Journalism Of Hope
BREAKING NEWS
ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਗੈਂਗਸਟਰ ਗੁਰਵਿੰਦਰ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਲਿਆਂਦਾ ਪੰਜਾਬ........ਅੱਜ ਦੇਸ਼ ਭਰ ‘ਚ ਮਨਾਈ ਜਾਵੇਗੀ ਦੀਵਾਲੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ ਦੀਪਮਾਲਾ......ਬੰਦੀ ਛੋੜ ਦਿਵਸ ਅਤੇ ਦੀਵਾਲੀ ਮਨਾਉਣ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪੁੱਜੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ.....12 ਦਿਨਾਂ ਬਾਅਦ ਆਪਣੇ ਘਰ ਪਹੁੰਚੇ ਰਣਜੀਤ ਤਰਖਾਣ ਮਾਜਰਾ, ਜਸਵੀਰ ਗੜ੍ਹੀ ਨੇ ਦੇਸੀ ਘਿਓ ਦਾ ਦੀਵਾ ਜਗਾ ਕੇ ਕਰਵਾਇਆ ਗ੍ਰਹਿ ਪ੍ਰਵੇਸ਼.......ਅੱਜ ਦੀਵਾਲੀ ਵਾਲੇ ਦਿਨ ਹੋਵੇਗਾ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ......ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ IPS ਅਧਿਕਾਰੀਆਂ ਨੂੰ ਨਵੇਂ ਚਾਰਜ ਸੌਂਪੇ.......ਜਾਪਾਨ ‘ਚ ਅੱਧੀ ਰਾਤ ਨੂੰ ਆਇਆ ਭੂਚਾਲ, ਕਈ ਲੋਕ ਜ਼ਖ਼ਮੀ

ਦੀਵਾਲੀ ਤੋਂ ਪਹਿਲਾਂ 50 ਸ਼ਹਿਰਾਂ ਦੀ ਹਵਾ ਹੋਈ ਜ਼ਹਿਰੀਲੀ, ਕਈ ਥਾਵਾਂ ’ਤੇ AQI 700 ਤੋਂ ਪਾਰ

ਚੰਡੀਗੜ੍ਹ: ਦੀਵਾਲੀ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਦੇਸ਼ ਦੇ ਕਰੀਬ 50 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਦਰਜ ਕੀਤੀ ਗਈ। ਰਾਤ 9:30 ਵਜੇ ਬਠਿੰਡਾ, ਮਥੁਰਾ ਅਤੇ ਰੋਹਤਕ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) 700 ਤੋਂ ਪਾਰ ਪਹੁੰਚ ਗਿਆ। ਇਸੇ ਤਰ੍ਹਾਂ ਦਿੱਲੀ, ਵਾਰਾਣਸੀ, ਸਹਰਸਾ ਅਤੇ ਕਾਨਪੁਰ ਸਮੇਤ ਕਈ ਸ਼ਹਿਰਾਂ ਵਿੱਚ AQI 500 ਤੋਂ ਵੱਧ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੀਵਾਲੀ ਤੋਂ ਪਹਿਲਾਂ 50 ਸ਼ਹਿਰਾਂ ਦੀ ਹਵਾ ਹੋਈ ਜ਼ਹਿਰੀਲੀ, ਕਈ ਥਾਵਾਂ ’ਤੇ AQI 700 ਤੋਂ ਪਾਰ
  • ਬਠਿੰਡਾ, ਮਥੁਰਾ ਅਤੇ ਰੋਹਤਕ ਵਿੱਚ ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ
  • 10 ਨਵੰਬਰ ਤੋਂ ਪਹਾੜਾਂ ’ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ

ਚੰਡੀਗੜ੍ਹ: ਦੀਵਾਲੀ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਦੇਸ਼ ਦੇ ਕਰੀਬ 50 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਦਰਜ ਕੀਤੀ ਗਈ। ਰਾਤ 9:30 ਵਜੇ ਬਠਿੰਡਾ, ਮਥੁਰਾ ਅਤੇ ਰੋਹਤਕ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) 700 ਤੋਂ ਪਾਰ ਪਹੁੰਚ ਗਿਆ। ਇਸੇ ਤਰ੍ਹਾਂ ਦਿੱਲੀ, ਵਾਰਾਣਸੀ, ਸਹਰਸਾ ਅਤੇ ਕਾਨਪੁਰ ਸਮੇਤ ਕਈ ਸ਼ਹਿਰਾਂ ਵਿੱਚ AQI 500 ਤੋਂ ਵੱਧ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਦੀਵਾਲੀ ਮੌਕੇ ਦੇਸ਼ ਦੇ ਲਗਭਗ 70 ਫ਼ੀਸਦੀ ਹਿੱਸੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਦੱਖਣੀ ਭਾਰਤ ਦੇ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ ਸਰਗਰਮ ਹੋਣ ਕਾਰਨ 10 ਨਵੰਬਰ ਤੋਂ ਪਹਾੜੀ ਇਲਾਕਿਆਂ ਦੇ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਣ ਅਤੇ ਤਾਪਮਾਨ ਵਿੱਚ ਗਿਰਾਵਟ ਆਉਣ ਦੇ ਆਸਾਰ ਹਨ।

9 ਅਤੇ 10 ਨਵੰਬਰ ਲਈ ਮੌਸਮ ਦਾ ਅਲਰਟ
9 ਨਵੰਬਰ: ਆਂਧਰਾ ਪ੍ਰਦੇਸ਼, ਰਾਇਲਸੀਮਾ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਇਲਸੀਮਾ ਅਤੇ ਆਂਧਰਾ ਪ੍ਰਦੇਸ਼ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
10 ਨਵੰਬਰ: ਜੰਮੂ-ਕਸ਼ਮੀਰ, ਲੱਦਾਖ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਕੇਰਲ ਵਿੱਚ ਮੀਂਹ ਦਾ ਯੈਲੋ ਅਲਰਟ ਹੈ।

ਡਾਕਟਰਾਂ ਦੀ ਸਲਾਹ: ਪ੍ਰਦੂਸ਼ਣ ਤੋਂ ਬਚੋ, ਬਾਹਰ ਜਾਣ ਤੋਂ ਗੁਰੇਜ਼ ਕਰੋ
ਹਵਾ ਵਿੱਚ ਵਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਡਾਕਟਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਖ਼ਾਸ ਕਰਕੇ ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਣ ਦੀ ਲੋੜ ਹੈ। ਏਮਜ਼ ਦੇ ਸਾਬਕਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਸਲਾਹ ਦਿੱਤੀ ਹੈ ਕਿ ਪਹਿਲਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਸਵੇਰੇ ਅਤੇ ਦੇਰ ਸ਼ਾਮ ਬਾਹਰ ਜਾਣ ਤੋਂ ਬਚਣ। ਉਨ੍ਹਾਂ ਮੁਤਾਬਕ ਸਰਦੀਆਂ ਵਿੱਚ ਇਨ੍ਹਾਂ ਸਮਿਆਂ ਦੌਰਾਨ ਜ਼ਮੀਨ ਦੇ ਨੇੜੇ ਪ੍ਰਦੂਸ਼ਣ ਦਾ ਪੱਧਰ ਵਧ ਜਾਂਦਾ ਹੈ।

ਮੁੰਬਈ ਦੇ ਈਐੱਨਟੀ ਮਾਹਿਰ ਡਾ. ਵਰੁਣ ਦਵੇ ਨੇ ਦੱਸਿਆ ਕਿ ਲਗਭਗ 250 AQI ਵਾਲੀ ਹਵਾ ਵਿੱਚ ਸਾਹ ਲੈਣਾ ਇੱਕ ਦਿਨ ਵਿੱਚ 10 ਤੋਂ 15 ਸਿਗਰਟਾਂ ਪੀਣ ਦੇ ਬਰਾਬਰ ਹੋ ਸਕਦਾ ਹੈ। ਡਾਕਟਰਾਂ ਨੇ ਦੀਵਾਲੀ ਮੌਕੇ ਮਿਠਾਈਆਂ ਖਾਣ ਵਿੱਚ ਵੀ ਸੰਜਮ ਵਰਤਣ ਅਤੇ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News