Journalism Of Hope
BREAKING NEWS
ਚੰਡੀਗੜ੍ਹ-43 IED ਮਾਮਲਾ: 3 ਮੁਲਜ਼ਮਾਂ ਦੀ ਕੋਰਟ ‘ਚ ਪੇਸ਼ੀ, ਅਦਾਲਤ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ.....CM ਮਾਨ ਦੀ ਪਤਨੀ ਨੇ ਰਿਟਾਇਰਡ ਜੱਜ ਨੂੰ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, 5 ਕਰੋੜ ਰਿਸ਼ਵਤ ਦੇ ਦੋਸ਼ਾਂ ਨੂੰ ਦੱਸਿਆ ਝੂਠਾ.....ਵਿਦੇਸ਼ ਤੋਂ ਭਾਰਤ ਲਿਆਂਦੇ 3 ਵਾਂਟੇਡ ਗੈਂਗਸਟਰ, ਬੰਬੀਹਾ ਗੈਂਗ ਨਾਲ ਜੁੜੇ ਹੋਣ ਦਾ ਸ਼ੱਕ.... ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ.....CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ.....

ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘ਅਨੰਦ ਮੈਰਿਜ ਐਕਟ’, ਜਾਰੀ ਕੀਤਾ ਨੋਟੀਫਿਕੇਸ਼ਨ

Anand Marriage Act: ਸਿੱਖ ਜੋੜਿਆਂ ਨੂੰ ਆਪਣੇ ਰਵਾਇਤੀ ਵਿਆਹ (ਅਨੰਦ ਕਾਰਜ) ਨੂੰ ਵਿਸ਼ੇਸ਼ ਕਾਨੂੰਨੀ ਢਾਂਚੇ ਤਹਿਤ ਰਜਿਸਟਰਡ ਕਰਨ ਦੀ ਇਜਾਜ਼ਤ ਦੇਣ ਵਾਲਾ ਅਨੰਦ ਮੈਰਿਜ ਐਕਟ ਸਿੱਕਮ ’ਚ ਪਹਿਲੀ ਜੂਨ ਤੋਂ ਲਾਗੂ ਹੋਵੇਗਾ। ਅਜਿਹਾ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਸੰਭਵ ਹੋਇਆ ਹੈ। ਪੂਰਬ ਉੱਤਰ ਸੂਬੇ ਸਿੱਕਮ ’ਚ ਹੁਣ ਤੱਕ ਸਿੱਖ ਆਪਣਾ ਵਿਆਹ ਹਿੰਦੂ ਵਿਆਹ ਐਕਟ, […]
Nishant Malyan
By : Updated On: 18 May 2026 11:50:AM
ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘ਅਨੰਦ ਮੈਰਿਜ ਐਕਟ’, ਜਾਰੀ ਕੀਤਾ ਨੋਟੀਫਿਕੇਸ਼ਨ

Anand Marriage Act: ਸਿੱਖ ਜੋੜਿਆਂ ਨੂੰ ਆਪਣੇ ਰਵਾਇਤੀ ਵਿਆਹ (ਅਨੰਦ ਕਾਰਜ) ਨੂੰ ਵਿਸ਼ੇਸ਼ ਕਾਨੂੰਨੀ ਢਾਂਚੇ ਤਹਿਤ ਰਜਿਸਟਰਡ ਕਰਨ ਦੀ ਇਜਾਜ਼ਤ ਦੇਣ ਵਾਲਾ ਅਨੰਦ ਮੈਰਿਜ ਐਕਟ ਸਿੱਕਮ ’ਚ ਪਹਿਲੀ ਜੂਨ ਤੋਂ ਲਾਗੂ ਹੋਵੇਗਾ। ਅਜਿਹਾ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਸੰਭਵ ਹੋਇਆ ਹੈ। ਪੂਰਬ ਉੱਤਰ ਸੂਬੇ ਸਿੱਕਮ ’ਚ ਹੁਣ ਤੱਕ ਸਿੱਖ ਆਪਣਾ ਵਿਆਹ ਹਿੰਦੂ ਵਿਆਹ ਐਕਟ, 1955 ਤਹਿਤ ਰਜਿਸਟਰਡ ਕਰਦੇ ਰਹੇ ਹਨ। ਪਰ ਹੁਣ ਅਨੰਦ ਮੈਰਿਜ ਐਕਟ ਸਿੱਕਮ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਅਨੰਦ ਕਾਰਜ ਤਹਿਤ ਹੋਏ ਵਿਆਹ ਸਿੱਧਾ ਰਜਿਸਟਰਡ ਕਰਨ ਦੀ ਇਜਾਜ਼ਤ ਦੇਵੇਗਾ।

ਸਤੰਬਰ 2025 ’ਚ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਨਾਲ ਤੇਜ਼ੀ ਨਾਲ ਨਾਲ 1909 ਦੇ ਇਸ ਕਾਨੂੰਨ ’ਤੇ ਅਮਲ ਸ਼ੁਰੂ ਹੋਇਆ ਹੈ। 14 ਮਈ ਨੂੰ ਜਾਰੀ ਕੇਂਦਰੀ ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਵੱਲੋਂ 1 ਜੂਨ 2026 ਅਨੰਦ ਵਿਆਹ ਐਕਟ 1909 ਦੀਆਂ ਮੱਦਾਂ ਸਿੱਕਮ ਸੂਬੇ ’ਚ ਲਾਗੂ ਕਰਨ ਦੀ ਤਰੀਕ ਦੇ ਰੂਪ ’ਚ ਤੈਅ ਕੀਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ 2012 ’ਚ ਕਾਨੂੰਨ ’ਚ ਇਕ ਸੋਧ ਨੇ ਅਨੰਦ ਮੈਰਿਜ ਐਕਟ, 1909 ਤਹਿਤ ਵਿਆਹਾਂ ਨੂੰ ਰਜਿਸਟਰਡ ਕਰਨ ਲਈ ਸੂਬਾ ਪੱਧਰ ਦੇ ਤੰਤਰ ਪੇਸ਼ ਕੀਤਾ। ਸਿੱਕਮ ਸਮੇਤ ਕਈ ਸੂਬਿਆਂ ਨੇ ਨਿਯਮ ਨਹੀਂ ਬਣਾਏ ਸਨ।

ਇਸ਼ਤਿਹਾਰ

Read Latest News and Breaking News at Daily Post TV, Browse for more News

Ad
Ad

Punjab District News