Banner
Banner

ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵੱਲੋਂ ਕਰਵਾਇਆ ਗਿਆ 6ਵਾਂ ਸਲਾਨਾ ਡਿਗਰੀ ਵੰਡ ਸਮਾਰੋਹ

ਮੋਹਾਲੀ– ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵੱਲੋਂ ਆਪਣਾ 6ਵਾਂ ਸਲਾਨਾ ਡਿਗਰੀ ਵੰਡ ਸਮਾਰੋਹ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਖ-ਵੱਖ ਆਨਲਾਈਨ ਡਿਗਰੀ ਪ੍ਰੋਗਰਾਮਾਂ ਵਿੱਚੋਂ‌ ਪਾਸ ਹੋਏ 150 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚ ਜਨਵਰੀ 2022 ਦੇ ਅੰਡਰ-ਗ੍ਰੈਜੂਏਟ ਅਤੇ 2023 ਬੈਚ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਾਮਲ ਹੋਏ। ਸਮਾਰੋਹ […]
Dailypost News
By : Updated On: 16 Jun 2025 18:17:PM
ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵੱਲੋਂ ਕਰਵਾਇਆ ਗਿਆ 6ਵਾਂ ਸਲਾਨਾ ਡਿਗਰੀ ਵੰਡ ਸਮਾਰੋਹ

ਮੋਹਾਲੀ– ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਵੱਲੋਂ ਆਪਣਾ 6ਵਾਂ ਸਲਾਨਾ ਡਿਗਰੀ ਵੰਡ ਸਮਾਰੋਹ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਖ-ਵੱਖ ਆਨਲਾਈਨ ਡਿਗਰੀ ਪ੍ਰੋਗਰਾਮਾਂ ਵਿੱਚੋਂ‌ ਪਾਸ ਹੋਏ 150 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚ ਜਨਵਰੀ 2022 ਦੇ ਅੰਡਰ-ਗ੍ਰੈਜੂਏਟ ਅਤੇ 2023 ਬੈਚ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਾਮਲ ਹੋਏ। ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਐਮਬੀਏ, ਐਮਸੀਏ, ਐਮਏ‌-ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਐਮਏ-ਇੰਗਲਿਸ਼, ਐਮਏ-ਸਾਈਕੋਲੋਜੀ, ਐਮਏ-ਇਕਨਾਮਿਕਸ, ਐਮਐਸਸੀ-ਮੈਥੇਮੈਟਿਕਸ, ਬੀਬੀਏ, ਬੀਸੀਏ ਅਤੇ ਬੀਏ-ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਉਤਸ਼ਾਹਿਤ ਕਰਨਾ ਅਤੇ ਨਾਲ ਹੀ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਨਾ ਵੀ ਰਿਹਾ। ਜਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ, ਜੋ ਕਿ 2021 ਵਿੱਚ ਸ਼ੁਰੂ ਹੋਈ ਸੀ, ਸਿਰਫ਼ 3 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਭ ਤੋਂ ਵੱਧ ਮੰਗ ਵਾਲੀ ਸੰਸਥਾ ਬਣ ਗਈ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਮੌਜੂਦਾ ਅਕਾਦਮਿਕ ਸੈਸ਼ਨ ਵਿੱਚ ਸੀਯੂ ਆਨਲਾਈਨ ਯੂਨੀਵਰਸਿਟੀ ‘ਚ 15,000 ਤੋਂ ਵੱਧ ਵਿਦਿਆਰਥੀ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ।

ਡਿਗਰੀ ਵੰਡ ਸਮਾਰੋਹ ਵਿੱਚ ਏਏਟੂਆਈਟੀ (AA2IT) ਇੰਡੀਆ ਪ੍ਰਾਈਵੇਟ ਲਿਮਟਿਡ ਦੇ ਕੋ-ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ (ਇੰਡੀਆ) ਅਤੇ ਗਲੋਬਲ ਸੀਟੀਓ ਡਾ. ਰਿਸ਼ੀ ਮੋਹਨ ਭਟਨਾਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਮਨਪ੍ਰੀਤ ਸਿੰਘ ਮੰਨਾ, ਪ੍ਰੋ-ਵਾਈਸ ਚਾਂਸਲਰ ਪ੍ਰੋ.(ਡਾ.) ਦੇਵਿੰਦਰ ਸਿੰਘ, ਐਗਜ਼ੀਕਿਊਟਿਵ ਡਾਇਰੈਕਟਰ ਪ੍ਰੋ.(ਡਾ.) ਅਨੁਰਾਗ ਵਰਮਾ, ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਦੂਜੀ ਵਾਰ ਆਉਣ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ, ਏਏਟੂਆਈਟੀ (AA2IT) ਇੰਡੀਆ ਪ੍ਰਾਈਵੇਟ ਲਿਮਟਿਡ ਦੇ ਕੋ-ਫਾਊਂਡਰ, ਐਮ.ਡੀ. ਅਤੇ ਗਲੋਬਲ ਸੀ.ਟੀ.ਓ. ਡਾ. ਰਿਸ਼ੀ ਮੋਹਨ ਭਟਨਾਗਰ ਨੇ ਕਿਹਾ, “ਇਹ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਯੂਨੀਵਰਸਿਟੀ ਵਿੱਚ 28 ਰਾਜਾਂ, 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕਈ ਦੇਸ਼ਾਂ ਤੋਂ ਆਏ ਲਗਭਗ 15,000 ਵਿਦਿਆਰਥੀ ਆਨਲਾਈਨ ਅਤੇ 60,000 ਤੋਂ ਵੱਧ ਵਿਦਿਆਰਥੀ ਕੈਂਪਸ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹ ਭਾਰਤ ਦੀ ਤਰੱਕੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਉੱਤਮਤਾ ਦਾ ਪ੍ਰਤੀਕ ਹੈ।” ਡਿਗਰੀ ਵੰਡ ਸਮਾਰੋਹ ਦੌਰਾਨ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ, “ਇੱਥੇ ਮੈਂ ਇੱਕ ਅਨੁਸ਼ਾਸਿਤ, ਮਿਹਨਤੀ, ਸਮਾਰਟ ਵਰਕਿੰਗ ਅਤੇ ਤਾਲਮੇਲ ਵਾਲੀ ਟੀਮ ਦੇਖੀ ਹੈ, ਜੋ ਚਾਂਸਲਰ ਸ. ਸਤਨਾਮ ਸਿੰਘ ਸੰਧੂ ਦੇ ਦੂਰਦਰਸ਼ੀ ਲੀਡਰਸ਼ਿਪ ਵਿੱਚ ਸ਼ਾਨਦਾਰ ਕੰਮ ਕਰ ਰਹੀ ਹੈ।” ਉਨ੍ਹਾਂ ਕਿਹਾ ਕਿ ‘ਵਿਕਸਿਤ ਭਾਰਤ 2047’ ਸਿਰਫ਼ ਇੱਕ ਸਰਕਾਰੀ ਪਹਿਲਕਦਮੀ ਨਹੀਂ, ਸਗੋਂ ਇੱਕ ਸਮੂਹਿਕ ਰਾਸ਼ਟਰੀ ਮਿਸ਼ਨ ਹੈ ਅਤੇ ਗ੍ਰੈਜੂਏਟ ਹੋ ਰਹੇ ਸਾਡੇ ਵਿਦਿਆਰਥੀ ਇਸਦੇ ਅਸਲ ਨਿਰਮਾਤਾ ਹੋਣਗੇ।

ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਨਤਾ (ਇਨੋਵੇਸ਼ਨ), ਉੱਦਮਤਾ (ਉੱਦਮਸ਼ੀਲਤਾ) ਅਤੇ ਖੋਜ-ਆਧਾਰਿਤ ਸਿੱਖਿਆ (ਰਿਸਰਚ-ਬੇਸਡ ਲਰਨਿੰਗ) ਨੂੰ ਸਮਾਜਿਕ ਤਬਦੀਲੀ ਲਈ ਜ਼ਰੂਰੀ ਦੱਸਿਆ। ਉਨ੍ਹਾਂ ਨੇ ਸਥਿਰਤਾ (ਸਸਟੇਨੇਬਿਲਟੀ) ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮਾਹਰਾਂ ਨੂੰ ਆਪਣੇ ਕੰਮ ਅਤੇ ਸੋਚ ਵਿੱਚ ਸਥਿਰਤਾ ਨੂੰ ਸ਼ਾਮਲ ਕਰਨ ਲਈ ਕਿਹਾ। ਔਨਲਾਈਨ ਸਿੱਖਿਆ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ, ਉਨ੍ਹਾਂ ਨੇ ਇਸਨੂੰ ਮੌਕਿਆਂ ਦੇ ਲੋਕਤੰਤਰੀਕਰਨ ਦਾ ਮਾਧਿਅਮ ਦੱਸਿਆ ਜੋ ਭੂਗੋਲ ਅਤੇ ਸਰੋਤਾਂ ਦੀਆਂ ਸੀਮਾਵਾਂ ਨੂੰ ਪਾਰ ਕਰਕੇ ਡਿਜੀਟਲ-ਪ੍ਰਥਮ ਹੁਨਰ ਰਾਹੀਂ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰ ਰਿਹਾ ਹੈ।

ਡਾ. ਭਟਨਾਗਰ ਨੇ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਨਾਲੋਂ ਸਹਿਯੋਗ ਨੂੰ ਤਰਜੀਹ ਦੇਣ ਅਤੇ ਭਾਰਤ ਨੂੰ ਗਲੋਬਲ ਇਨੋਵੇਸ਼ਨ ਅਤੇ ਬੌਧਿਕ ਰਾਜਧਾਨੀ ਬਣਾਉਣ ਦੀ ਦਿਸ਼ਾ ਵਿੱਚ ਅਗਵਾਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਦੀ ਭਾਗੀਦਾਰੀ, ਮਹਿਲਾ ਸਸ਼ਕਤੀਕਰਨ, ਅਤੇ ਸਵਦੇਸ਼ੀ ਖੋਜ ਤੇ ਨਵੀਨਤਾ ਨੂੰ ਸਮਾਵੇਸ਼ੀ ਵਿਕਾਸ ਲਈ ਲਾਜ਼ਮੀ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ “ਵਿਸ਼ਵਵਿਆਪੀ ਸੋਚੋ, ਸਥਾਨਕ ਕੰਮ ਕਰੋ” ਨੂੰ ਯਾਦ ਰੱਖਣ ਲਈ ਕਿਹਾ। ਉਨ੍ਹਾਂ ਕਿਹਾ, “ਤੁਹਾਡੀ ਸਿੱਖਿਆ ਰਾਸ਼ਟਰ ਦੀ ਪ੍ਰਗਤੀ ਲਈ ਇੱਕ ਮਿਸ਼ਨ ਬਣ ਚੁੱਕੀ ਹੈ— ਜਿੱਥੇ ਵਿਅਕਤੀਗਤ ਸੁਪਨਿਆਂ ਨੂੰ ਰਾਸ਼ਟਰੀ ਸੰਕਲਪਾਂ ਨਾਲ ਜੋੜਨਾ ਹੀ ਅਗਲਾ ਕਦਮ ਹੈ।”

Read Latest News and Breaking News at Daily Post TV, Browse for more News

Ad
Ad