Journalism Of Hope
BREAKING NEWS
CBI ਜਾਂਚ ਮਾਮਲਾ: ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਮੈਂਸ਼ਨਿੰਗ ਸਵੀਕਾਰ, ਜਲਦੀ ਹੀ ਹੋ ਸਕਦੀ ਹੈ ਸੁਣਵਾਈ.....ਬਹਿਰੀਨ ਦੀ ਮਹਿਲਾ ਦੇ ਦੋਸ਼ਾਂ ’ਤੇ SGPC ਪ੍ਰਧਾਨ ਧਾਮੀ ਦੀ ਪ੍ਰੈੱਸ ਕਾਨਫਰੰਸ, ਕੱਲੀ-ਕੱਲੀ ਗੱਲ ਦਾ ਦਿੱਤਾ ਜਵਾਬ....ਪਾਕਿਸਤਾਨ ਨੇ 50 ਸਿੱਖ ਸ਼ਰਧਾਲੂਆਂ ਨੂੰ ਭਾਰਤ ਆਉਣ ਦੀ ਦਿੱਤੀ ਮਨਜ਼ੂਰੀ.....ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ—‘ਕਪਤਾਨੀ ਖ਼ਤਮ, ਸਫ਼ਰ ਜਾਰੀ’.....ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ: ਵੀਡੀਓ ਹੋਈ ਵਾਇਰਲ......ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ CM ਮਾਨ ਨਾਲ 4 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ.....

ਕਾਲਜ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪਿਤਾ ਨੇ ਦੱਸੀ ਅਹਿਮ ਵਜ੍ਹਾ, ਪੁਲਿਸ ਵੱਲੋਂ ਅਸਲ ਕਾਰਨਾਂ ਦੀ ਜਾਂਚ ਸ਼ੁਰੂ

Faridkot Student Suicide Case; Faridkot ਵਿੱਚ ਕਾਲਜ ਤੋਂ ਘਰ ਪਰਤੀ 22 ਸਾਲਾ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਅਦਿਤੀ ਜੈਨ ਵਜੋਂ ਹੋਈ ਹੈ। ਉਹ ਸਰਕਾਰੀ ਬਲਜਿੰਦਰਾ ਕਾਲਜ ਵਿੱਚ BA ਫਾਈਨਲ ਈਅਰ ਦੀ ਵਿਦਿਆਰਥਣ ਸੀ। ਪਰਿਵਾਰ ਮੁਤਾਬਕ ਅਦਿਤੀ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਰਹਿੰਦੀ ਸੀ। ਉਸਨੇ ਆਪਣੇ ਪਿਤਾ ਨੂੰ ਦੱਸਿਆ ਸੀ […]
By : Updated On: 06 Oct 2026 14:50:PM
ਕਾਲਜ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪਿਤਾ ਨੇ ਦੱਸੀ ਅਹਿਮ ਵਜ੍ਹਾ, ਪੁਲਿਸ ਵੱਲੋਂ ਅਸਲ ਕਾਰਨਾਂ ਦੀ ਜਾਂਚ ਸ਼ੁਰੂ

Faridkot Student Suicide Case; Faridkot ਵਿੱਚ ਕਾਲਜ ਤੋਂ ਘਰ ਪਰਤੀ 22 ਸਾਲਾ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਅਦਿਤੀ ਜੈਨ ਵਜੋਂ ਹੋਈ ਹੈ। ਉਹ ਸਰਕਾਰੀ ਬਲਜਿੰਦਰਾ ਕਾਲਜ ਵਿੱਚ BA ਫਾਈਨਲ ਈਅਰ ਦੀ ਵਿਦਿਆਰਥਣ ਸੀ।

ਇਸ਼ਤਿਹਾਰ

ਪਰਿਵਾਰ ਮੁਤਾਬਕ ਅਦਿਤੀ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਰਹਿੰਦੀ ਸੀ। ਉਸਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ 2-3 ਲੜਕੇ ਉਸਨੂੰ ਕਾਫੀ ਪਰੇਸ਼ਾਨ ਕਰ ਰਹੇ ਹਨ। ਹਾਲਾਂਕਿ, ਉਸਨੇ ਉਨ੍ਹਾਂ ਲੜਕਿਆਂ ਦੇ ਨਾਮ ਨਹੀਂ ਦੱਸੇ ਸਨ।

ਕਾਲਜ ਤੋਂ ਵਾਪਸ ਆ ਕੇ ਕਮਰੇ ‘ਚ ਗਈ

ਅਦਿਤੀ ਰੋਜ਼ਾਨਾ ਕਰੀਬ 9 ਵਜੇ ਕਾਲਜ ਜਾਂਦੀ ਸੀ ਅਤੇ ਦੁਪਹਿਰ ਲਗਭਗ 1:30 ਵਜੇ ਘਰ ਵਾਪਸ ਆਉਂਦੀ ਸੀ। ਘਟਨਾ ਵਾਲੇ ਦਿਨ ਵੀ ਉਹ ਕਾਲਜ ਤੋਂ ਘਰ ਆਈ, ਖਾਣਾ ਖਾਧਾ ਅਤੇ ਆਪਣੀ ਮਾਂ ਨੂੰ ਗਾਂਧੀ ਸਕੂਲ ਛੱਡ ਕੇ ਵਾਪਸ ਘਰ ਆ ਗਈ। ਇਸ ਤੋਂ ਬਾਅਦ ਉਹ ਉੱਪਰਲੀ ਮੰਜ਼ਿਲ ‘ਤੇ ਆਪਣੇ ਕਮਰੇ ਵਿੱਚ ਚਲੀ ਗਈ।

ਕੁਝ ਸਮੇਂ ਬਾਅਦ ਪਿਤਾ ਨੇ ਉਸਨੂੰ ਆਵਾਜ਼ਾਂ ਲਗਾਈਆਂ ਕਿ ਉਹ ਹੇਠਾਂ ਆ ਕੇ ਘਰ ਦਾ ਦਰਵਾਜ਼ਾ ਬੰਦ ਕਰ ਦੇਵੇ, ਪਰ ਅਦਿਤੀ ਵੱਲੋਂ ਕੋਈ ਜਵਾਬ ਨਹੀਂ ਆਇਆ। ਸ਼ੱਕ ਹੋਣ ‘ਤੇ ਪਿਤਾ ਉੱਪਰ ਕਮਰੇ ਵਿੱਚ ਗਏ, ਜਿੱਥੇ ਅਦਿਤੀ ਪੱਖੇ ਨਾਲ ਚੁੰਨੀ ਦਾ ਫਾਹਾ ਲੈ ਕੇ ਲਟਕਦੀ ਮਿਲੀ।

ਪਰਿਵਾਰ ਨੇ ਤੁਰੰਤ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀ ਮਦਦ ਨਾਲ ਮੈਡੀਕਲ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਅਣਪਛਾਤੇ ਲੜਕਿਆਂ ਖ਼ਿਲਾਫ਼ ਕੇਸ

ਅਦਿਤੀ ਦੇ ਪਿਤਾ ਅਨਿਲ ਜੈਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੀ ਧੀ ਅਣਪਛਾਤੇ ਲੜਕਿਆਂ ਤੋਂ ਪਰੇਸ਼ਾਨ ਸੀ ਅਤੇ ਇਸੇ ਕਾਰਨ ਉਸਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਜਾਂਚ ਅਧਿਕਾਰੀ ASI ਗੁਰਦਿੱਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮੁਲਜ਼ਮ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News