Journalism Of Hope
BREAKING NEWS
ਭਾਰਤੀ ਟੈਨਿਸ ਖਿਡਾਰੀ ਪਰੀਕਸ਼ਿਤ ਸੋਮਾਨੀ ਨੂੰ ਵੱਡਾ ਝਟਕਾ, 4 ਸਾਲ ਲਈ ਲੱਗਾ ਬੈਨ, ਜਾਣੋ ਪੂਰਾ ਮਾਮਲਾ?....... ਪੰਜਾਬ ਦੇ IAS ਅਧਿਕਾਰੀ ਦੇ ਘਰੋਂ ਮਿਲਿਆ ਢਾਈ ਕਰੋੜ ਕੈਸ਼? ED ਦੀ ਜਾਂਚ ਦੂਜੇ ਦਿਨ ਵੀ ਜਾਰੀ........ਯਮੁਨਾ ਐਕਸਪ੍ਰੈਸਵੇ ’ਤੇ ਭਿਆਨਕ ਹਾਦਸਾ, ਸਲੀਪਰ ਬੱਸ ਨੂੰ ਲੱਗੀ ਅੱਗ; 9 ਯਾਤਰੀਆਂ ਦੀ ਮੌਤ........ਡਰੱਗ ਕੇਸ ਦਾ ਫਰਾਰ ਮੁੱਖ ਮੁਲਜ਼ਮ ਰਾਜਜੀਤ ਸਿੰਘ ਪੁਲਿਸ ਦੇ ਹੱਥ, 6 ਸਾਲ ਬਾਅਦ ਹੋਈ ਗ੍ਰਿਫ਼ਤਾਰੀ.......

ਸੁਨਾਮ ਦੇ ਪੀਰ ਬਾਬਾ ਜੁੜਵਾ ਸ਼ਾਹ ਮੇਲੇ ’ਚ ਵੱਡਾ ਹਾਦਸਾ, ਕਰੰਟ ਲੱਗਣ ਨਾਲ 2 ਮੌਤਾਂ

Accident at Pir Baba Judwa Shah fair in Sunam: ਸੁਨਾਮ: ਪੀਰ ਬਾਬਾ ਜੁੜਵਾ ਸ਼ਾਹ ਮੇਲੇ ਦੌਰਾਨ ਕਰੰਟ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮੇਲੇ ਵਿੱਚ ਗੋਲਗੱਪਿਆਂ ਦੀ ਸਟਾਲ ਨੇੜੇ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ […]
By : Updated On: 25 Sep 2026 09:29:AM
ਸੁਨਾਮ ਦੇ ਪੀਰ ਬਾਬਾ ਜੁੜਵਾ ਸ਼ਾਹ ਮੇਲੇ ’ਚ ਵੱਡਾ ਹਾਦਸਾ, ਕਰੰਟ ਲੱਗਣ ਨਾਲ 2 ਮੌਤਾਂ
  • 3 ਜ਼ਖ਼ਮੀ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

Accident at Pir Baba Judwa Shah fair in Sunam: ਸੁਨਾਮ: ਪੀਰ ਬਾਬਾ ਜੁੜਵਾ ਸ਼ਾਹ ਮੇਲੇ ਦੌਰਾਨ ਕਰੰਟ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮੇਲੇ ਵਿੱਚ ਗੋਲਗੱਪਿਆਂ ਦੀ ਸਟਾਲ ਨੇੜੇ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਆਂਦਾ ਗਿਆ, ਜਿੱਥੇ ਤਿੰਨ ਜ਼ਖ਼ਮੀਆਂ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

ਇਸ਼ਤਿਹਾਰ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਚੰਡੀਗੜ੍ਹ ਤੋਂ ਸਿੱਧੇ ਸਿਵਲ ਹਸਪਤਾਲ ਸੁਨਾਮ ਪਹੁੰਚੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

ਅਮਨ ਅਰੋੜਾ ਨੇ ਕਿਹਾ ਕਿ ਹਾਦਸੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News