Journalism Of Hope
BREAKING NEWS
ਪੰਜਾਬ ਚੋਣਾਂ 2027: ‘ਆਪ’ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ.....ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਟਲੀ.......ਪਰਵਿੰਦਰ ਝੋਟਾ ਦਾ 18 ਦਿਨ ਬਾਅਦ ਵੀ ਨਹੀਂ ਹੋਇਆ ਸਸਕਾਰ, 5 ਨਵੰਬਰ ਨੂੰ CM ਦੀ ਕੋਠੀ ਘੇਰਨ ਦਾ ਐਲਾਨ........ਪੰਜਾਬ ਵਿਧਾਨ ਸਭਾ ਹੋਵੇਗੀ ਹਾਈਟੈਕ, ਹੁਣ ਹੱਥ ਖੜ੍ਹੇ ਕਰਕੇ ਨਹੀਂ ਹੋਵੇਗੀ ਵੋਟਿੰਗ.........ਸਾਰਾ ਅਲੀ ਖ਼ਾਨ ਦੇ ਕੇਦਾਰਨਾਥ ਮੰਦਰ ਵਿੱਚ ਪੂਜਾ ਕਰਨ ’ਤੇ ਵਿਵਾਦ, ਮੌਲਾਨਾ ਨੇ ਜਾਰੀ ਕੀਤਾ ਫਤਵਾ.......ਤੀਜੀ ਜਮਾਤ ਦੇ ਵਿਦਿਆਰਥੀ ਨੇ KG ਦੀ ਕਲਾਸ ਦੀ ਬੱਚੀ ’ਤੇ ਕੀਤਾ ਹਮਲਾ, ਹਾਲਤ ਗੰਭੀਰ.......ਪੰਜਾਬ ’ਚ 35 ਨਿਆਂਇਕ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼, ਬਣਨਗੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ..........ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ’ਚ 70 ਹਜ਼ਾਰ ਤੋਂ ਵੱਧ ਲੋਕ ਪਹੁੰਚੇ, ਕਰਨ ਔਜਲਾ ਦੀ ਸਰਪ੍ਰਾਈਜ਼ ਐਂਟਰੀ ਨੇ ਬੰਨ੍ਹਿਆ ਰੰਗ

ਅੰਮ੍ਰਿਤਸਰ ਏਅਰਪੋਰਟ ’ਤੇ ਹੁਣ ਟਿਕਟ ਜਾਂ ਪਛਾਣ ਪੱਤਰ ਦਿਖਾਉਣ ਦੀ ਨਹੀਂ ਪਵੇਗੀ ਲੋੜ; ਫੇਸ ਸਕੈਨ ਰਾਹੀਂ ਮਿਲੇਗੀ ਸਿੱਧੀ ਐਂਟਰੀ

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 1 ਨਵੰਬਰ ਤੋਂ ਡਿਜੀ ਯਾਤਰਾ ਸਹੂਲਤ ਦਾ ਲਾਈਵ ਟ੍ਰਾਇਲ ਸ਼ੁਰੂ ਹੋ ਰਿਹਾ ਹੈ। ਇਸ ਤਕਨੀਕ ਤਹਿਤ ਯਾਤਰੀ ਦਾ ਚਿਹਰਾ ਸਕੈਨ ਹੁੰਦੇ ਹੀ ਕੁਝ ਸਕਿੰਟਾਂ ਵਿੱਚ ਆਟੋਮੈਟਿਕ ਗੇਟ ਖੁੱਲ੍ਹ ਜਾਵੇਗਾ। ਇਸ ਨਾਲ ਐਂਟਰੀ ਤੋਂ ਬੋਰਡਿੰਗ ਤੱਕ ਦੀ ਪ੍ਰਕਿਰਿਆ, ਜਿਸ ਵਿੱਚ ਪਹਿਲਾਂ 30 ਤੋਂ 35 ਮਿੰਟ ਲੱਗਦੇ ਸਨ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅੰਮ੍ਰਿਤਸਰ ਏਅਰਪੋਰਟ ’ਤੇ ਹੁਣ ਟਿਕਟ ਜਾਂ ਪਛਾਣ ਪੱਤਰ ਦਿਖਾਉਣ ਦੀ ਨਹੀਂ ਪਵੇਗੀ ਲੋੜ; ਫੇਸ ਸਕੈਨ ਰਾਹੀਂ ਮਿਲੇਗੀ ਸਿੱਧੀ ਐਂਟਰੀ
  • 2027 ਵਿੱਚ ਵੱਡੇ ਪੱਧਰ ’ਤੇ ਲਾਗੂ ਕਰਨ ਦੀ ਯੋਜਨਾ

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 1 ਨਵੰਬਰ ਤੋਂ ਡਿਜੀ ਯਾਤਰਾ ਸਹੂਲਤ ਦਾ ਲਾਈਵ ਟ੍ਰਾਇਲ ਸ਼ੁਰੂ ਹੋ ਰਿਹਾ ਹੈ। ਇਸ ਤਕਨੀਕ ਤਹਿਤ ਯਾਤਰੀ ਦਾ ਚਿਹਰਾ ਸਕੈਨ ਹੁੰਦੇ ਹੀ ਕੁਝ ਸਕਿੰਟਾਂ ਵਿੱਚ ਆਟੋਮੈਟਿਕ ਗੇਟ ਖੁੱਲ੍ਹ ਜਾਵੇਗਾ। ਇਸ ਨਾਲ ਐਂਟਰੀ ਤੋਂ ਬੋਰਡਿੰਗ ਤੱਕ ਦੀ ਪ੍ਰਕਿਰਿਆ, ਜਿਸ ਵਿੱਚ ਪਹਿਲਾਂ 30 ਤੋਂ 35 ਮਿੰਟ ਲੱਗਦੇ ਸਨ, ਹੁਣ ਕਰੀਬ 10 ਮਿੰਟਾਂ ਵਿੱਚ ਪੂਰੀ ਹੋਣ ਦੀ ਉਮੀਦ ਹੈ।

ਏਅਰਪੋਰਟ ਅਥਾਰਟੀ ਮੁਤਾਬਕ, ਡਿਜੀ ਯਾਤਰਾ ਪੂਰੀ ਤਰ੍ਹਾਂ ਫੇਸ ਰਿਕੋਗਨੀਸ਼ਨ ਤਕਨੀਕ ’ਤੇ ਆਧਾਰਿਤ ਹੈ। ਇਸ ਦੀ ਵਰਤੋਂ ਲਈ ਯਾਤਰੀ ਨੂੰ ਇਕ ਵਾਰ ਡਿਜੀ ਯਾਤਰਾ ਐਪ ਡਾਊਨਲੋਡ ਕਰਕੇ ਆਪਣੀ ਤਸਵੀਰ, ਆਧਾਰ ਜਾਂ ਹੋਰ ਪਛਾਣ ਪੱਤਰ ਅਤੇ ਬੋਰਡਿੰਗ ਪਾਸ ਲਿੰਕ ਕਰਨਾ ਪਵੇਗਾ। ਇਸ ਤੋਂ ਬਾਅਦ ਹਵਾਈ ਅੱਡੇ ਦੇ ਵੱਖ-ਵੱਖ ਪੜਾਵਾਂ ’ਤੇ ਚਿਹਰਾ ਹੀ ਬੋਰਡਿੰਗ ਪਾਸ ਵਜੋਂ ਕੰਮ ਕਰੇਗਾ।

ਤਿੰਨ ਥਾਵਾਂ ’ਤੇ ਲੱਗੇ ਈ-ਗੇਟ
ਟ੍ਰਾਇਲ ਲਈ ਟਰਮੀਨਲ ਵਿੱਚ ਤਿੰਨ ਈ-ਗੇਟ ਲਗਾਏ ਗਏ ਹਨ। ਇਹ ਐਂਟਰੀ ਗੇਟ, ਸੁਰੱਖਿਆ ਜਾਂਚ ਅਤੇ ਬੋਰਡਿੰਗ ਗੇਟ ’ਤੇ ਕੰਮ ਕਰਨਗੇ। ਯਾਤਰੀ ਦੇ ਕੈਮਰੇ ਸਾਹਮਣੇ ਆਉਣ ’ਤੇ ਸਿਸਟਮ ਲਗਭਗ ਪੰਜ ਸਕਿੰਟਾਂ ਵਿੱਚ ਚਿਹਰੇ ਦੀ ਪਛਾਣ ਕਰਕੇ ਗੇਟ ਖੋਲ੍ਹ ਦੇਵੇਗਾ। ਇਸ ਨਾਲ ਇਨ੍ਹਾਂ ਪੜਾਵਾਂ ’ਤੇ ਟਿਕਟ ਅਤੇ ਪਛਾਣ ਪੱਤਰ ਦਿਖਾਉਣ ਦੀ ਲੋੜ ਘੱਟ ਹੋ ਜਾਵੇਗੀ।

ਪਹਿਲਾਂ ਐਂਟਰੀ ਗੇਟ ’ਤੇ ਦਸਤਾਵੇਜ਼ਾਂ ਦੀ ਜਾਂਚ ਲਈ 3 ਤੋਂ 5 ਮਿੰਟ, ਚੈੱਕ-ਇਨ ਅਤੇ ਬੈਗ ਡਰਾਪ ਲਈ 10 ਤੋਂ 15 ਮਿੰਟ, ਸੁਰੱਖਿਆ ਜਾਂਚ ਦੌਰਾਨ ਤਸਦੀਕ ਲਈ 7 ਤੋਂ 10 ਮਿੰਟ ਅਤੇ ਬੋਰਡਿੰਗ ਗੇਟ ’ਤੇ ਅੰਤਿਮ ਜਾਂਚ ਲਈ 2 ਤੋਂ 3 ਮਿੰਟ ਲੱਗਦੇ ਸਨ। ਨਵੀਂ ਪ੍ਰਣਾਲੀ ਨਾਲ ਕਾਗਜ਼ੀ ਜਾਂਚ ਦਾ ਸਮਾਂ ਬਚੇਗਾ। ਹਾਲਾਂਕਿ, ਸੁਰੱਖਿਆ ਜਾਂਚ ਦੌਰਾਨ ਬੈਗ ਦੀ ਐਕਸ-ਰੇ ਜਾਂਚ ਲਈ 5 ਤੋਂ 7 ਮਿੰਟ ਲੱਗ ਸਕਦੇ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪੰਜ ਸਕਿੰਟ ਸਿਰਫ਼ ਚਿਹਰਾ ਸਕੈਨ ਕਰਨ ਦਾ ਸਮਾਂ ਹੈ, ਜਦਕਿ 10 ਮਿੰਟਾਂ ਦੇ ਅੰਦਾਜ਼ੇ ਵਿੱਚ ਟਰਮੀਨਲ ਦੇ ਅੰਦਰ ਚੱਲਣ, ਕਤਾਰਾਂ ਅਤੇ ਬੈਗ ਜਾਂਚ ਦਾ ਸਮਾਂ ਵੀ ਸ਼ਾਮਲ ਹੈ।

ਨਵੰਬਰ ਦੌਰਾਨ ਹੋਣ ਵਾਲੇ ਟ੍ਰਾਇਲ ਵਿੱਚ ਯਾਤਰੀਆਂ ਤੋਂ ਫੀਡਬੈਕ ਲਿਆ ਜਾਵੇਗਾ ਅਤੇ ਸਾਹਮਣੇ ਆਉਣ ਵਾਲੀਆਂ ਕਮੀਆਂ ਦੂਰ ਕੀਤੀਆਂ ਜਾਣਗੀਆਂ। ਯਾਤਰੀਆਂ ਦੀ ਪ੍ਰਤੀਕਿਰਿਆ ਦੇ ਆਧਾਰ ’ਤੇ 2027 ਵਿੱਚ ਇਸ ਸਹੂਲਤ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰਨ ਦੀ ਯੋਜਨਾ ਹੈ।

Read Latest News and Breaking News at Daily Post TV, Browse for more News

Ad
Ad

Punjab District News