। ਗੈਸ ਸਿਲੰਡਰ ਦੀ ਬੁਕਿੰਗ ’ਤੇ ਤੁਰੰਤ ਅਸਰ ਪਵੇਗਾ ਜਾਂ ਨਹੀਂ, ਇਹ ਸਬੰਧਤ ਗੈਸ ਕੰਪਨੀ ਦੇ ਨਿਯਮਾਂ ’ਤੇ ਨਿਰਭਰ ਕਰੇਗਾ।

ਜਿਨ੍ਹਾਂ ਗਾਹਕਾਂ ਦੀ e-KYC ਬਾਕੀ ਹੈ, ਉਹ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਜਲਦ ਆਪਣੀ ਗੈਸ ਏਜੰਸੀ ਨਾਲ ਸੰਪਰਕ ਕਰਨ।

4. ਵਿਦੇਸ਼ ਜਾਣ ਵਾਲਿਆਂ ਲਈ ਬੋਰਡਿੰਗ ਪਾਸ ’ਤੇ ਸਟੈਂਪ ਦੀ ਲੋੜ ਨਹੀਂ

1 ਸਤੰਬਰ 2026 ਤੋਂ ਭਾਰਤ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਇਮੀਗ੍ਰੇਸ਼ਨ ਕਾਊਂਟਰ ’ਤੇ ਬੋਰਡਿੰਗ ਪਾਸ ’ਤੇ ਸਟੈਂਪ ਲਗਵਾਉਣ ਦੀ ਲੋੜ ਨਹੀਂ ਰਹੇਗੀ।

ਹੁਣ ਯਾਤਰੀ ਇਮੀਗ੍ਰੇਸ਼ਨ ਦੌਰਾਨ ਆਪਣੇ ਮੋਬਾਈਲ ’ਤੇ E-Boarding Pass ਦਿਖਾ ਸਕਣਗੇ। ਹਾਲਾਂਕਿ ਪਾਸਪੋਰਟ, ਵੀਜ਼ਾ ਅਤੇ ਸੁਰੱਖਿਆ ਜਾਂਚ ਨਾਲ ਸਬੰਧਤ ਹੋਰ ਸਾਰੇ ਨਿਯਮ ਪਹਿਲਾਂ ਵਾਂਗ ਲਾਗੂ ਰਹਿਣਗੇ।

ਇਸ ਬਦਲਾਅ ਨਾਲ ਏਅਰਪੋਰਟ ’ਤੇ ਡਿਪਾਰਚਰ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋਣ ਦੀ ਉਮੀਦ ਹੈ।

5. ਟਾਟਾ ਅਤੇ ਹੁੰਡਈ ਦੀਆਂ ਕਾਰਾਂ ਹੋਈਆਂ ਮਹਿੰਗੀਆਂ

1 ਸਤੰਬਰ ਤੋਂ ਨਵੀਂ ਕਾਰ ਖਰੀਦਣ ਵਾਲਿਆਂ ਦੀ ਜੇਬ ’ਤੇ ਵੀ ਅਸਰ ਪਵੇਗਾ। ਟਾਟਾ ਮੋਟਰਜ਼ ਨੇ ਆਪਣੀਆਂ ਕਾਰਾਂ ਦੇ ਵੱਖ-ਵੱਖ ਮਾਡਲਾਂ ਅਤੇ ਵੈਰੀਐਂਟਸ ਦੀਆਂ ਕੀਮਤਾਂ ਵਿੱਚ ₹25,000 ਤੱਕ ਦਾ ਵਾਧਾ ਕੀਤਾ ਹੈ।

ਇਸੇ ਤਰ੍ਹਾਂ ਹੁੰਡਈ ਮੋਟਰ ਇੰਡੀਆ ਨੇ ਵੀ ਕਾਰਾਂ ਦੀਆਂ ਕੀਮਤਾਂ ਵਿੱਚ 1 ਫੀਸਦੀ ਤੱਕ ਦਾ ਵਾਧਾ ਕੀਤਾ ਹੈ।

ਕੰਪਨੀਆਂ ਮੁਤਾਬਕ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ, ਓਪਰੇਟਿੰਗ ਕਾਸਟ ਅਤੇ ਮਹਿੰਗਾਈ ਦੇ ਦਬਾਅ ਕਾਰਨ ਇਹ ਕੀਮਤ ਵਾਧਾ ਕੀਤਾ ਗਿਆ ਹੈ।

ਇਸ ਲਈ ਜੇਕਰ ਤੁਸੀਂ ਸਤੰਬਰ ਵਿੱਚ ਟਾਟਾ ਜਾਂ ਹੁੰਡਈ ਦੀ ਨਵੀਂ ਕਾਰ ਜਾਂ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਬੁਕਿੰਗ ਤੋਂ ਪਹਿਲਾਂ ਨਵੀਂ ਪ੍ਰਾਈਸ ਲਿਸਟ ਜ਼ਰੂਰ ਚੈੱਕ ਕਰੋ, ਕਿਉਂਕਿ ਕੀਮਤ ਵਿੱਚ ਵਾਧਾ ਮਾਡਲ ਅਤੇ ਵੈਰੀਐਂਟ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News