Banner
Banner

ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਦਾ ਹਵਾਈ ਅੱਡਾ ਮੁਕੰਮਲ ਬੰਦ

Punjab News: ਪਾਕਿਸਤਾਨ ਵਲੋਂ ਪਹਿਲਗਾਮ ’ਤੇ ਕੀਤੇ ਹਮਲੇ ਗਏ ਦਾ ਬਦਲਾ ਲੈਂਦਿਆ ਭਾਰਤ ਵਲੋਂ ਪਾਕਿਸਤਾਨ ’ਚ ਕੀਤੇ ਗਏ ਹਮਲੇ ਤਹਿਤ ਬੀਤੀ ਰਾਤ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜੋ ਅਗਲੇ ਹੁਕਮਾਂ ਤਹਿਤ ਬੰਦ ਰਹੇਗਾ। ਜਦੋਂ ਕਿ ਇੱਥੇ ਪੁੱਜਣ ਵਾਲੀਆਂ ਉਡਾਨਾਂ ਜਿਨ੍ਹਾਂ ਵਿਚ ਦੋਹਾ […]
Amritpal Singh
By : Updated On: 07 May 2025 07:07:AM
ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਦਾ ਹਵਾਈ ਅੱਡਾ ਮੁਕੰਮਲ ਬੰਦ

Punjab News: ਪਾਕਿਸਤਾਨ ਵਲੋਂ ਪਹਿਲਗਾਮ ’ਤੇ ਕੀਤੇ ਹਮਲੇ ਗਏ ਦਾ ਬਦਲਾ ਲੈਂਦਿਆ ਭਾਰਤ ਵਲੋਂ ਪਾਕਿਸਤਾਨ ’ਚ ਕੀਤੇ ਗਏ ਹਮਲੇ ਤਹਿਤ ਬੀਤੀ ਰਾਤ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜੋ ਅਗਲੇ ਹੁਕਮਾਂ ਤਹਿਤ ਬੰਦ ਰਹੇਗਾ।

ਜਦੋਂ ਕਿ ਇੱਥੇ ਪੁੱਜਣ ਵਾਲੀਆਂ ਉਡਾਨਾਂ ਜਿਨ੍ਹਾਂ ਵਿਚ ਦੋਹਾ ਤੋਂ ਕਰੀਬ 1 ਵਜੇ ਪੁੱਜਣ ਵਾਲੀ ਕਤਰ ਏਅਰਵੇਜ਼ ਦੀ ਉਡਾਣ ਜੋ ਕਤਰ ਦੋਹਾ ਤੋਂ ਇਥੇ ਕਰੀਬ 1.30 ਵਜੇ ਆਉਂਦੀ ਹੈ, ਉਸ ਨੂੰ ਇੱਥੋਂ ਮੋੜ ਦਿੱਤਾ ਗਿਆ ਹੈ। ਦੂਜੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ, ਜੋ ਯਾਤਰੀ ਪੁੱਜੇ ਸਨ, ਜਿਨ੍ਹਾਂ ਦਾ ਇਮੀਗ੍ਰੇਸ਼ਨ ਹੋਇਆ ਸੀ, ਉਨ੍ਹਾਂ ਦੇ ਇਮੀਗ੍ਰੇਸ਼ਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵਾਪਸ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਤੇ ਇੱਥੇ ਆਉਣ ਵਾਲੇ ਕਿਸੇ ਵੀ ਯਾਤਰੀਆਂ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾ ਗਿਆ। ਜਦੋਂ ਕਿ ਪੁਲਿਸ ਪ੍ਰਸ਼ਾਸਨ ਅਤੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਸੀ.ਆਈ.ਐਸ. ਪੰਜਾਬ ਪੁਲਿਸ ਵਲੋਂ ਸਖ਼ਤ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

Read Latest News and Breaking News at Daily Post TV, Browse for more News

Ad
Ad