Narendra Modi ਖ਼ਿਲਾਫ਼ AAP ਦਾ ਵਿਰੋਧ, ‘ਗਾਇਬ ਹੋਇਆ ਗੈਸ ਸਿਲੰਡਰ’ ਦੇ ਨਾਅਰੇ
Punjab budget session last day protest; ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋ ਪੀਲੇ ਚੋਲੇ ਪਾਏ ਹੋਏ ਸਨ, ਉਨ੍ਹਾਂ ‘ਤੇ ਗੈਸ ਸਿਲੰਡਰ ਦੀ ਤਸਵੀਰ ਬਣੀ ਹੋਈ। ਚੋਲੇ ‘ਤੇ “ਨਰਿੰਦਰ ਮੋਦੀ ਨੇ ਕੀਤਾ ਸਰੈਂਡਰ, ਗਾਇਬ ਹੋਇਆ ਗੈਸ ਸਿਲੰਡਰ” ਲਿਖਿਆ ਹੋਇਆ ਸੀ। ਆਮ ਆਦਮੀ ਦੇ ਆਗੂਆਂ ਨੇ ਪਹਿਲਾਂ ਤਾਂ ਵਿਧਾਨ ਸਭਾ ਬਾਹਰ ਪੀਐਮ ਮੋਦੀ ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ, ਇਹ ਚੋਲੇ ਪਾ ਕੇ ਵਿਧਾਨ ਸਭਾ ‘ਚ ਪਹੁੰਚੇ।
ਪੰਜਾਬ ਬਜਟ ਸੈਸ਼ਨ ਦਾ ਅੱਜ ਆਖਿਰੀ ਦਿਨ ਹੈ। ਸੱਤਾ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਜਟ ਇਜਲਾਸ ਦੇ ਆਖਿਰੀ ਦਿਨੇ ਪੀਲੇ ਚੋਲੇ ਪਾ ਕੇ ਵਿਧਾਨ ਸਭਾ ‘ਚ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਹੀ ਵਿਧਾਇਕਾਂ ਨੇ ‘ਪੀਲੇ ਚੋਲੇ’ ਪਾ ਕੇ ਵਿਧਾਨ ਸਭਾ ਬਾਹਰ ਕੇਂਦਰ ਸਰਕਾਰ ਤੇ ਪ੍ਰਧਾਨ ਮੰਦਰੀ ਮੋਦੀ ਨੂੰ ਐਲਪੀਜੀ ਗੈਸ ਸਿਲੰਡਰ ਦੀ ਕਿੱਲਤ ਦੇ ਮੁੱਦੇ ‘ਤੇ ਘੇਰਿਆ। ਵਿਧਾਇਕਾਂ ਵੱਲੋਂ ਪੀਐਮ ਮੋਦੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਚੋਲਿਆਂ ‘ਤੇ ਲਿਖਿਆ- ‘ਨਰੇਂਦਰ ਮੋਦੀ ਨੇ ਕੀਤਾ ਸਰੈਂਡਰ’
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋ ਪੀਲੇ ਚੋਲੇ ਪਾਏ ਹੋਏ ਸਨ, ਉਨ੍ਹਾਂ ‘ਤੇ ਗੈਸ ਸਿਲੰਡਰ ਦੀ ਤਸਵੀਰ ਬਣੀ ਹੋਈ। ਚੋਲੇ ‘ਤੇ “ਨਰਿੰਦਰ ਮੋਦੀ ਨੇ ਕੀਤਾ ਸਰੈਂਡਰ, ਗਾਇਬ ਹੋਇਆ ਗੈਸ ਸਿਲੰਡਰ” ਲਿਖਿਆ ਹੋਇਆ ਸੀ। ਆਮ ਆਦਮੀ ਦੇ ਆਗੂਆਂ ਨੇ ਪਹਿਲਾਂ ਤਾਂ ਵਿਧਾਨ ਸਭਾ ਬਾਹਰ ਪੀਐਮ ਮੋਦੀ ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ, ਇਹ ਚੋਲੇ ਪਾ ਕੇ ਵਿਧਾਨ ਸਭਾ ‘ਚ ਪਹੁੰਚੇ।
ਪ੍ਰਸ਼ਨ ਕਾਲ ਦੌਰਾਨ ਨਾਅਰੇਬਾਜ਼ੀ
ਵਿਧਾਇਕਾਂ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਦੌਰਾਨ “ਨਰੇਂਦਰ ਮੋਦੀ ਨੇ ਕੀਤਾ ਸਰੈਂਡਰ, ਗਾਇਬ ਹੋਇਆ ਗੈਸ ਸਿਲੰਡਰ” ਤੇ “ਮੋਦੀ ਤੇਰੀ ਤਾਨਾਸ਼ਾਹੀ ਨਹੀਂ ਚੱਲਗੀ” ਦੇ ਨਾਅਰੇ ਲਗਾਏ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਅਰੇਬਾਜ਼ੀ ਕਰਨ ਵਾਲੇ ਵਿਧਾਇਕਾਂ ਨੂੰ ਫ਼ਟਕਾਰ ਵੀ ਲਗਾਈ। ਦੱਸ ਦੇਈਏ ਕਿ ਜਦੋਂ ਵਿਧਾਇਕਾਂ ਵੱਲੋਂ ਜਿਸ ਵੇਲੇ ਇਹ ਨਾਅਰੇਬਾਜ਼ੀ ਕੀਤੀ ਗਈ, ਉਸ ਸਮੇਂ ਵਿਧਾਨ ਸਭਾ ‘ਚ ‘ਪ੍ਰਸ਼ਨ ਕਾਲ’ ਚੱਲ ਰਿਹਾ ਸੀ। ਸਪੀਕਰ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਪ੍ਰਸ਼ਨਕਾਲ ਦਾ ਸਮਾਂ ਬਰਬਾਦ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਦੁੱਖ਼-ਤਕਲੀਫ਼ਾਂ ਸੁਣਨ ਲਈ ਵਿਧਾਨ ਸਭਾ ‘ਚ ‘ਜ਼ੀਰੋ ਆਵਰ’ ਹੋਵੇਗਾ, ਪਰ ‘ਪ੍ਰਸ਼ਨ ਕਾਲ’ ਦਾ ਸਮਾਂ ਨਾ ਬਰਬਾਦ ਕੀਤਾ ਜਾਵੇ।
ਇਜ਼ਰਾਈਲ-ਅਮਰੀਕਾ ਤੇ ਈਰਾਨ ਯੁੱਧ ਦਾ ਭਾਰਤ ਦੇ ਵਪਾਰ ‘ਤੇ ਅਸਰ
ਦੱਸ ਦੇਈਏ ਕੀ ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਾਲੇ ਯੁੱਧ ਚੱਲ ਰਿਹਾ ਹੈ। ਇਸ ਜੰਗ ਕਾਰਨ ਮਾਲ ਢੋਣ ਵਾਲੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲੱਗ ਚੁੱਕੀ ਹੈ। ਈਰਾਨ ਨੇ ਸਟ੍ਰੇਟ ਆਫ਼ ਹੋਰਮੁਜ਼ ਨੂੰ ਬੰਦ ਕਰ ਦਿੱਤਾ ਹੈ। ਭਾਰਤ ਦਾ ਵੱਡਾ ਵਪਾਰ ਇਸੇ ਸਟ੍ਰੇਟ ਰਾਹੀ ਹੁੰਦਾ ਹੈ, ਪਰ ਇਹ ਸਮੁੰਦਰੀ ਰਸਤਾ ਬੰਦ ਹੋਣ ਕਾਰਨ ਭਾਰਤ ‘ਤੇ ਵੀ ਇਸ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਖਾਸ ਤੌਰ ‘ਤੇ ਗੈਸ ਦੀ ਕਿੱਲਤ ਦੇਖੀ ਜਾ ਰਹੀ ਹੈ। ਹਾਲਾਂਕਿ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਗੈਸ ਸਪਲਾਈ ਦੀ ਕੋਈ ਦਿੱਕਤ ਨਹੀਂ ਹੈ। ਕੇਂਦਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਘਬਰਾਉਣ ਨਾ ਤੇ ਪੈਨਿਕ ‘ਚ ਗੈਸ ਬੂਕਿੰਗ ਜਾ ਸਟਾਕ ਨਾ ਕਰਨ।
ਇਸ ਵਿਚਕਾਰ ਭਾਰਤ ਤੇ ਈਰਾਨ ਵਿਚਕਾਰ ਗੱਲਬਾਤ ਦਾ ਦੌਰ ਜਾਰੀ ਹੈ। ਦੱਸਿਆ ਗਿਆ ਕਿ ਈਰਾਨ ਨੇ ਭਾਰਤ ਲਈ ਦੋ ਮਾਲ ਢੋਣ ਵਾਲੇ ਜਹਾਜ਼ਾਂ ਲਈ ਸਟ੍ਰੇਟ ਆਫ਼ ਹੋਰਮੁਜ਼ ਨੂੰ ਖੋਲ੍ਹਿਆ ਸੀ ਤੇ ਇਹ ਜਹਾਜ਼ ਭਾਰਤ ਲਈ ਰਵਾਨਾ ਹੋ ਗਏ ਸਨ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਈਰਾਨ ਨਾਲ ਸਿੱਧੀ ਗੱਲਬਾਤ ਨਾਲ ਭਾਰਤੀ ਜਹਾਜ਼ਾਂ ਨੂੰ ਲੰਘਣ ‘ਚ ਮਦਦ ਮਿਲੀ। ਪੈਟ੍ਰੇਲੀਅਮ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ‘ਚ ਗੈਸ ਦੀ ਕੋਈ ਦਿੱਕਤ ਨਹੀਂ ਹੈ।
ਦੂਜੇ ਪਾਸੇ, ਈਰਾਨੀ ਅਧਿਕਾਰੀਆਂ ਵੱਲੋਂ ਵੀ ਭਾਰਤ ਲਈ ਚੰਗੇ ਸੰਕੇਤ ਮਿਲ ਰਹੇ ਹਨ। ਈਰਾਨ ਦੇ ਰਾਜਦੂਤ, ਮੁਹੰਮਦ ਫਤਹਾਲੀ ਨੇ ਕਿਹਾ ਸੀ ਕਿ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਈਰਾਨ ਤੇ ਭਾਰਤ ਦੋਸਤ ਹਨ ਤੇ ਸਾਡੇ ਹਿੱਤ ਇਕਸਾਰ ਹਨ। ਉਨ੍ਹਾਂ ਨੇ ਕਿਹਾ ਸੀ ਕਿ ਯੁੱਧ ਤੋਂ ਬਾਅਦ ਭਾਰਤ ਨੂੰ ਵੱਖ-ਵੱਖ ਖੇਤਰਾਂ ‘ਚ ਈਰਾਨ ਦੀ ਸਹਾਇਤਾ ਕਰਨੀ ਚਾਹੀਦੀ ਹੈ।