Journalism Of Hope
BREAKING NEWS
ਚੰਡੀਗੜ੍ਹ ’ਚ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ.....ਅੰਮ੍ਰਿਤਸਰ ਦੇ ਮਸ਼ਹੂਰ ‘ਕਾਲੇ ਕੁਲਚਿਆਂ ਵਾਲੇ’ ’ਤੇ GST ਵਿਭਾਗ ਦੀ ਰੇਡ.....ਥਾਣੇ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ NIA ਦਾ ਵੱਡਾ ਐਕਸ਼ਨ, ਪੰਜਾਬ ਦੇ 3 ਗੈਂਗਸਟਰ ਗ੍ਰਿਫ਼ਤਾਰ.......ਅੱਜ 1 ਸਤੰਬਰ ਤੋਂ ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ.......ਵਿਆਹ ਤੋਂ ਸਿਰਫ਼ 5 ਮਹੀਨੇ ਬਾਅਦ ਰੈਪਰ ਬਾਦਸ਼ਾਹ-ਈਸ਼ਾ ਰਿਖੀ ਹੋ ਰਹੇ ਵੱਖ !.....ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ.....ਅੱਜ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡਾ ਬਦਲਾਅ, ਹੁਣ ਬੋਰਡਿੰਗ ਪਾਸ ’ਤੇ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ......

ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ

Accident during army exercise at Hathnikund Barrage: ਯਮੁਨਾਨਗਰ: ਹਰਿਆਣਾ-ਹਿਮਾਚਲ ਸਰਹੱਦ ਨੇੜੇ ਹਥਨੀਕੁੰਡ ਬੈਰਾਜ ਖੇਤਰ ਵਿੱਚ ਫੌਜ ਦੀ ਐਕਸਰਸਾਈਜ਼ ਦੌਰਾਨ ਯਮੁਨਾ ਨਦੀ ਵਿੱਚ ਵੱਡਾ ਹਾਦਸਾ ਵਾਪਰਿਆ। ਹੜ੍ਹ ਬਚਾਅ ਦੀ ਪ੍ਰੈਕਟਿਸ ਦੌਰਾਨ ਫੌਜ ਦੀ ਮੋਟਰ ਬੋਟ ਤੇਜ਼ ਪਾਣੀ ਦੇ ਵਹਾਅ ਵਿਚ ਡੇਂਜਰ ਜ਼ੋਨ ਵੱਲ ਚਲੀ ਗਈ ਅਤੇ ਪਲਟ ਕੇ ਨਦੀ ਵਿੱਚ ਡੁੱਬ ਗਈ। ਹਾਦਸੇ ਤੋਂ ਬਾਅਦ ਦੋ […]
Ranjit Singh
By : Updated On: 02 Sep 2026 12:45:PM
ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ

Accident during army exercise at Hathnikund Barrage: ਯਮੁਨਾਨਗਰ: ਹਰਿਆਣਾ-ਹਿਮਾਚਲ ਸਰਹੱਦ ਨੇੜੇ ਹਥਨੀਕੁੰਡ ਬੈਰਾਜ ਖੇਤਰ ਵਿੱਚ ਫੌਜ ਦੀ ਐਕਸਰਸਾਈਜ਼ ਦੌਰਾਨ ਯਮੁਨਾ ਨਦੀ ਵਿੱਚ ਵੱਡਾ ਹਾਦਸਾ ਵਾਪਰਿਆ। ਹੜ੍ਹ ਬਚਾਅ ਦੀ ਪ੍ਰੈਕਟਿਸ ਦੌਰਾਨ ਫੌਜ ਦੀ ਮੋਟਰ ਬੋਟ ਤੇਜ਼ ਪਾਣੀ ਦੇ ਵਹਾਅ ਵਿਚ ਡੇਂਜਰ ਜ਼ੋਨ ਵੱਲ ਚਲੀ ਗਈ ਅਤੇ ਪਲਟ ਕੇ ਨਦੀ ਵਿੱਚ ਡੁੱਬ ਗਈ। ਹਾਦਸੇ ਤੋਂ ਬਾਅਦ ਦੋ ਜਵਾਨ ਲਾਪਤਾ ਹੋ ਗਏ ਹਨ।

ਇਸ਼ਤਿਹਾਰ

ਮੁੱਢਲੀ ਜਾਣਕਾਰੀ ਮੁਤਾਬਕ ਹਥਨੀਕੁੰਡ ਬੈਰਾਜ ਇਲਾਕੇ ਵਿੱਚ ਵਨ ਪੈਰਾ ਸਪੈਸ਼ਲ ਫੋਰਸ ਦੇ ਜਵਾਨ ਐਕਸਰਸਾਈਜ਼ ਕਰ ਰਹੇ ਸਨ। ਇਸੇ ਦੌਰਾਨ ਮੋਟਰ ਬੋਟ ਤੇਜ਼ ਧਾਰ ਦੀ ਲਪੇਟ ਵਿੱਚ ਆ ਕੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਜਵਾਨ ਨਦੀ ਵਿੱਚ ਫਸ ਗਏ ਸਨ।ਇਨ੍ਹਾਂ ਵਿੱਚੋਂ ਕਰੀਬ ਤਿੰਨ ਜਵਾਨਾਂ ਨੇ ਲਗਭਗ 600 ਮੀਟਰ ਤੱਕ ਤੈਰ ਕੇ ਆਪਣੀ ਜਾਨ ਬਚਾਈ ਅਤੇ ਸੁਰੱਖਿਅਤ ਬਾਹਰ ਆ ਗਏ। ਉੱਥੇ ਹੀ ਦੋ ਜਵਾਨਾਂ ਦੇ ਤੇਜ਼ ਵਹਾਅ ਵਿੱਚ ਰੁੜ੍ਹ ਜਾਣ ਦੀ ਸੂਚਨਾ ਹੈ।

ਫੌਜ, ਪੁਲਿਸ ਅਤੇ SDRF ਵੱਲੋਂ ਸਰਚ ਆਪ੍ਰੇਸ਼ਨ
ਹਾਦਸੇ ਦੀ ਸੂਚਨਾ ਮਿਲਦੇ ਹੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਯਮੁਨਾਨਗਰ SDRF ਸਮੇਤ ਹੋਰ ਰੈਸਕਿਊ ਟੀਮਾਂ ਨੂੰ ਵੀ ਨਦੀ ਵਿੱਚ ਤਲਾਸ਼ੀ ਮੁਹਿੰਮ ਲਈ ਤਾਇਨਾਤ ਕੀਤਾ ਗਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਫੌਜ ਦੀ ਡੁੱਬੀ ਹੋਈ ਮੋਟਰ ਬੋਟ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਲਾਪਤਾ ਜਵਾਨਾਂ ਦੀ ਭਾਲ ਤੇਜ਼ ਵਹਾਅ ਦੇ ਵਿਚਕਾਰ ਜਾਰੀ ਹੈ।

ਪੁਲਿਸ ਨੇ ਕਿਹਾ—ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ
ਪ੍ਰਤਾਪਨਗਰ ਥਾਣੇ ਦੇ ਜਾਂਚ ਅਧਿਕਾਰੀ ਮੁਤਾਬਕ ਮੁੱਢਲੀ ਜਾਣਕਾਰੀ ਵਿੱਚ ਫੌਜ ਦੀ ਐਕਸਰਸਾਈਜ਼ ਦੌਰਾਨ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਦੋ ਜਵਾਨਾਂ ਦੇ ਲਾਪਤਾ ਹੋਣ ਦੀ ਆਸ਼ੰਕਾ ਹੈ ਅਤੇ ਪੁਲਿਸ ਤੇ SDRF ਦੀਆਂ ਟੀਮਾਂ ਸਰਚ ਆਪ੍ਰੇਸ਼ਨ ਵਿੱਚ ਜੁਟੀਆਂ ਹੋਈਆਂ ਹਨ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਮਾਮਲੇ ਨੂੰ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਦੱਸਦਿਆਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News