Banner
Banner

ਬਰਨਾਲਾ ਦੇ ਪਿੰਡ ਜੰਡਸਰ ਵਿਖੇ ਇੱਕ ਨੌਜਵਾਨ ਵੱਲੋਂ ਬਲੈਕਮੇਲ ਕਰਨ ਵਾਲੀ ਲੜਕੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਪੀਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਲਗਾਤਾਰ ਠੱਗੀ ਠੋਰੀ ਦੇ ਮਾਮਲੇ ਵੱਧਦੇ ਦਿਖਾਈ ਦੇ ਰਹੇ,ਜੋ ਨਵੇਂ ਨਵੇਂ ਤਰੀਕੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ,ਅਜਿਹਾ ਮਾਮਲਾ ਜਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਜੰਡਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੂੰ ਇੱਕ ਦੋਸਤ ਲੜਕੀ ਨੇ ਪਹਿਲਾਂ ਦੋਸਤੀ ਅਤੇ ਉਸ ਤੋਂ ਬਾਅਦ ਨਸ਼ੀਲੀ ਚੀਜ਼ ਪਿਆ ਕੇ ਬਣਾਈ ਗਈ […]
Dailypost News
By : Updated On: 06 Jun 2025 22:10:PM
ਬਰਨਾਲਾ ਦੇ ਪਿੰਡ ਜੰਡਸਰ ਵਿਖੇ ਇੱਕ ਨੌਜਵਾਨ ਵੱਲੋਂ ਬਲੈਕਮੇਲ ਕਰਨ ਵਾਲੀ ਲੜਕੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਪੀਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਲਗਾਤਾਰ ਠੱਗੀ ਠੋਰੀ ਦੇ ਮਾਮਲੇ ਵੱਧਦੇ ਦਿਖਾਈ ਦੇ ਰਹੇ,ਜੋ ਨਵੇਂ ਨਵੇਂ ਤਰੀਕੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ,ਅਜਿਹਾ ਮਾਮਲਾ ਜਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਜੰਡਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੂੰ ਇੱਕ ਦੋਸਤ ਲੜਕੀ ਨੇ ਪਹਿਲਾਂ ਦੋਸਤੀ ਅਤੇ ਉਸ ਤੋਂ ਬਾਅਦ ਨਸ਼ੀਲੀ ਚੀਜ਼ ਪਿਆ ਕੇ ਬਣਾਈ ਗਈ ਅਸਲੀਲ ਵੀਡੀਓ ਰਾਹੀਂ ਉਸ ਨੂੰ ਬਲੈਕ ਮੇਲ ਕਰਕੇ ਲੱਖਾਂ ਰੁਪਏ ਦੀ ਨਗਦੀ ਸੋਨਾ ਅਤੇ ਇੱਕ 19 ਲੱਖ ਦਾ ਪਲਾਟ ਵੀ ਵਿਕਵਾ ਦਿੱਤਾ, ਜਿਸ ਤੋਂ ਬਾਅਦ ਹੁਣ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ।


ਲੜਕੀ ਵੱਲੋਂ ਉਸ ਨੂੰ ਇਸ ਤਰ੍ਹਾਂ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਲੱਖਾਂ ਰੁਪਏ ਦੇਣ ਤੋਂ ਬਾਅਦ ਅੱਕ ਅਤੇ ਥੱਕ ਚੁੱਕਿਆ ਸੀ। ਜਿਸ ਨੇ ਲੜਕੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਦਾ ਰਾਹ ਹੀ ਅਪਣਾ ਲਿਆ ਪਰ ਅੱਜ ਉਹ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਗੁਰਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦਿੱਤੀ ਜਾਣਕਾਰੀ ਤੇ ਘਟਨਾ ਕ੍ਰਮ
ਇਸ ਮੌਕੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿੱਚਕਾਰ ਲੜ ਰਹੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਦਾ ਪੁੱਤਰ 36 ਸਾਲ ਦੇ ਗੁਰਪ੍ਰੀਤ ਸਿੰਘ ਜੋ ਵਿਆਹਿਆ ਹੋਇਆ ਹੈ ਅਤੇ ਇੱਕ 11 ਸਾਲ ਦਾ ਪੁੱਤਰ ਵੀ ਹੈ। ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਜੋ ਬਰਨਾਲਾ ਵਿੱਚ ਇੱਕ ਜਿੰਮ ਵਿੱਚ ਜਾਂਦਾ ਸੀ, ਜਿੱਥੇ ਨੇੜਲੇ ਪਿੰਡ ਦੀ ਇੱਕ ਲੜਕੀ ਵੀ ਉਸੇ ਜਿੰਮ ਵਿੱਚ ਰੋਜਾਨਾ ਆਉਂਦੀ ਸੀ। ਉਹਨਾਂ ਦੋਸ਼ ਲਾਉਂਦੇ ਕਿਹਾ ਕਿ ਉਸ ਲੜਕੀ ਨੇ ਪਹਿਲਾਂ ਉਹਨਾਂ ਦੇ ਪੁੱਤ ਨਾਲ ਦੋਸਤੀ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਨਸ਼ੀਲੀ ਚੀਜ਼ ਦੇ ਕੇ ਇੱਕ ਅਸ਼ਲੀਲ ਵੀਡੀਓ ਬਣਾ ਲਈ। ਉਸ ਲੜਕੀ ਵੱਲੋਂ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਹਦੇ ਪੁੱਤ ਨੂੰ ਪਿਛਲੇ ਡੇਢ ਸਾਲ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀ ਬਲੈਕ ਮੇਲ ਰਾਹੀਂ ਉਸ ਲੜਕੀ ਨੇ ਉਹਦੇ ਪੁੱਤ ਤੋਂ ਲੱਖਾਂ ਰੁਪਏ ਦਾ ਸੋਨਾ,ਆਈਫੋਨ, ਐਪਲ ਘੜੀ, ਜਾਅਲੀ ਤੌਰ ਤੇ ਕਰਵਾਈ ਗਈ 19 ਲੱਖ ਰੁਪਏ ਦੀ ਪਲਾਟ ਦੀ ਗਲਤ ਰਜਿਸਟਰੀ ਕਰਵਾਉਣ ਤੋਂ ਇਲਾਵਾ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ। ਕਿ ਜੇਕਰ ਉਹਨੂੰ 20 ਲੱਖ ਰੁਪਏ ਹੋਰ ਨਾ ਦਿੱਤਾ ਤਾਂ ਉਹ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵੇਗੀ।


ਲੜਕੀ ਵੱਲੋਂ ਬਲੈਕਮੇਲ ਕੀਤੇ ਜਾਣ ਤੋਂ ਬਾਅਦ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਉਸ ਨੇ ਖੁਦਕੁਸ਼ੀ ਦਾ ਰਾਹ ਅਪਣਾ ਕੇ ਜਹਰੀਲੀ ਚੀਜ਼ ਪੀ ਲਈ। ਪਰ ਘਟਨਾ ਦਾ ਪਤਾ ਲੱਗਦਾ ਸੀ ਉਸ ਨੂੰ ਪਹਿਲਾਂ ਤਪਾ,ਬਠਿੰਡਾ,ਡੀਐਮਸੀ ਹਸਪਤਾਲ ਸਮੇਤ ਵੱਡਿਆਂ ਹਸਪਤਾਲਾਂ ਵਿੱਚ ਲਿਜਾਇਆ ਗਿਆ। ਜਿੱਥੇ ਉਸ ਨੂੰ ਅਨਫਿਟ ਦਿੱਤਾ ਗਿਆ,ਜਿਸ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਪਤਨੀ ਵੱਲੋਂ ਬਲੈਕਮੇਲ ਕਰਨ ਵਾਲੀ ਲੜਕੀ ਖਿਲਾਫ ਪੁਲਿਸ ਕੋਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਗੁਰਪ੍ਰੀਤ ਸਿੰਘ ਦੇ ਪਿਤਾ ਅਤੇ ਪਰਿਵਾਰਿਕ ਮੈਂਬਰਾਂ ਨੇ ਮੰਗ ਕਰਦੇ ਕਿਹਾ ਕਿ ਬਲੈਕਮੇਲ ਕਰਨ ਵਾਲੀ ਇਸ ਲੜਕੀ ਨੇ ਉਹਨਾਂ ਦੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਹਨਾਂ ਦਾ ਪੁੱਤ ਵੀ ਮੌਤ ਦੇ ਮੂੰਹ ਵਿੱਚ ਪਿਆ ਹੈ ਜਿਸ ਕਾਰਨ ਜੇਕਰ ਉਹਨਾਂ ਦੇ ਪੁੱਤ ਨੂੰ ਕੋਈ ਵੀ ਗੱਲ ਹੁੰਦੀ ਹੈ ਤਾਂ ਇਸ ਲੜਕੀ ਸਮੇਤ ਸਾਥੀਆਂ ਤੇ ਕਤਲ ਦਾ ਮੁਕਦਮਾ ਦਰਜ ਕੀਤਾ ਜਾਵੇ ਤਾਂ ਜੋ ਅਜਿਹੇ ਮਾਮਲੇ ਅੱਗੇ ਤੋਂ ਸਾਹਮਣੇ ਨਾ ਸਕਣ। ਉਹਨਾਂ ਕਿਹਾ ਕਿ ਜਿੱਥੇ ਉਨਾਂ ਦਾ ਸੋਨਾ,ਲੱਖਾਂ ਰੁਪਏ ਨਗਦ ਉਹਨਾਂ ਤੋਂ ਬਲੈਕਮੇਲ ਕਰਕੇ ਲਏ ਗਏ ਹਨ ਉੱਥੇ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ ਅਤੇ ਜਾਅਲੀ ਕਾਗਜ ਤਿਆਰ ਕਰਕੇ ਉਹਨਾਂ ਦੇ 19 ਲੱਖ ਰੁਪਏ ਦੇ ਪਲਾਟ ਦੀ ਰਜਿਸਟਰੀ ਵੀ ਇਸ ਲੜਕੀ ਵੱਲੋਂ ਕਰਵਾਈ ਗਈ ਹੈ। ਜਿਸ ਦੀ ਜਾਂਚ ਕਰਕੇ ਇਨਸਾਫ ਦਵਾਇਆ ਜਾਵੇ।
ਬਲੈਕਮੇਲ ਲੜਕੀ ਦਾ ਸ਼ਿਕਾਰ ਹੋਏ ਸਪਰੇਅ ਪੀਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉੱਥੇ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਜਦ ਪੁਲਿਸ ਥਾਣਾ ਸਹਿਣਾ ਦੇ ਐਸਐਚਓ ਗੁਰਮੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੱਕ ਲੜਕੀ ਵੱਲੋਂ ਬਲੈਕਮੇਲ ਕਰਨ ਦੇ ਚਲਦਿਆਂ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਹਮੀਦੀ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਸੁੱਖੀ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਗੁਰਪ੍ਰੀਤ ਸਿੰਘ ਦੀ ਪਤਨੀ ਸਿਮਰਜੀਤ ਕੌਰ ਨੇ ਬਿਆਨ ਲਿਖਾਏ ਹਨ ਕਿ ਉਸਦੇ ਪਤੀ ਤੋਂ ਬਲੈਕਮੇਲ ਕਰਕੇ ਇਸ ਲੜਕੀ ਨੇ ਪਿਛਲੇ ਡੇਢ ਸਾਲ ਵਿੱਚ ਜਾਅਲੀ ਕਾਗ਼ਜ਼ ਤਿਆਰ ਕਰਵਾ ਕੇ 19 ਲੱਖ ਰੁਪਏ ਪਲਾਟ ਤੇ ਰਜਿਸਟਰੀ ਵਿਕਵਾ ਦਿੱਤਾ, ਚਾਰ ਤੋਲੇ ਦਾ ਇੱਕ ਸੋਨੇ ਕੜਾ, ਤਿੰਨ ਤੋਲੇ ਸੋਨੇ ਦੀ ਚੈਨ,ਸੋਨੇ ਦੀਆਂ ਛਾਪਾਂ,ਇੱਕ ਐਪਲ ਘੜੀ, ਇੱਕ ਆਈਫੋਨ ਬਲੈਕਮੇਲ ਕਰਕੇ ਲੈ ਲਏ ਸਨ ਜਿਸ ਤੋਂ ਬਾਅਦ ਹੁਣ ਉਸਦੇ ਪਤੀ ਤੋ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ।
ਬਿਆਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਸੁਖਪ੍ਰੀਤ ਕੌਰ ਸੁੱਖੀ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ। ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad