Journalism Of Hope
BREAKING NEWS
CBI ਜਾਂਚ ਮਾਮਲਾ: ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਮੈਂਸ਼ਨਿੰਗ ਸਵੀਕਾਰ, ਜਲਦੀ ਹੀ ਹੋ ਸਕਦੀ ਹੈ ਸੁਣਵਾਈ.....ਬਹਿਰੀਨ ਦੀ ਮਹਿਲਾ ਦੇ ਦੋਸ਼ਾਂ ’ਤੇ SGPC ਪ੍ਰਧਾਨ ਧਾਮੀ ਦੀ ਪ੍ਰੈੱਸ ਕਾਨਫਰੰਸ, ਕੱਲੀ-ਕੱਲੀ ਗੱਲ ਦਾ ਦਿੱਤਾ ਜਵਾਬ....ਪਾਕਿਸਤਾਨ ਨੇ 50 ਸਿੱਖ ਸ਼ਰਧਾਲੂਆਂ ਨੂੰ ਭਾਰਤ ਆਉਣ ਦੀ ਦਿੱਤੀ ਮਨਜ਼ੂਰੀ.....ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ—‘ਕਪਤਾਨੀ ਖ਼ਤਮ, ਸਫ਼ਰ ਜਾਰੀ’.....ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ: ਵੀਡੀਓ ਹੋਈ ਵਾਇਰਲ......ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ CM ਮਾਨ ਨਾਲ 4 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ.....

ਨਾਈਜੀਰੀਆ ’ਚ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, 32 ਦੀ ਮੌਤ

Air Force plane crashes in Nigeria: ਨਵੀਂ ਦਿੱਲੀ: ਨਾਈਜੀਰੀਆ ਵਿੱਚ ਹਵਾਈ ਸੈਨਾ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਸੰਡੇ ਕੈਲਵਿਨ ਅਨੇਕੇ ਸਮੇਤ 25 ਯਾਤਰੀ ਅਤੇ 7 ਕਰੂ ਮੈਂਬਰ ਸ਼ਾਮਲ ਹਨ। ਹਾਦਸੇ ਤੋਂ ਬਾਅਦ ਰਾਸ਼ਟਰਪਤੀ ਬੋਲਾ ਟਿਨੂਬੂ ਨੇ ਦੇਸ਼ ਵਿੱਚ ਤਿੰਨ ਦਿਨ […]
By : Updated On: 06 Oct 2026 15:22:PM
ਨਾਈਜੀਰੀਆ ’ਚ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, 32 ਦੀ ਮੌਤ
  • ਦੇਸ਼ ‘ਚ 3 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ

Air Force plane crashes in Nigeria: ਨਵੀਂ ਦਿੱਲੀ: ਨਾਈਜੀਰੀਆ ਵਿੱਚ ਹਵਾਈ ਸੈਨਾ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਸੰਡੇ ਕੈਲਵਿਨ ਅਨੇਕੇ ਸਮੇਤ 25 ਯਾਤਰੀ ਅਤੇ 7 ਕਰੂ ਮੈਂਬਰ ਸ਼ਾਮਲ ਹਨ। ਹਾਦਸੇ ਤੋਂ ਬਾਅਦ ਰਾਸ਼ਟਰਪਤੀ ਬੋਲਾ ਟਿਨੂਬੂ ਨੇ ਦੇਸ਼ ਵਿੱਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

ਇਸ਼ਤਿਹਾਰ

ਜਾਣਕਾਰੀ ਮੁਤਾਬਕ ਜਹਾਜ਼ ਬੇਨਿਨ ਸ਼ਹਿਰ ਤੋਂ ਦੇਸ਼ ਦੇ ਆਰਥਿਕ ਕੇਂਦਰ ਲਾਗੋਸ ਲਈ ਰੁਟੀਨ ਮਿਸ਼ਨ ’ਤੇ ਰਵਾਨਾ ਹੋਇਆ ਸੀ। ਸੋਮਵਾਰ ਸਵੇਰੇ ਕਰੀਬ 9 ਵਜੇ ਦੱਖਣ-ਪੱਛਮੀ ਓਂਡੋ ਸੂਬੇ ਦੇ ਇਗਬੋਕੋਡਾ ਇਲਾਕੇ ਵਿੱਚ ਇਹ ਹਾਦਸਾਗ੍ਰਸਤ ਹੋ ਗਿਆ। ਇਹ ATR-42 ਟਵਿਨ-ਇੰਜਣ ਟਰਬੋਪ੍ਰਾਪ ਜਹਾਜ਼ ਸੀ।

ਰਾਸ਼ਟਰਪਤੀ ਟਿਨੂਬੂ ਨੇ ਹਾਦਸੇ ਦੇ ਕਾਰਨਾਂ ਦੀ ਤੁਰੰਤ ਅਤੇ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਹਥਿਆਰਬੰਦ ਬਲਾਂ ਅਤੇ ਪੂਰੇ ਦੇਸ਼ ਲਈ ਦੁਖਦਾਈ ਘਟਨਾ ਹੈ। ਰਾਸ਼ਟਰੀ ਸੋਗ ਦੌਰਾਨ ਦੇਸ਼ ਭਰ ਵਿੱਚ ਝੰਡੇ ਅੱਧੇ ਝੁਕਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਦਰਿਆ ਨੇੜੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਅਤੇ ਬਚਾਅ ਟੀਮਾਂ ਵੱਲੋਂ ਕਿਸ਼ਤੀਆਂ ਰਾਹੀਂ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਦਿਖਾਇਆ ਗਿਆ ਹੈ।

ਨਾਈਜੀਰੀਆ ਵਿੱਚ ਇਸ ਤੋਂ ਪਹਿਲਾਂ ਮਈ 2021 ਵਿੱਚ ਵੀ ਵੱਡਾ ਫੌਜੀ ਜਹਾਜ਼ ਹਾਦਸਾ ਹੋਇਆ ਸੀ। ਉਸ ਵਿੱਚ ਦੇਸ਼ ਦੇ ਚੋਟੀ ਦੇ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਇਬਰਾਹਿਮ ਅੱਤਾਹਿਰੂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ। ਅਗਸਤ 2015 ਵਿੱਚ ਵੀ ਇੱਕ ਫੌਜੀ ਜਹਾਜ਼ ਘਰ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਇਆ ਸੀ, ਜਿਸ ਵਿੱਚ 7 ਲੋਕਾਂ ਦੀ ਜਾਨ ਗਈ ਸੀ।

Read Latest News and Breaking News at Daily Post TV, Browse for more News

Ad
Ad

Punjab District News