Journalism Of Hope
BREAKING NEWS
ਫਿਰੋਜ਼ਪੁਰ ਜ਼ਿਲ੍ਹਾ ਕਚਹਿਰੀ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ....ਪੰਜਾਬ ਸਿੰਚਾਈ ਘਪਲੇ ’ਚ ਸਾਬਕਾ ਚੀਫ ਸੈਕਟਰੀ ਸਮੇਤ 3 ਰਿਟਾਇਰਡ IAS ਅਧਿਕਾਰੀਆਂ ਨੂੰ ਵੱਡੀ ਰਾਹਤ....ਰਾਮ ਰਹੀਮ ਨਾਲ ਜੁੜਿਆ ਸਾਧਵੀ ਯੌਨ ਸ਼ੋਸ਼ਣ ਮਾਮਲਾ: ਜੱਜ ਨੇ ਸੁਣਵਾਈ ਤੋਂ ਖੁਦ ਨੂੰ ਕੀਤਾ ਵੱਖ....ਅੱਧੀ ਰਾਤ ਤੱਕ ਜਵਾਨ ਲੜਕੀ ਨੂੰ ਥਾਣੇ ’ਚ ਰੱਖਣ ਦਾ ਮਾਮਲਾ, SHO ਸਮੇਤ 3 ਪੁਲਿਸ ਮੁਲਾਜ਼ਮ ਮੁਅੱਤਲ....ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ....ਵਿਦੇਸ਼ਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗੀ ਸਖ਼ਤ ਕਾਰਵਾਈ....ਪੰਜਾਬ ਸਰਕਾਰ ਵੱਲੋਂ 4 IAS ਅਧਿਕਾਰੀਆਂ ਦੇ ਤਬਾਦਲੇ....

‘ਸਰਕਾਰ ਕੋਲ ਲੁਕਾਉਣ ਲਈ ਕੁਝ ਨਹੀਂ’, NEET ਪੇਪਰ ਲੀਕ ਮਾਮਲੇ ’ਤੇ ਅਮਿਤ ਸ਼ਾਹ ਦਾ ਵਿਰੋਧੀ ਧਿਰ ਨੂੰ ਚੈਲੰਜ

Amit Shah challenges opposition: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ NEET ਪੇਪਰ ਲੀਕ ਮਾਮਲੇ ਅਤੇ ਵਿਦਿਆਰਥੀਆਂ ਦੇ ਅੰਦੋਲਨ ਨੂੰ ਲੈ ਕੇ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਹਰ ਤਰ੍ਹਾਂ ਦੀ ਚਰਚਾ ਲਈ ਤਿਆਰ ਹੈ ਅਤੇ ਉਸ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਵਿਰੋਧੀ ਧਿਰ […]
Ranjit Singh
By : Published: 12 Aug 2026 13:06:PM
‘ਸਰਕਾਰ ਕੋਲ ਲੁਕਾਉਣ ਲਈ ਕੁਝ ਨਹੀਂ’, NEET ਪੇਪਰ ਲੀਕ ਮਾਮਲੇ ’ਤੇ ਅਮਿਤ ਸ਼ਾਹ ਦਾ ਵਿਰੋਧੀ ਧਿਰ ਨੂੰ ਚੈਲੰਜ

Amit Shah challenges opposition: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ NEET ਪੇਪਰ ਲੀਕ ਮਾਮਲੇ ਅਤੇ ਵਿਦਿਆਰਥੀਆਂ ਦੇ ਅੰਦੋਲਨ ਨੂੰ ਲੈ ਕੇ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਹਰ ਤਰ੍ਹਾਂ ਦੀ ਚਰਚਾ ਲਈ ਤਿਆਰ ਹੈ ਅਤੇ ਉਸ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ NEET ਪੇਪਰ ਲੀਕ ਅਤੇ ਜੰਤਰ-ਮੰਤਰ ’ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਹੋਏ ਲਾਠੀਚਾਰਜ ਦੇ ਮੁੱਦੇ ’ਤੇ ਗ੍ਰਹਿ ਮੰਤਰੀ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਹੁਣ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਇਨ੍ਹਾਂ ਸਾਰੇ ਮੁੱਦਿਆਂ ’ਤੇ ਸੰਸਦ ਵਿੱਚ ਚਰਚਾ ਕਰਨ ਲਈ ਤਿਆਰ ਹੈ।

ਇਸ਼ਤਿਹਾਰ

‘ਵਿਰੋਧੀ ਧਿਰ ਫੈਸਲਾ ਕਰੇ, ਚਰਚਾ ਕਰਨੀ ਹੈ ਜਾਂ ਨਹੀਂ’
ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ ਹੈ, ਪਰ ਵਿਰੋਧੀ ਧਿਰ ਨੂੰ ਸੰਸਦ ਦੀ ਕਾਰਵਾਈ ਚੱਲਣ ਦੇਣੀ ਚਾਹੀਦੀ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਕਿਹਾ ਕਿ ਉਹ ਦੁਪਹਿਰ 2 ਵਜੇ ਤੱਕ ਲੋਕ ਸਭਾ ਸਪੀਕਰ ਨੂੰ ਚਰਚਾ ਲਈ ਪੱਤਰ ਦੇਵੇ। ਇਸ ਤੋਂ ਬਾਅਦ ਸਰਕਾਰ ਅੱਜ ਦੁਪਹਿਰ 3 ਵਜੇ ਤੋਂ ਰਾਤ ਤੱਕ ਅਤੇ ਅਗਲੇ ਦਿਨ ਦੁਪਹਿਰ 3 ਵਜੇ ਤੋਂ ਵੀ ਚਰਚਾ ਲਈ ਤਿਆਰ ਹੈ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਖੁਦ ਇਸ ਚਰਚਾ ਵਿੱਚ ਹਿੱਸਾ ਲੈਣਗੇ।

‘ਸਰਕਾਰ ਕੋਲ ਛੁਪਾਉਣ ਲਈ ਕੁਝ ਨਹੀਂ’
ਅਮਿਤ ਸ਼ਾਹ ਨੇ ਕਿਹਾ ਕਿ NEET ਪੇਪਰ ਲੀਕ ਅਤੇ ਇਸ ਨਾਲ ਜੁੜੇ ਵਿਦਿਆਰਥੀ ਅੰਦੋਲਨ ਬਾਰੇ ਵਿਰੋਧੀ ਧਿਰ ਵੱਲੋਂ ਉਠਾਏ ਜਾਣ ਵਾਲੇ ਹਰ ਸਵਾਲ ਦਾ ਜਵਾਬ ਸਰਕਾਰ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਸੰਸਦ ਦੀ ਕਾਰਵਾਈ ਚੱਲਣ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸੈਸ਼ਨ ਸ਼ੁਰੂ ਹੋਣ ਤੋਂ ਲੈ ਕੇ ਉਹ ਲਗਾਤਾਰ ਸੰਸਦ ਵਿੱਚ ਆ ਰਹੇ ਹਨ। ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਹੁਣ ਫੈਸਲਾ ਉਸ ਨੇ ਕਰਨਾ ਹੈ ਕਿ ਉਹ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੀ ਹੈ ਜਾਂ ਚਰਚਾ ਤੋਂ ਬਚਣਾ ਚਾਹੁੰਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News