ਗੱਡੀ ਤੇ ਐਕਟਿਵਾ ਦੀ ਹੋਈ ਭਿਆਨਕ ਟੱਕਰ, ਹਾਦਸੇ ‘ਚ ਲੜਕੀ ਦੀ ਮੌਕੇ ‘ਤੇ ਹੋਈ ਮੌਤ
Patiala Road Accident; ਪਟਿਆਲਾ ਦੇਰ ਰਾਤ ਘਲੋੜੀ ਗੇਟ ਇਲਾਕੇ ‘ਚ ਇੱਕ ਗੱਡੀ ਅਤੇ ਐਕਟਿਵਾ ਦੀ ਭਿਆਨਕ ਟੱਕਰ ‘ਚ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਗਈ, ਮ੍ਰਿਤਕ ਲੜਕੀ ਦਾ ਨਾਮ ਸੰਤੋਸ਼ ਕੁਮਾਰੀ ਦੱਸਿਆ ਜਾ ਰਿਹਾ ਹੈ । ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਟੱਕਰ ਚ ਇੱਕ ਸਖਸ਼ ਵੀ ਜਖਮੀ ਹੋਇਆ ਹੈ ਜਿਸ ਨੂੰ ਇਲਾਜ […]
By :
Jaspreet Singh
Updated On: 16 Aug 2025 14:26:PM
Patiala Road Accident; ਪਟਿਆਲਾ ਦੇਰ ਰਾਤ ਘਲੋੜੀ ਗੇਟ ਇਲਾਕੇ ‘ਚ ਇੱਕ ਗੱਡੀ ਅਤੇ ਐਕਟਿਵਾ ਦੀ ਭਿਆਨਕ ਟੱਕਰ ‘ਚ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਗਈ, ਮ੍ਰਿਤਕ ਲੜਕੀ ਦਾ ਨਾਮ ਸੰਤੋਸ਼ ਕੁਮਾਰੀ ਦੱਸਿਆ ਜਾ ਰਿਹਾ ਹੈ ।
ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਟੱਕਰ ਚ ਇੱਕ ਸਖਸ਼ ਵੀ ਜਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ। ਫ਼ਿਲਹਾਲ
ਮ੍ਰਿਤਕ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਲੜਕੀ ਦੀ ਐਕਟਿਵਾ ‘ਚ ਇੱਕ id card ਮਿਲਿਆ ਹੈ, ਜਿਸ ਆਧਾਰ ‘ਤੇ ਲੜਕੀ ਦੀ ਪਹਿਚਾਣ ਹੋਈ ਅਤੇ ਪੁਲਿਸ ਵੱਲੋਂ ਇਸ ਦੀ ਇਤਲਾਹ ਪਰਿਵਾਰ ਨੂੰ ਕਰ ਦਿਤੀ ਗਈ ਹੈ।