Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਪੰਜਾਬ ‘ਚ AAP ਨੂੰ ਝਟਕਾ: ਯੂਥ ਆਗੂ ਅਰਸ਼ ਉਮਰੀਆਣਾ ਨੇ ਦਿੱਤਾ ਅਸਤੀਫਾ

Punjab Politics: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ Aam Aadmi Party ਦੇ ਆਗੂਆਂ ਵੱਲੋਂ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਹਨ। ਇਸ ਕੜੀ ਵਿੱਚ ਹੁਣ ਯੂਥ ਆਗੂ ਅਰਸ਼ ਉਮਰੀਆਣਾ ਨੇ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਯੂਥ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਥ ਆਗੂ ਨੇ […]
adm6txtr8
By : Updated On: 29 Mar 2026 12:31:PM
ਪੰਜਾਬ ‘ਚ AAP ਨੂੰ ਝਟਕਾ: ਯੂਥ ਆਗੂ ਅਰਸ਼ ਉਮਰੀਆਣਾ ਨੇ ਦਿੱਤਾ ਅਸਤੀਫਾ

Punjab Politics: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ Aam Aadmi Party ਦੇ ਆਗੂਆਂ ਵੱਲੋਂ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਹਨ। ਇਸ ਕੜੀ ਵਿੱਚ ਹੁਣ ਯੂਥ ਆਗੂ ਅਰਸ਼ ਉਮਰੀਆਣਾ ਨੇ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਯੂਥ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਥ ਆਗੂ ਨੇ ਪਾਰਟੀ ਛੱਡਣ ਪਿੱਛੇ ਪਾਰਟੀ ਨੀਤੀਆਂ ਤੇ ਵਰਕਰਾਂ ਦੀ ਸੁਣਵਾਈ ਨਾ ਹੋਣ ਦਾ ਕਾਰਨ ਦੱਸਿਆ ਹੈ।

ਇਸ਼ਤਿਹਾਰ

ਜਾਣੋ ਕੀ ਬੋਲਿਆ ਯੂਥ ਆਗੂ?

ਅਰਸ਼ ਉਮਰੀਆਣਾ ਨੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਬਾਰੇ ਦੱਸਿਆ ਕਿ ਉਨ੍ਹਾਂ ਸਮੇਤ ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਲਈ ਦਿਲੋਂ ਕੰਮ ਕੀਤਾ ਹੈ, ਜਦੋਂ 2027 ਦਾ ਸਮਾਂ ਆਵੇਗਾ ਤਾਂ ਸਾਰੇ ਹੀ ਇਸ ਪਾਰਟੀ ਨੂੰ ਛੱਡ ਕੇ ਭੱਜਣਗੇ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਪੰਜਾਬ ਲਈ ਜੋ ਵੀ ਫੈਸਲਾ ਕਰਦੇ ਹਨ, ਤਾਂ ਥੋੜੀ ਦੇਰ ਬਾਅਦ ਹੀ ਯੂ-ਟਰਨ ਮਾਰ ਜਾਂਦੇ ਹਨ, ਜਿਸ ਕਾਰਨ ਅੱਜ ਹਰ ਪਾਰਟੀ ਵਰਕਰ ਨਿਰਾਸ਼ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਹੋਮਿਓਪੈਥੀ ਵਾਲਾ ਕੰਮ ਕੀਤਾ ਹੈ ਨਾ ਸਰਕਾਰ ਬਣੀ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕੋਈ ਕੰਮ ਹੁੰਦਾ ਹੈ। ਆਪ ‘ਚ ਵਿਰੋਧੀ ਪਾਰਟੀਆਂ ‘ਚੋਂ ਲਿਆ ਕੇ ਉਚ ਅਹੁਦਿਆਂ ‘ਤੇ ਆਗੂ ਬਿਠਾ ਦਿੱਤੇ ਹਨ, ਪਰ ਆਪਣੇ ਵਰਕਰਾਂ ਦੀ ਥੋੜ੍ਹੀ ਜਿੰਨੀ ਵੀ ਕਦਰ ਨਹੀਂ ਕੀਤੀ।

ਯੂਥ ਆਗੂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਜ਼ਿਲ੍ਹੇ ਵਿੱਚ ਕੋਈ ਵੱਡਾ ਪ੍ਰੋਜੈਕਟ ਤਾਂ ਨਹੀਂ ਆਇਆ ਪਰ ਹੋਰਨਾਂ ਪਾਰਟੀਆਂ ਵੱਲੋਂ ਕੀਤੇ ਕੰਮਾਂ ‘ਤੇ ਉੱਚੀ ਨਾਲ ਰੰਗ ਫੇਰ ਕੇ ਨਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ।

Read Latest News and Breaking News at Daily Post TV, Browse for more News

Ad
Ad

Punjab District News