Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਰੱਖੜੀ ਤੋਂ ਪਹਿਲਾਂ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸੱਪ ਦੇ ਡੱਸਣ ਨਾਲ ਭੈਣ-ਭਰਾ ਦੀ ਮੌਤ

Ludhiana Snake Bite Accident; ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰੱਖੜੀ ਤੋਂ ਇੱਕ ਦਿਨ ਪਹਿਲਾਂ ਸੱਪ ਦੇ ਡੱਸਣ ਕਾਰਨ ਭੈਣ-ਭਰਾ ਦੀ ਮੌਤ ਹੋ ਗਈ। ਦੋਵਾਂ ਦਾ ਇਕੱਠੇ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਬੱਚਿਆਂ ਦੀ ਪਛਾਣ 8 ਸਾਲਾ ਜੋਬਨਪ੍ਰੀਤ ਸਿੰਘ ਅਤੇ 6 ਸਾਲਾ ਜਸਪ੍ਰੀਤ ਕੌਰ ਵਜੋਂ ਹੋਈ ਹੈ। ਦੋਵੇਂ ਬੱਚੇ ਘਰ ਦੇ […]
By : Updated On: 27 Aug 2026 15:34:PM
ਰੱਖੜੀ ਤੋਂ ਪਹਿਲਾਂ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸੱਪ ਦੇ ਡੱਸਣ ਨਾਲ ਭੈਣ-ਭਰਾ ਦੀ ਮੌਤ

Ludhiana Snake Bite Accident; ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰੱਖੜੀ ਤੋਂ ਇੱਕ ਦਿਨ ਪਹਿਲਾਂ ਸੱਪ ਦੇ ਡੱਸਣ ਕਾਰਨ ਭੈਣ-ਭਰਾ ਦੀ ਮੌਤ ਹੋ ਗਈ। ਦੋਵਾਂ ਦਾ ਇਕੱਠੇ ਅੰਤਿਮ ਸਸਕਾਰ ਕੀਤਾ ਗਿਆ।

ਇਸ਼ਤਿਹਾਰ

ਮ੍ਰਿਤਕ ਬੱਚਿਆਂ ਦੀ ਪਛਾਣ 8 ਸਾਲਾ ਜੋਬਨਪ੍ਰੀਤ ਸਿੰਘ ਅਤੇ 6 ਸਾਲਾ ਜਸਪ੍ਰੀਤ ਕੌਰ ਵਜੋਂ ਹੋਈ ਹੈ। ਦੋਵੇਂ ਬੱਚੇ ਘਰ ਦੇ ਵਿਹੜੇ ਵਿੱਚ ਸੌਂ ਰਹੇ ਸਨ। ਪਹਿਲਾਂ ਪਰਿਵਾਰ ਨੂੰ ਲੱਗਿਆ ਕਿ ਸ਼ਾਇਦ ਮੱਛਰ ਨੇ ਕੱਟਿਆ ਹੈ, ਪਰ ਜਦੋਂ ਬੱਚਿਆਂ ਨੂੰ ਸਾਹ ਲੈਣ ਵਿੱਚ ਦਿੱਕਤ ਆਈ ਅਤੇ ਉਹ ਰੋਣ ਲੱਗੇ ਤਾਂ ਹੱਥ ’ਤੇ ਡੱਸਣ ਦਾ ਨਿਸ਼ਾਨ ਦਿਖਾਈ ਦਿੱਤਾ। ਇਸ ਦੌਰਾਨ ਖੱਟ ਦੇ ਹੇਠਾਂ ਸੱਪ ਵੀ ਮਿਲਿਆ।

ਗਰਮੀ ਕਾਰਨ ਵਿਹੜੇ ਵਿੱਚ ਸੌਂ ਰਿਹਾ ਸੀ ਪਰਿਵਾਰ

ਇਹ ਘਟਨਾ ਲੁਧਿਆਣਾ ਦੇ ਬੱਸੀਆਂ ਇਲਾਕੇ ਵਿੱਚ ਵਾਪਰੀ। ਅਮਨਦੀਪ ਸਿੰਘ ਦਾ ਪਰਿਵਾਰ ਗਰਮੀ ਕਾਰਨ ਘਰ ਦੇ ਵਿਹੜੇ ਵਿੱਚ ਖੱਟਾਂ ਲਗਾ ਕੇ ਸੌਂ ਰਿਹਾ ਸੀ। ਪਰਿਵਾਰ ਵਿੱਚ ਅਮਨਦੀਪ ਸਿੰਘ, ਉਨ੍ਹਾਂ ਦੀ ਪਤਨੀ, ਤਿੰਨ ਬੱਚੇ ਅਤੇ ਉਨ੍ਹਾਂ ਦੀ ਮਾਤਾ ਸ਼ਾਮਲ ਸਨ।

8 ਸਾਲਾ ਜੋਬਨਪ੍ਰੀਤ ਸਿੰਘ ਅਤੇ 6 ਸਾਲਾ ਜਸਪ੍ਰੀਤ ਕੌਰ ਆਪਣੀ ਦਾਦੀ ਜਿੰਦਰ ਕੌਰ ਕੋਲ ਸੌਂ ਰਹੇ ਸਨ।

ਪਹਿਲਾਂ ਭਰਾ ਨੂੰ ਸੱਪ ਨੇ ਡਸਿਆ

ਬੁੱਧਵਾਰ ਤੜਕੇ ਕਰੀਬ 3 ਵਜੇ ਜੋਬਨਪ੍ਰੀਤ ਨੇ ਦਾਦੀ ਨੂੰ ਦੱਸਿਆ ਕਿ ਉਸ ਦੇ ਹੱਥ ’ਤੇ ਕਿਸੇ ਕੀੜੇ ਨੇ ਕੱਟਿਆ ਹੈ। ਪਹਿਲਾਂ ਪਰਿਵਾਰ ਨੇ ਇਸ ਨੂੰ ਮੱਛਰ ਦਾ ਕੱਟਣਾ ਸਮਝਿਆ, ਪਰ ਜਦੋਂ ਬੱਚਾ ਜ਼ਿਆਦਾ ਰੋਣ ਲੱਗਾ ਤਾਂ ਹੱਥ ’ਤੇ ਡੱਸਣ ਦਾ ਨਿਸ਼ਾਨ ਦਿਖਾਈ ਦਿੱਤਾ।

ਇਸੇ ਦੌਰਾਨ ਖੱਟ ਦੇ ਹੇਠਾਂ ਸੱਪ ਨਜ਼ਰ ਆਇਆ, ਜਿਸ ਤੋਂ ਬਾਅਦ ਸੱਪ ਦੇ ਡੱਸਣ ਦੀ ਪੁਸ਼ਟੀ ਹੋਈ।

ਹਸਪਤਾਲ ਪਹੁੰਚਦੇ ਹੀ ਭੈਣ ਦੀ ਮੌਤ

ਸੱਪ ਦੇ ਡੱਸਣ ਤੋਂ ਬਾਅਦ ਪਰਿਵਾਰ ਨੇ ਜੋਬਨਪ੍ਰੀਤ ਦਾ ਹੱਥ ਬੰਨ੍ਹ ਦਿੱਤਾ ਤਾਂ ਕਿ ਜ਼ਹਿਰ ਨਾ ਫੈਲੇ। ਕੁਝ ਸਮੇਂ ਬਾਅਦ ਜਸਪ੍ਰੀਤ ਕੌਰ ਦੀ ਵੀ ਹਾਲਤ ਖਰਾਬ ਹੋਣ ਲੱਗੀ।

ਪਰਿਵਾਰ ਦੋਵਾਂ ਨੂੰ ਸਿਵਲ ਹਸਪਤਾਲ ਰਾਏਕੋਟ ਲੈ ਗਿਆ, ਜਿੱਥੇ ਡਾਕਟਰਾਂ ਨੇ 6 ਸਾਲਾ ਜਸਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਜੋਬਨਪ੍ਰੀਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ CMC ਹਸਪਤਾਲ ਰੈਫਰ ਕੀਤਾ ਗਿਆ।

18 ਘੰਟਿਆਂ ਬਾਅਦ ਭਰਾ ਨੇ ਵੀ ਤੋੜਿਆ ਦਮ

ਡਾਕਟਰਾਂ ਨੇ ਜੋਬਨਪ੍ਰੀਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਰੀਰ ਵਿੱਚ ਜ਼ਹਿਰ ਫੈਲਣ ਕਾਰਨ ਉਸ ਦੀ ਵੀ ਮੌਤ ਹੋ ਗਈ। ਬੁੱਧਵਾਰ ਰਾਤ ਕਰੀਬ 11 ਵਜੇ ਜੋਬਨਪ੍ਰੀਤ ਨੇ ICU ਵਿੱਚ ਦਮ ਤੋੜ ਦਿੱਤਾ।

18 ਘੰਟਿਆਂ ਦੇ ਅੰਦਰ ਦੋਵਾਂ ਭੈਣ-ਭਰਾ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਵਾਪਰੀ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

Read Latest News and Breaking News at Daily Post TV, Browse for more News

Ad
Ad

Punjab District News