Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਅਮਰੀਕਾ ਦੀ ਆਲੀਸ਼ਾਨ ਜ਼ਿੰਦਗੀ ਛੱਡ ਬਿਹਾਰ ਦੇ ਪਿੰਡ ਵਿੱਚ ਵੱਸ ਗਈ ਅਮਰੀਕੀ ਮਹਿਲਾ, ਪੜ੍ਹੋ ਰੋਜ਼ਾਨਾ ਦਾ ਰੁਟੀਨ

American woman settle in a Bihar village: ਬਿਹਾਰ: ਅਮਰੀਕਾ ਦੇ ਅਟਲਾਂਟਾ, ਜਾਰਜੀਆ ਵਿੱਚ ਜੰਮੀ-ਪਲੀ ਹੋਪ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੋਪ ਨੇ 2023 ਵਿੱਚ ਬਿਹਾਰ ਦੇ ਅਭਿਸ਼ੇਕ ਸਿੰਘ ਨਾਲ ਵਿਆਹ ਕਰਵਾਇਆ ਸੀ। ਹੁਣ ਉਹ ਆਪਣੇ ਪਤੀ ਅਤੇ ਛੋਟੇ ਪੁੱਤਰ ਨਾਲ ਬਿਹਾਰ ਦੇ ਇੱਕ ਪਿੰਡ ਵਿੱਚ ਰਹਿ ਰਹੀ ਹੈ […]
Ranjit Singh
By : Updated On: 18 Sep 2026 07:32:AM
ਅਮਰੀਕਾ ਦੀ ਆਲੀਸ਼ਾਨ ਜ਼ਿੰਦਗੀ ਛੱਡ ਬਿਹਾਰ ਦੇ ਪਿੰਡ ਵਿੱਚ ਵੱਸ ਗਈ ਅਮਰੀਕੀ ਮਹਿਲਾ, ਪੜ੍ਹੋ ਰੋਜ਼ਾਨਾ ਦਾ ਰੁਟੀਨ
  • ਅਮਰੀਕਾ ਦੀ ਆਲੀਸ਼ਾਨ ਜ਼ਿੰਦਗੀ ਛੱਡ ਬਿਹਾਰ ਦੇ ਪਿੰਡ ਵਿੱਚ ਵੱਸ ਗਈ ਅਮਰੀਕੀ ਮਹਿਲਾ, ਪੜ੍ਹੋ ਰੋਜ਼ਾਨਾ ਦਾ ਰੁਟੀਨ

American woman settle in a Bihar village: ਬਿਹਾਰ: ਅਮਰੀਕਾ ਦੇ ਅਟਲਾਂਟਾ, ਜਾਰਜੀਆ ਵਿੱਚ ਜੰਮੀ-ਪਲੀ ਹੋਪ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੋਪ ਨੇ 2023 ਵਿੱਚ ਬਿਹਾਰ ਦੇ ਅਭਿਸ਼ੇਕ ਸਿੰਘ ਨਾਲ ਵਿਆਹ ਕਰਵਾਇਆ ਸੀ। ਹੁਣ ਉਹ ਆਪਣੇ ਪਤੀ ਅਤੇ ਛੋਟੇ ਪੁੱਤਰ ਨਾਲ ਬਿਹਾਰ ਦੇ ਇੱਕ ਪਿੰਡ ਵਿੱਚ ਰਹਿ ਰਹੀ ਹੈ ਅਤੇ ਇੰਸਟਾਗ੍ਰਾਮ ’ਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਵੀਡੀਓਜ਼ ਸਾਂਝੀਆਂ ਕਰ ਰਹੀ ਹੈ।

ਇਸ਼ਤਿਹਾਰ

ਹੱਥ ਨਾਲ ਕੱਪੜੇ ਧੋਣ ਤੋਂ ਲੈ ਕੇ ਚੁੱਲ੍ਹੇ ’ਤੇ ਖਾਣਾ ਬਣਾਉਣ ਤੱਕ
ਇੰਸਟਾਗ੍ਰਾਮ ਹੈਂਡਲ @singhfamily2.0 ’ਤੇ ਸਾਂਝੀ ਕੀਤੀ ਵੀਡੀਓ ਵਿੱਚ ਹੋਪ ਪਿੰਡ ਦੀ ਸਾਦੀ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਘੁਲਦੀ-ਮਿਲਦੀ ਨਜ਼ਰ ਆ ਰਹੀ ਹੈ। ਉਹ ਪਲਾਸਟਿਕ ਦੇ ਟੱਬ ਵਿੱਚ ਹੱਥ ਨਾਲ ਕੱਪੜੇ ਧੋਂਦੀ, ਰਵਾਇਤੀ ਚੁੱਲ੍ਹੇ ’ਤੇ ਖਾਣਾ ਬਣਾਉਂਦੀ ਅਤੇ ਰੋਟੀਆਂ ਵੇਲਦੀ ਦਿਖਾਈ ਦਿੰਦੀ ਹੈ। ਹੋਪ ਨੇ ਕੁੜਤਾ-ਸਾੜੀ ਪਹਿਨ ਕੇ ਸਿੰਦੂਰ ਲਗਾਉਂਦਿਆਂ ‘ਗੈਟ ਰੈਡੀ ਵਿਦ ਮੀ’ ਵਰਗੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਉਹ ਸਮੋਸਾ ਚਾਟ ਅਤੇ ਪਾਵ ਭਾਜੀ ਵਰਗੇ ਭਾਰਤੀ ਪਕਵਾਨ ਵੀ ਤਿਆਰ ਕਰਦੀ ਹੈ। ਇਸ ਤੋਂ ਇਲਾਵਾ ਉਹ ਸਥਾਨਕ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਦੀ ਵੀ ਨਜ਼ਰ ਆਉਂਦੀ ਹੈ।

ਕੁਦਰਤ ਦੇ ਨੇੜੇ ਸਾਦੀ ਜ਼ਿੰਦਗੀ ਜਿਊਣ ਦੀ ਇੱਛਾ
ਹੋਪ ਮੁਤਾਬਕ ਉਨ੍ਹਾਂ ਦੀ ਹਮੇਸ਼ਾ ਇੱਛਾ ਰਹੀ ਹੈ ਕਿ ਉਹ ਵੱਡੇ ਸ਼ਹਿਰਾਂ ਦੀ ਭੀੜ-ਭਾੜ ਤੋਂ ਦੂਰ ਕੁਦਰਤ ਦੇ ਨੇੜੇ ਅਤੇ ਆਤਮਨਿਰਭਰ ਜੀਵਨ ਬਤੀਤ ਕਰਨ। ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਪਰਿਵਾਰ, ਹਰਿਆਲੀ ਅਤੇ ਸ਼ਾਂਤ ਮਾਹੌਲ ਵਿੱਚ ਵੱਡਾ ਹੋਵੇ। ਉਨ੍ਹਾਂ ਦੇ ਪਤੀ ਅਭਿਸ਼ੇਕ ਸਿੰਘ ਹਾਸਪਿਟੈਲਿਟੀ ਸੈਕਟਰ ਨਾਲ ਜੁੜੇ ਹੋਏ ਹਨ ਅਤੇ ਇੱਕ ਹੋਟਲ ਦੇ ਸਹਿ-ਮਾਲਕ ਦੱਸੇ ਜਾਂਦੇ ਹਨ। ਜਾਣਕਾਰੀ ਮੁਤਾਬਕ ਹੋਪ ਨੇ ਅਕਤੂਬਰ 2025 ਵਿੱਚ ਪਹਿਲੀ ਵਾਰ ਭਾਰਤ ਦਾ ਦੌਰਾ ਕੀਤਾ ਸੀ ਅਤੇ ਹੁਣ ਕਰੀਬ ਛੇ ਮਹੀਨਿਆਂ ਤੋਂ ਪਰਿਵਾਰ ਨਾਲ ਪਿੰਡ ਵਿੱਚ ਰਹਿ ਰਹੀ ਹੈ। ਉਹ ਭਵਿੱਖ ਵਿੱਚ ਭਾਰਤ ਵਿੱਚ ਪੱਕੇ ਤੌਰ ’ਤੇ ਰਹਿਣ ਬਾਰੇ ਵੀ ਵਿਚਾਰ ਕਰ ਰਹੀ ਹੈ ਅਤੇ OCI ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਹੈ।

ਵੀਡੀਓ ’ਤੇ ਲੋਕਾਂ ਦੇ ਵੱਖ-ਵੱਖ ਕਮੈਂਟ
ਹੋਪ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਪ੍ਰਤੀਕਿਰਿਆ ਮਿਲ ਰਹੀ ਹੈ। ਇੱਕ ਯੂਜ਼ਰ ਨੇ ਹੈਰਾਨੀ ਜਤਾਉਂਦਿਆਂ ਲਿਖਿਆ ਕਿ ਵਿਦੇਸ਼ੀ ਲੋਕ ਭਾਰਤ ਆ ਕੇ ਪਿੰਡਾਂ ਦੀ ਸਾਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਕਿਵੇਂ ਰਲ ਜਾਂਦੇ ਹਨ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਪਿੰਡ ਵਿੱਚ ਰਹਿਣ ਵਿੱਚ ਕੋਈ ਬੁਰਾਈ ਨਹੀਂ ਅਤੇ ਉਹ ਖੁਦ ਵੀ ਪਿੰਡ ਵਿੱਚ ਰਹਿੰਦਾ ਹੈ। ਇੱਕ ਹੋਰ ਯੂਜ਼ਰ ਨੇ ਹੋਪ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਉਨ੍ਹਾਂ ਨੇ ਭਾਰਤੀ ਸੱਭਿਆਚਾਰ ਨੂੰ ਬਹੁਤ ਖੂਬਸੂਰਤੀ ਨਾਲ ਅਪਣਾਇਆ ਹੈ।

ਹੋਪ ਦੀਆਂ ਵੀਡੀਓਜ਼ ਵਿੱਚ ਘਰੇਲੂ ਕੰਮਕਾਜ, ਪਰਿਵਾਰਕ ਰੁਟੀਨ ਅਤੇ ਪਿੰਡ ਦੀ ਸਾਦਗੀ ਦੀ ਝਲਕ ਦੇਖਣ ਨੂੰ ਮਿਲਦੀ ਹੈ, ਜਿਸ ਕਾਰਨ ਉਨ੍ਹਾਂ ਦਾ ਕੰਟੈਂਟ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News