Journalism Of Hope
BREAKING NEWS
CM ਮਾਨ ਦੀ ਪਤਨੀ ਨੇ ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ.....‘ਦਿਮਾਗੀ ਨਕਸਲ’ ਸ਼ਬਦ ਦਾ ਕੀ ਮਤਲਬ ਹੈ ? ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਦੀ ਸ਼ਬਦਾਵਲੀ ’ਤੇ ਚੁੱਕੇ ਸਵਾਲ .......ਪੰਜਾਬ-ਚੰਡੀਗੜ੍ਹ ਵਿੱਚ ਬਦਲਿਆ ਮੌਸਮ, ਅੱਜ-ਕੱਲ੍ਹ ਭਾਰੀ ਮੀਂਹ ਦੇ ਆਸਾਰ.....‘ਪਤਨੀ ਦਾ ਹਰ ਜਗ੍ਹਾ ਪਤੀ ਨਾਲ ਜਾਣਾ ਜ਼ਰੂਰੀ ਨਹੀਂ’, ਮਦਰਾਸ ਹਾਈਕੋਰਟ ਦੀ ਵੱਡੀ ਟਿੱਪਣੀ.....ਨੇਪਾਲ ’ਚ ਹੜ੍ਹ ਤੋਂ ਬਾਅਦ ਹਾਲਾਤ ਬੇਕਾਬੂ, ਮਰਨ ਵਾਲਿਆਂ ਦੀ ਗਿਣਤੀ 1200 ਤੋਂ ਪਾਰ.....ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ....ਕਿਸਾਨਾਂ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਵਿਚਾਲੇ ਮੀਟਿੰਗ, 9 ਮੰਗਾਂ 'ਤੇ ਹੋਈ ਚਰਚਾ, ਕਈਆਂ 'ਤੇ ਬਣੀ ਸਹਿਮਤੀ......Women Asia Cup: ਮੰਧਾਨਾ ਦਾ ਤੂਫ਼ਾਨੀ ਸੈਂਕੜਾ: ਭਾਰਤ ਦੀ ਹਾਂਗ ਕਾਂਗ ‘ਤੇ ਵੱਡੀ ਜਿੱਤ, 137 ਦੌੜਾਂ ਨਾਲ ਹਰਾਇਆ.....ਇਸਰੋ ਨੇ ਪੁਲਾੜ ’ਚ ਭੇਜਿਆ ‘ਨੌਟੀ ਬੁਆਏ’, ਦੁਸ਼ਮਣ ਦੀਆਂ ਹਰਕਤਾਂ ’ਤੇ ਰੱਖੇਗਾ ਨਜ਼ਰ, ਆਫ਼ਤਾਂ ’ਚ ਵੀ ਆਵੇਗਾ ਕੰਮ

ਹੜ੍ਹਾਂ ਦੀ ਤਬਾਹੀ ਮਗਰੋਂ ਕਿਸਾਨ ਜ਼ਿੰਦਗੀ ਲੀਹ ‘ਤੇ ਲਿਆਉਣ ਲਈ ਖੇਤਾਂ ‘ਚ ਕਰ ਰਹੇ ਹਨ ਜੱਦੋ-ਜਹਿਦ, ਖੇਤਾਂ ‘ਚ ਖੜ੍ਹਾ ਪਾਣੀ ਬਣਿਆ ਵੱਡਾ ਅੜਿੱਕਾ

Punjab Flood Effect; ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਦੀ ਤਬਾਹੀ ਤੋਂ ਬਾਅਦ ਕਿਸਾਨ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਪੂਰੀ ਵਾਹ ਲਾ ਰਹੇ ਹਨ। ਪਿੰਡ ਝੰਗੜ ਭੈਣੀ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ, ਕਿਸਾਨਾਂ ਨੇ ਹੜ੍ਹ ਕਾਰਨ ਉਜੜ ਚੁੱਕੀਆਂ ਆਪਣੀਆਂ ਜ਼ਮੀਨਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਟਰੈਕਟਰਾਂ ਨਾਲ ਵਹਾਈ ਸ਼ੁਰੂ ਕਰ ਦਿੱਤੀ ਹੈ। […]
Nishant Malyan
By : Updated On: 23 Oct 2025 16:45:PM
ਹੜ੍ਹਾਂ ਦੀ ਤਬਾਹੀ ਮਗਰੋਂ ਕਿਸਾਨ ਜ਼ਿੰਦਗੀ ਲੀਹ ‘ਤੇ ਲਿਆਉਣ ਲਈ ਖੇਤਾਂ ‘ਚ ਕਰ ਰਹੇ ਹਨ ਜੱਦੋ-ਜਹਿਦ, ਖੇਤਾਂ ‘ਚ ਖੜ੍ਹਾ ਪਾਣੀ ਬਣਿਆ ਵੱਡਾ ਅੜਿੱਕਾ

Punjab Flood Effect; ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਦੀ ਤਬਾਹੀ ਤੋਂ ਬਾਅਦ ਕਿਸਾਨ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਪੂਰੀ ਵਾਹ ਲਾ ਰਹੇ ਹਨ। ਪਿੰਡ ਝੰਗੜ ਭੈਣੀ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ, ਕਿਸਾਨਾਂ ਨੇ ਹੜ੍ਹ ਕਾਰਨ ਉਜੜ ਚੁੱਕੀਆਂ ਆਪਣੀਆਂ ਜ਼ਮੀਨਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਟਰੈਕਟਰਾਂ ਨਾਲ ਵਹਾਈ ਸ਼ੁਰੂ ਕਰ ਦਿੱਤੀ ਹੈ। ਉਹ ਹਰ ਕੋਸ਼ਿਸ਼ ਕਰ ਰਹੇ ਹਨ ਕਿ ਜ਼ਮੀਨ ਨੂੰ ਅਗਲੀ ਫਸਲ ਲਈ ਤਿਆਰ ਕੀਤਾ ਜਾ ਸਕੇ।
ਹਾਲਾਂਕਿ, ਇਸ ਦੌਰਾਨ ਕਿਸਾਨਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਰਹੀਆਂ, ਕਿਉਂਕਿ ਇਲਾਕੇ ਦੇ ਸੈਂਕੜੇ ਏਕੜ ਖੇਤਾਂ ਵਿੱਚ ਅਜੇ ਵੀ ਹੜ੍ਹ ਦਾ ਪਾਣੀ ਖੜ੍ਹਾ ਹੈ ਅਤੇ ਜ਼ਮੀਨ ਦਲਦਲੀ ਬਣੀ ਹੈ । ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਹੁਤੇ ਕਿਸਾਨਾਂ ਲਈ ਆਉਣ ਵਾਲੀ ਕਣਕ ਦੀ ਬਿਜਾਈ ਕਰਨਾ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਭਵਿੱਖ ‘ਤੇ ਚਿੰਤਾ ਦੇ ਬੱਦਲ ਮੰਡਰਾ ਰਹੇ ਹਨ।

ਇਸ਼ਤਿਹਾਰ

ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਕਿਸਾਨ ਬਲਜੀਤ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਹੜ੍ਹ ਦੀ ਭਿਆਨਕ ਮਾਰ ਤੋਂ ਉਭਰਨ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਪਿੰਡ ਝੰਗੜ ਭੈਣੀ ਸਮੇਤ ਕਈ ਇਲਾਕਿਆਂ ਵਿੱਚ ਕਿਸਾਨਾਂ ਨੇ ਹਿੰਮਤ ਨਾ ਹਾਰਦਿਆਂ ਆਪਣੀਆਂ ਉਜੜੀਆਂ ਜ਼ਮੀਨਾਂ ਨੂੰ ਟਰੈਕਟਰਾਂ ਨਾਲ ਮੁੜ ਤੋਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਜ਼ਿੰਦਗੀ ਦੀ ਗੱਡੀ ਨੂੰ ਮੁੜ ਲੀਹ ‘ਤੇ ਲਿਆਂਦਾ ਜਾ ਸਕੇ। ਇਲਾਕੇ ਦੇ ਸੈਂਕੜੇ ਏਕੜ ਰਕਬੇ ਵਿੱਚ ਅਜੇ ਤੱਕ ਵੀ ਹੜ੍ਹ ਦਾ ਪਾਣੀ ਖੜ੍ਹਾ ਹੋਣ ਕਾਰਨ ਕਿਸਾਨਾਂ ਦੀ ਜ਼ਮੀਨ ਕਣਕ ਦੀ ਬਿਜਾਈ ਦੇ ਯੋਗ ਨਹੀਂ ਹੋ ਪਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਅਗਲੀ ਫਸਲ ਦੇ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ।

Read Latest News and Breaking News at Daily Post TV, Browse for more News

Ad
Ad

Punjab District News