Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ, ਡੀਏ ’ਚ 3 ਫੀਸਦੀ ਵਾਧਾ......ਅਸ਼ਵਨੀ ਦੇ ਮੈਡੀਕਲ ਸਟੋਰ ’ਤੇ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, FIR ਦਰਜ.....ਪੰਚਕੂਲਾ ਦੇ ਸਕੂਲ ‘ਚ 6 ਸਾਲਾ ਬੱਚੀ ਨਾਲ ਕੁੱਟਮਾਰ ਦਾ ਮਾਮਲਾ: ਬੱਚੀ ਨੂੰ PGI ਤੋਂ ਮਿਲੀ ਛੁੱਟੀ.....ਦਲਜੀਤ ਸਿੰਘ ਦਾ ਸਸਕਾਰ ਚੰਡੀਗੜ੍ਹ ’ਚ ਨਹੀਂ, ਜੱਦੀ ਪਿੰਡ ਭੰਮੇ ਕਲਾਂ ਵਿਖੇ ਕਰਾਂਗੇ: ਪਰਿਵਾਰਕ ਮੈਂਬਰ.....ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਰੇਡ ਖ਼ਤਮ.....ਮੋਗਾ ਦੀ ‘ਆਪ’ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ’ਤੇ ਈਡੀ ਦੀ ਰੇਡ.....ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਸਮਾਗਮ ’ਚ ਪਹੁੰਚੇ PM ਮੋਦੀ, ਨਵ-ਵਿਆਹੁਤਾ ਜੋੜੇ ਨੂੰ ਦਿੱਤਾ ਆਸ਼ੀਰਵਾਦ.....ਪੰਜਾਬ ਪੁਲਿਸ ਦਾ ਹਾਈਟੈਕ ਪਲਾਨ: CCTV ਕੈਮਰਿਆਂ ਰਾਹੀਂ ਫੜੇ ਜਾਣਗੇ ਗੈਂਗਸਟਰ......ਰਾਜਸਥਾਨ ’ਚ ਰੇਲਵੇ ਟਰੈਕ ’ਤੇ ਜ਼ੋਰਦਾਰ ਧਮਾਕਾ, ਟਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ

ਦੀਵਾਲੀ ਤੋਂ ਪਹਿਲਾਂ ਅਮੂਲ ਨੇ ਦਿੱਤਾ ਮਹਿੰਗਾਈ ਦਾ ਝਟਕਾ, 50 ਰੁਪਏ ਘਿਓ ਸਮੇਤ ਇਹਨਾਂ ਚੀਜ਼ਾਂ ‘ਚ ਹੋਇਆ ਵਾਧਾ….

Amul Price Hike; ਦੀਵਾਲੀ ਤੋਂ ਪਹਿਲਾਂ ਡੇਅਰੀ ਸੈਕਟਰ ਦੀ ਵੱਡੀ ਕੰਪਨੀ ਅਮੂਲ ਨੇ ਆਪਣੇ ਗਾਹਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਕੁਝ ਮਿਲਕ ਪ੍ਰੋਡਕਟਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਤਹਿਤ ਅਮੂਲ ਘਿਓ ਦੀ ਇੱਕ ਕਿਲੋ ਵਾਲੀ ਪੈਕਿੰਗ 50 ਰੁਪਏ ਮਹਿੰਗੀ ਹੋ ਗਈ ਹੈ, ਜਦਕਿ ਅਮੂਲ ਮੱਖਣ ਦੇ 500 ਗ੍ਰਾਮ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੀਵਾਲੀ ਤੋਂ ਪਹਿਲਾਂ ਅਮੂਲ ਨੇ ਦਿੱਤਾ ਮਹਿੰਗਾਈ ਦਾ ਝਟਕਾ, 50 ਰੁਪਏ ਘਿਓ ਸਮੇਤ ਇਹਨਾਂ ਚੀਜ਼ਾਂ ‘ਚ ਹੋਇਆ ਵਾਧਾ….

Amul Price Hike; ਦੀਵਾਲੀ ਤੋਂ ਪਹਿਲਾਂ ਡੇਅਰੀ ਸੈਕਟਰ ਦੀ ਵੱਡੀ ਕੰਪਨੀ ਅਮੂਲ ਨੇ ਆਪਣੇ ਗਾਹਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਕੁਝ ਮਿਲਕ ਪ੍ਰੋਡਕਟਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਤਹਿਤ ਅਮੂਲ ਘਿਓ ਦੀ ਇੱਕ ਕਿਲੋ ਵਾਲੀ ਪੈਕਿੰਗ 50 ਰੁਪਏ ਮਹਿੰਗੀ ਹੋ ਗਈ ਹੈ, ਜਦਕਿ ਅਮੂਲ ਮੱਖਣ ਦੇ 500 ਗ੍ਰਾਮ ਵਾਲੇ ਪੈਕ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਮੰਗ ਵਧਣ ਦੇ ਵਿਚਕਾਰ ਕੀਮਤਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ। ਇਸ ਦਾ ਸਿੱਧਾ ਅਸਰ ਗਾਹਕਾਂ ਦੀ ਜੇਬ ‘ਤੇ ਪਵੇਗਾ ਅਤੇ ਤਿਉਹਾਰਾਂ ਲਈ ਘਿਓ ਤੇ ਮੱਖਣ ਖਰੀਦਣਾ ਪਹਿਲਾਂ ਨਾਲੋਂ ਮਹਿੰਗਾ ਹੋ ਜਾਵੇਗਾ।

ਘਿਓ ਅਤੇ ਮੱਖਣ ਦੀਆਂ ਕੀਮਤਾਂ ਕਿਉਂ ਵਧੀਆਂ?

ਰਿਪੋਰਟਾਂ ਮੁਤਾਬਕ ਗੁਜਰਾਤ ਅਤੇ ਰਾਜਸਥਾਨ ਵਿੱਚ ਬ੍ਰਾਂਡਿਡ ਘਿਓ ਦੀ ਮੰਗ ਵਧਣ ਕਾਰਨ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਵਧਦੀ ਮੰਗ ਨੂੰ ਮਿਲਾਵਟੀ ਡੇਅਰੀ ਉਤਪਾਦਾਂ ਖ਼ਿਲਾਫ਼ ਹੋ ਰਹੀ ਕਾਰਵਾਈ ਨਾਲ ਵੀ ਜੋੜਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਗੁਜਰਾਤ ਦੇ ਕੁਝ ਇਲਾਕਿਆਂ ਵਿੱਚ ਦੁਕਾਨਦਾਰਾਂ ਵੱਲੋਂ ਡੇਅਰੀ ਉਤਪਾਦਾਂ, ਖ਼ਾਸ ਕਰਕੇ ਗਾਂ ਦੇ ਘਿਓ ਦੀ ਘੱਟ ਉਪਲਬਧਤਾ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।

ਹੁਣ ਇੰਨੀ ਹੋਈ ਕੀਮਤ ਵਿੱਚ ਵਾਧਾ

ਅਮੂਲ ਦੇ ਇੱਕ ਕਿਲੋ ਘਿਓ ਦੇ ਪੈਕ ਦੀ ਕੀਮਤ ਵਿੱਚ 50 ਰੁਪਏ ਅਤੇ 500 ਗ੍ਰਾਮ ਮੱਖਣ ਦੇ ਪੈਕ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਤਿਉਹਾਰਾਂ ਤੋਂ ਪਹਿਲਾਂ ਹੋਏ ਇਸ ਵਾਧੇ ਨਾਲ ਘਰੇਲੂ ਬਜਟ ‘ਤੇ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ।

Read Latest News and Breaking News at Daily Post TV, Browse for more News

Ad
Ad

Punjab District News