ਮਾਮੂਲੀ ਤਕਰਾਰ ਨੂੰ ਲੈਕੇ ਹੋਇਆ ਝਗੜਾ,ਦੁਕਾਨਦਾਰ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਘਟਨਾ ਹੋਈ ਸੀਸੀਟੀਵੀ ‘ਚ ਕੈਦ
Moga Fight; ਬੀਤੀ ਦੇਰ ਸ਼ਾਮ, ਮੋਗਾ ਦੇ ਸਰਾਫਾ ਬਾਜ਼ਾਰ ਵਿੱਚ, ਇੱਕ ਸੁਨਿਆਰੇ ਦਾ ਪੁੱਤਰ ਕਿਰਾਇਆ ਪੁੱਛਣ ਲਈ ਦੂਜੀ ਦੁਕਾਨ ‘ਤੇ ਗਿਆ, ਅਤੇ ਉਸਦੀ ਉਸ ਦੁਕਾਨ ਦੇ ਕਰਮਚਾਰੀਆਂ ਨਾਲ ਮਾਮੂਲੀ ਗੱਲ ‘ਤੇ ਲੜਾਈ ਹੋ ਗਈ। ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਲੜਾਈ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਜ਼ਖਮੀ ਦੇ ਪਿਤਾ ਰਾਜੂ ਨੇ ਦੱਸਿਆ ਕਿ ਉਸਦੀ ਸਰਾਫਾ ਬਾਜ਼ਾਰ ‘ਚ ਇੱਕ ਸੁਨਿਆਰੇ ਦੀ ਦੁਕਾਨ ਹੈ ਅਤੇ ਉਹ ਬਾਹਰ ਗਿਆ ਹੋਇਆ ਸੀ ਅਤੇ ਉਸਦਾ ਪੁੱਤਰ ਦੁਕਾਨ ‘ਤੇ ਸੀ। ਜਦੋਂ ਉਸਦਾ ਪੁੱਤਰ ਇੱਕ ਦੁਕਾਨ ‘ਤੇ ਕਿਰਾਇਆ ਪੁੱਛਣ ਗਿਆ ਤਾਂ ਉਸਦੀ ਦੂਜੀ ਦੁਕਾਨ ‘ਤੇ ਕੰਮ ਕਰਨ ਵਾਲੇ ਮੁੰਡਿਆਂ ਨਾਲ ਲੜਾਈ ਹੋ ਗਈ ਅਤੇ ਉਨ੍ਹਾਂ ਨੇ ਮੇਰੇ ਪੁੱਤਰ ਦੀ ਕੁੱਟਮਾਰ ਕੀਤੀ ਅਤੇ ਉਹ ਜ਼ਖਮੀ ਹੋ ਗਿਆ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ, ਜਾਂਚ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਮਾਮਲਾ ਇਹ ਸੀ ਕਿ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਹੈ ਅਤੇ ਪੀੜਿਤ ਦੇ ਬਿਆਨ ਲਏ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਜਰੂਰ ਕੀਤੀ ਜਾਵਗੀ।