Banner
Banner

ਨਰਿੰਦਰਦੀਪ ਮੌਤ ਮਾਮਲੇ ’ਚ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ- SSP

Punjab News: ਨਰਿੰਦਰਦੀਪ ਸਿੰਘ ਮੌਤ ਮਾਮਲੇ ’ਚ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਅਸੀਂ ਜੁਡੀਸ਼ਅਲ ਜਾਂਚ ਕਰਵਾਉਣ ਨੂੰ ਤਿਆਰ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਾਂਚ ਮਜਿਸਟਰੇਟ ਹੋਣੀ ਚਾਹੀਦੀ ਹੈ ਅਸੀਂ ਹੁਣ ਤੱਕ 6 ਲੋਕਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਹੈ। ਪਰ ਅਜੇ ਤੱਕ ਇੱਕ ਵੀ ਮੁਲਜ਼ਮ ਨਹੀਂ ਫੜਿਆ ਗਿਆ। ਇੱਕ ਦੀ […]
Amritpal Singh
By : Updated On: 06 Jun 2025 17:35:PM
ਨਰਿੰਦਰਦੀਪ ਮੌਤ ਮਾਮਲੇ ’ਚ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ- SSP

Punjab News: ਨਰਿੰਦਰਦੀਪ ਸਿੰਘ ਮੌਤ ਮਾਮਲੇ ’ਚ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਅਸੀਂ ਜੁਡੀਸ਼ਅਲ ਜਾਂਚ ਕਰਵਾਉਣ ਨੂੰ ਤਿਆਰ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਾਂਚ ਮਜਿਸਟਰੇਟ ਹੋਣੀ ਚਾਹੀਦੀ ਹੈ ਅਸੀਂ ਹੁਣ ਤੱਕ 6 ਲੋਕਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਹੈ। ਪਰ ਅਜੇ ਤੱਕ ਇੱਕ ਵੀ ਮੁਲਜ਼ਮ ਨਹੀਂ ਫੜਿਆ ਗਿਆ। ਇੱਕ ਦੀ ਬੇਲ ਕੈਂਸਲ ਕਰਵਾਈ ਹੈ, ਜਿੰਨੀ ਦੇਰ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਉਨੀਂ ਦੇਰ ਤੱਕ ਕੇਸ ਬਾਰੇ ਕਹਿਣਾ ਕੁਝ ਠੀਕ ਨਹੀਂ ਹੋਵੇਗਾ।

ਦੂਜੇ ਪਾਸੇ ਏਮਜ਼ ਹਸਪਤਾਲ ਦੀ ਰਿਪੋਰਟ ’ਤੇ ਉਹਨਾਂ ਕਿਹਾ ਕਿ ਰਿਪੋਰਟ ਜਾਰੀ ਹੋਈ ਹੈ, ਉਸ ਵਿੱਚ ਕੁਝ ਹੋਰ ਆਇਆ ਹੈ ਪਰ ਜਿੰਨੀ ਦੇਰ ਤੱਕ ਪੂਰੀ ਰਿਪੋਰਟ ਨਹੀਂ ਆਉਂਦੀ ਉਨੀ ਦੇਰ ਤੱਕ ਕੁਝ ਕਹਿਣਾ ਠੀਕ ਨਹੀਂ ਹੋਵੇਗਾ।

ਦੱਸ ਦੇਈਏ ਕਿ ਬੀਤੇ ਦਿਨੀਂ ਬਠਿੰਡਾ ਦੇ ਗੋਨਿਆਨਾ ਮੰਡੀ ਵਾਸੀ ਨਰਿੰਦਰਦੀਪ ਸਿੰਘ ਨਾਮਕ ਵਿਅਕਤੀ ਦੀ ਮੌਤ ਕਥਿਤ ਤੌਰ ‘ਤੇ ਸੀਆਈਏ ਸਟਾਫ ਦੀ ਕੁੱਟਮਾਰ ਕਰਕੇ ਹੋਈ ਮੌਤ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਐਸਐਸਪੀ ਦਫਤਰ ਬਾਹਰ ਧਰਨਾ ਲਗਾ ਦਿੱਤਾ ਸੀ। ਧਰਨੇ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ। ਮ੍ਰਿਤਕ ਨੌਜਵਾਨ ਨਰਿੰਦਰਦੀਪ ਸਿੰਘ ਦੀ ਪਤਨੀ ਨੇ ਮੰਗ ਕੀਤੀ ਕਿ ਮਾਮਲੇ ਦੀ ਸਮਾਂਬੱਧ ਜੁਡੀਸ਼ੀਅਲ ਜਾਂਚ ਕੀਤੀ ਜਾਵੇ।

Read Latest News and Breaking News at Daily Post TV, Browse for more News

Ad
Ad