Journalism Of Hope
BREAKING NEWS
ਡੇਲੀ ਪੋਸਟ ‘ਤੇ ‘The Great Khali’ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ, ਕਿਹਾ- ‘ਓਹੀ ਕਰ ਸਕਦਾ ਪੰਜਾਬ ’ਚੋਂ ਨਸ਼ਾ ਖ਼ਤਮ’......ਪੰਜਾਬ ਦੇ ਅਰਨੀਵਾਲਾ ਵਿਖੇ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ – ਖੁੱਡੀਆਂ.....ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ.....ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ....ਓਲਡ ਪੈਨਸ਼ਨ ਸਕੀਮ ਮਾਮਲੇ ’ਚ ਪੰਜਾਬ ਸਰਕਾਰ ‘ਤੇ ਹਾਈਕੋਰਟ ਸਖ਼ਤ.....ਵੈਸਟਇੰਡੀਜ਼ ਖ਼ਿਲਾਫ਼ ਵਨਡੇ ਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Ola Uber ਤੋਂ ਬਾਅਦ ਹੁਣ Bharat Taxi ਦੀ ਐਂਟਰੀ, ਸਰਕਾਰੀ ਕੈਬ ਸੇਵਾ ਲਾਂਚ

Bharat Taxi; ਚੰਡੀਗੜ੍ਹ ‘ਚ ਕੱਲ੍ਹ ਤੋਂ ਭਾਰਤ ਟੈਕਸੀ ਸੇਵਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਯੋਜਨਾ ਕੇਂਦਰੀ ਸਹਿਕਾਰਤਾ ਵਿਭਾਗ ਦੀ ਪਹਿਲ ਹੈ। ਇਸ ਦਾ ਉਦਘਾਟਨ ਸ਼ਾਮ 4 ਵਜੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। ਇਸ ਮੌਕੇ ਕੇਂਦਰੀ ਸਹਿਕਾਰਤਾ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁੱਜਰ ਵੀ […]
Jaspreet Singh
By : Published: 17 Sep 2026 19:05:PM
Ola Uber ਤੋਂ ਬਾਅਦ ਹੁਣ Bharat Taxi ਦੀ ਐਂਟਰੀ, ਸਰਕਾਰੀ ਕੈਬ ਸੇਵਾ ਲਾਂਚ

Bharat Taxi; ਚੰਡੀਗੜ੍ਹ ‘ਚ ਕੱਲ੍ਹ ਤੋਂ ਭਾਰਤ ਟੈਕਸੀ ਸੇਵਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਯੋਜਨਾ ਕੇਂਦਰੀ ਸਹਿਕਾਰਤਾ ਵਿਭਾਗ ਦੀ ਪਹਿਲ ਹੈ। ਇਸ ਦਾ ਉਦਘਾਟਨ ਸ਼ਾਮ 4 ਵਜੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ।

ਇਸ਼ਤਿਹਾਰ

ਇਸ ਮੌਕੇ ਕੇਂਦਰੀ ਸਹਿਕਾਰਤਾ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁੱਜਰ ਵੀ ਮੌਜੂਦ ਰਹਿਣਗੇ।

ਖਾਸ ਗੱਲ ਇਹ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਸ਼ਹਿਰ ‘ਚ ਓਲਾ, ਉਬਰ ਅਤੇ ਇਨਡਰਾਈਵ ਦੇ ਲਾਇਸੈਂਸ 6 ਮਹੀਨਿਆਂ ਲਈ ਸਸਪੈਂਡ ਕੀਤੇ ਗਏ ਸਨ। ਇਸ ਤੋਂ ਬਾਅਦ ਹੁਣ ਭਾਰਤ ਟੈਕਸੀ ਦੀ ਲਾਂਚਿੰਗ ਹੋ ਰਹੀ ਹੈ।

ਇਸ ਮਾਡਲ ਵਿੱਚ ਡਰਾਈਵਰਾਂ ਨੂੰ ਸਿਰਫ ਕਰਮਚਾਰੀ ਨਹੀਂ, ਸਗੋਂ ਪਲੇਟਫਾਰਮ ਦੇ ਹਿੱਸੇਦਾਰ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ।

ਪੀਕ ਆਵਰ ‘ਚ ਨਹੀਂ ਵਧੇਗਾ ਕਿਰਾਇਆ

ਓਲਾ ਅਤੇ ਉਬਰ ਵਰਗੀਆਂ ਐਪ ਆਧਾਰਿਤ ਟੈਕਸੀ ਸੇਵਾਵਾਂ ਵਿੱਚ ਪੀਕ ਆਵਰ ਦੌਰਾਨ ਕਿਰਾਇਆ ਅਚਾਨਕ ਵੱਧ ਜਾਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ। ਭਾਰਤ ਟੈਕਸੀ ਐਪ ਵਿੱਚ ਕਿਰਾਇਆ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਸਰਕਾਰੀ ਪਹਿਲ ਹੋਣ ਕਾਰਨ ਯਾਤਰੀਆਂ ਨੂੰ ਸਸਤੀ ਅਤੇ ਭਰੋਸੇਮੰਦ ਸੇਵਾ ਦੇਣ ਦਾ ਟੀਚਾ ਰੱਖਿਆ ਗਿਆ ਹੈ।

ਭਾਰਤ ਟੈਕਸੀ ਸੇਵਾ ਕੀ ਹੈ?

ਭਾਰਤ ਟੈਕਸੀ ਕੇਂਦਰ ਸਰਕਾਰ ਦਾ ਸਹਿਕਾਰਤਾ ਮਾਡਲ ‘ਤੇ ਆਧਾਰਿਤ ਭਾਰਤ ਦਾ ਪਹਿਲਾ ਕੈਬ ਰਾਈਡਿੰਗ ਪਲੇਟਫਾਰਮ ਹੈ। ਇਸ ਨੂੰ ਓਲਾ, ਉਬਰ ਅਤੇ ਰੈਪਿਡੋ ਵਰਗੀਆਂ ਕੰਪਨੀਆਂ ਦੇ ਵਿਕਲਪ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਵਿੱਚ ਡਰਾਈਵਰਾਂ ਨੂੰ ‘ਸਾਰਥੀ’ ਕਿਹਾ ਜਾਵੇਗਾ। ਸਾਰਥੀ ਸਿਰਫ ਸੇਵਾ ਪ੍ਰਦਾਤਾ ਨਹੀਂ ਹੋਣਗੇ, ਸਗੋਂ ਫੈਸਲਾ ਲੈਣ ਦੀ ਪ੍ਰਕਿਰਿਆ ਦਾ ਵੀ ਹਿੱਸਾ ਬਣ ਸਕਣਗੇ। ਉਹ ਬੋਰਡ ਮੈਂਬਰ ਵਜੋਂ ਭਾਗੀਦਾਰੀ ਕਰ ਸਕਣਗੇ ਅਤੇ ਸ਼ੇਅਰ ਖਰੀਦ ਕੇ ਕੰਪਨੀ ਦੇ ਹਿੱਸੇਦਾਰ ਵੀ ਬਣ ਸਕਣਗੇ।

ਡਰਾਈਵਰ ਕਿਵੇਂ ਕਰਵਾ ਸਕਣਗੇ ਰਜਿਸਟ੍ਰੇਸ਼ਨ?

ਭਾਰਤ ਟੈਕਸੀ ਐਪਲੀਕੇਸ਼ਨ ਰਾਹੀਂ ਕੋਈ ਵੀ ਡਰਾਈਵਰ (ਸਾਰਥੀ) ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇਹ ਐਪ ਗੂਗਲ ਪਲੇ ਸਟੋਰ ‘ਤੇ ਉਪਲਬਧ ਹੈ।

ਰਜਿਸਟ੍ਰੇਸ਼ਨ ਲਈ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਗੱਡੀ ਦੀ RC ਅਤੇ ਪਾਸਪੋਰਟ ਸਾਈਜ਼ ਫੋਟੋ ਦੀ ਲੋੜ ਹੋਵੇਗੀ। ਦਸਤਾਵੇਜ਼ਾਂ ਦੀ ਜਾਂਚ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਵੱਲੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਡਰਾਈਵਰਾਂ ਨੂੰ ਭਾਰਤ ਟੈਕਸੀ ਪਲੇਟਫਾਰਮ ਨਾਲ ਜੋੜਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News