Banner
Banner

ਮਾਮੂਲੀ ਝਗੜੇ ਨੇ ਲਿਆ ਹਿੰਸਕ ਰੂਪ, ਵਿਰੋਧੀ ਧਿਰ ਨੇ ਅਣਪਛਾਤਿਆਂ ਨਾਲ ਮਿਲ ਕੇ ਕੀਤਾ ਪਰਿਵਾਰ ‘ਤੇ ਜਾਨਲੇਵਾ ਹਮਲਾ, ਪਿੰਡ ‘ਚ ਫ਼ੈਲੀ ਦਹਿਸ਼ਤ

Punjab News; ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂੰਪੁਰ ਵਿੱਚ ਸਥਿਤ ਭਾਈ ਜੈਤੋ ਸਿੰਘ ਕਲੋਨੀ ਵਿੱਚ ਇੱਕ ਘਰ ‘ਚ ਦਾਖਲ ਹੋ ਕੁਝ ਲੋਕਾਂ ਵੱਲੋਂ ਕੀਤੇ ਗਏ ਹਮਲੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ, ਗਿਆਨ ਸਿੰਘ ਅਤੇ ਉਸਦਾ ਪੁੱਤਰ ਕਰਨ ਨੇ ਆਪਣੀ ਰੰਜਿਸ਼ ਦੇ ਚਲਦੇ ਲਗਭਗ 20–25 ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਕਵਲਜੀਤ ਸਿੰਘ […]
Jaspreet Singh
By : Updated On: 30 Oct 2025 14:55:PM
ਮਾਮੂਲੀ ਝਗੜੇ ਨੇ ਲਿਆ ਹਿੰਸਕ ਰੂਪ, ਵਿਰੋਧੀ ਧਿਰ ਨੇ ਅਣਪਛਾਤਿਆਂ ਨਾਲ ਮਿਲ ਕੇ ਕੀਤਾ ਪਰਿਵਾਰ ‘ਤੇ ਜਾਨਲੇਵਾ ਹਮਲਾ, ਪਿੰਡ ‘ਚ ਫ਼ੈਲੀ ਦਹਿਸ਼ਤ

Punjab News; ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂੰਪੁਰ ਵਿੱਚ ਸਥਿਤ ਭਾਈ ਜੈਤੋ ਸਿੰਘ ਕਲੋਨੀ ਵਿੱਚ ਇੱਕ ਘਰ ‘ਚ ਦਾਖਲ ਹੋ ਕੁਝ ਲੋਕਾਂ ਵੱਲੋਂ ਕੀਤੇ ਗਏ ਹਮਲੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ, ਗਿਆਨ ਸਿੰਘ ਅਤੇ ਉਸਦਾ ਪੁੱਤਰ ਕਰਨ ਨੇ ਆਪਣੀ ਰੰਜਿਸ਼ ਦੇ ਚਲਦੇ ਲਗਭਗ 20–25 ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਕਵਲਜੀਤ ਸਿੰਘ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ।

ਪਰਿਵਾਰ ਦੀਆਂ ਮਹਿਲਾਵਾਂ ਸਲੋਨੀ, ਕੁਲਵਿੰਦਰ ਕੌਰ  ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਖਾਲੀ ਪਲਾਟ ਜੈਤਾ ਸਿੰਘ ਕਲੋਨੀ ਵਿੱਚ ਹੈ, ਜਿੱਥੇ ਗਿਆਨ ਸਿੰਘ ਤੇ ਉਸਦਾ ਪੁੱਤਰ ਕਰਨ ਜਾਣ-ਬੁੱਝ ਕੇ ਕੂੜਾ ਸੁੱਟਦੇ ਸਨ। ਜਦੋਂ ਪਰਿਵਾਰ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ, ਤਾਂ ਉਹਨਾਂ ਨੇ ਬਦਲਾ ਲੈਣ ਦੀ ਨੀਤ ਨਾਲ ਇਹ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਵਿੱਚ ਵੜ ਕੇ ਕਵਲਜੀਤ ਸਿੰਘ ਤੇ ਉਸਦੇ ਪੁੱਤਰ ਰਮਨਦੀਪ ਸਿੰਘ ਨੂੰ ਬੇਰਹਮੀ ਨਾਲ ਕੁੱਟਿਆ। ਜਦੋਂ ਪਰਿਵਾਰ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨਾਲ ਵੀ ਬਦਸਲੂਕੀ ਅਤੇ ਮਾਰ-ਕੁੱਟ ਕੀਤੀ ਗਈ।

ਪਰਿਵਾਰ ਵੱਲੋਂ ਦੱਸਿਆ ਗਿਆ ਕਿ ਹਮਲਾਵਰਾਂ ਨੇ ਇੱਟਾਂ-ਰੋੜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਘਰ ਦਾ ਕਾਫੀ ਨੁਕਸਾਨ ਕੀਤਾ। ਹਮਲੇ ਦੌਰਾਨ ਇੱਕ ਮਹਿਲਾ ਸਮੇਤ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਮਾਮਲੇ ਬਾਰੇ ਥਾਣਾ ਮੁਖੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਟਨਾ ਕੂੜਾ ਸੁੱਟਣ ਨੂੰ ਲੈਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਵਾਪਰੀ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਸ਼ਾਂਤੀ ਕਾਇਮ ਰਹੇ।

Read Latest News and Breaking News at Daily Post TV, Browse for more News

Ad
Ad