Banner
Banner

ਗੁਰਦੁਆਰਾ ਸ਼ਹੀਦ ਗੰਜ ਸਾਹਿਬ ‘ਚ ਫਿਰ ਹਾਦਸਾ, ਟੈਂਟ ‘ਚ ਲੱਗੀ ਅੱਗ ਨਾਲ ਮਚੀ ਦਹਿਸ਼ਤ

Gurdwara Shaheed Ganj Sahib Fire Incident; ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਇੱਕ ਤੰਬੂ ਵਿੱਚ ਅੱਗ ਲੱਗ ਗਈ। ਵਧਦੇ ਤਾਪਮਾਨ ਕਾਰਨ ਸ਼ਰਧਾਲੂਆਂ ਦੇ ਠਹਿਰਨ ਲਈ ਇਹ ਤੰਬੂ ਲਗਾਇਆ ਗਿਆ ਸੀ। ਵਲੰਟੀਅਰਾਂ ਦੀ ਤੁਰੰਤ ਕਾਰਵਾਈ ਸਦਕਾ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਐਤਵਾਰ ਨੂੰ […]
Jaspreet Singh
By : Updated On: 27 May 2026 15:39:PM
ਗੁਰਦੁਆਰਾ ਸ਼ਹੀਦ ਗੰਜ ਸਾਹਿਬ ‘ਚ ਫਿਰ ਹਾਦਸਾ, ਟੈਂਟ ‘ਚ ਲੱਗੀ ਅੱਗ ਨਾਲ ਮਚੀ ਦਹਿਸ਼ਤ

Gurdwara Shaheed Ganj Sahib Fire Incident; ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਇੱਕ ਤੰਬੂ ਵਿੱਚ ਅੱਗ ਲੱਗ ਗਈ। ਵਧਦੇ ਤਾਪਮਾਨ ਕਾਰਨ ਸ਼ਰਧਾਲੂਆਂ ਦੇ ਠਹਿਰਨ ਲਈ ਇਹ ਤੰਬੂ ਲਗਾਇਆ ਗਿਆ ਸੀ। ਵਲੰਟੀਅਰਾਂ ਦੀ ਤੁਰੰਤ ਕਾਰਵਾਈ ਸਦਕਾ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਐਤਵਾਰ ਨੂੰ ਇਸੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਸ਼ਟਰਿੰਗ ਢਹਿ ਗਈ ਸੀ, ਜਿਸ ਵਿੱਚ 2 ਔਰਤਾਂ ਦੀ ਮੌਤ ਹੋ ਗਈ ਸੀ ਅਤੇ ਕਈ ਜਖਮੀ ਹੋਏ ਸਨ।

ਅੱਗ ਲੱਗਣ ਨਾਲ ਮੌਕੇ ‘ਤੇ ਦਹਿਸ਼ਤ ਫੈਲ ਗਈ, ਪਰ ਵਲੰਟੀਅਰਾਂ ਨੇ ਤੁਰੰਤ ਮੋਰਚਾ ਸਾਂਭ ਲਿਆ। ਵਲੰਟੀਅਰਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ, ਥੋੜ੍ਹੇ ਹੀ ਸਮੇਂ ਵਿੱਚ ਹੀ ਸਥਿਤੀ ‘ਤੇ ਕਾਬੂ ਪਾ ਲਿਆ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਸ਼ਟਰਿੰਗ ਢਹਿ ਨਾਲ ਹੋਈ ਸੀ 2 ਔਰਤਾਂ ਦੀ ਮੌਤ

ਦੱਸਣਯੋਗ ਹੈ ਕਿ ਬੀਤੇ ਐਤਵਾਰ ਨੂੰ ਇਸੇ ਗੁਰਦੁਆਰਾ ਸਾਹਿਬ ਵਿੱਚ ਹੀ ਇੱਕ ਹੋਰ ਘਟਨਾ ਵਾਪਰੀ ਸੀ। ਲੰਗਰ ਹਾਲ ਦਾ ਸ਼ਟਰਿੰਗ ਢਹਿ ਜਾਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਕਈ ਸ਼ਰਧਾਲੂ ਜ਼ਖਮੀ ਹੋ ਗਏ ਸਨ। ਉਸ ਘਟਨਾ ਤੋਂ ਬਾਅਦ, ਸ਼ਰਧਾਲੂਆਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਸੀ।

ਹੁਣ ਟੈਂਟ ਦੀ ਅੱਗ ਨੇ ਇੱਕ ਵਾਰ ਫਿਰ ਗੁਰਦੁਆਰਾ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਰ, ਗੁਰਦੁਆਰਾ ਪ੍ਰਬੰਧਕਾਂ ਅਤੇ ਵਲੰਟੀਅਰਾਂ ਦੀ ਚੌਕਸੀ ਕਾਰਨ, ਵੱਡਾ ਨੁਕਸਾਨ ਟਲ ਗਿਆ।

ਜਾਣੋ ਕਿਵੇਂ ਵਾਪਰਿਆ ਸੀ ਹਾਦਸਾ?

ਘਟਨਾ ਦੌਰਾਨ ਜ਼ਖ਼ਮੀ ਹੋਈਆਂ ਬੀਬੀਆਂ ਨੇ ਦੱਸਿਆ ਸੀ ਕਿ ਉਹ ਅਜਨਾਲਾ ਅਤੇ ਚਮਿਆਰੀ ਸਮੇਤ ਵੱਖ-ਵੱਖ ਪਿੰਡਾਂ ਤੋਂ ਚੌਪਹਿਰਾ ਕੱਟਣ ਲਈ ਆਈਆਂ ਸਨ। ਇੱਕ ਮਹਿਲਾ ਨੇ ਦੱਸਿਆ ਕਿ ਅਚਾਨਕ ਜ਼ੋਰ ਦੀ ਆਵਾਜ਼ ਆਈ ਅਤੇ ਉਸ ਨੂੰ ਚੱਕਰ ਆ ਗਿਆ। ਜਿਸ ਤੋਂ ਬਾਅਦ ਉਹ ਥੱਲੇ ਡਿੱਗ ਪਈ। ਦੂਜੀ ਮਹਿਲਾ ਨੇ ਕਿਹਾ ਕਿ ਉਸ ਦੀ ਬਾਂਹ ਤੇ ਗੰਭੀਰ ਸੱਟ ਲੱਗੀ ਅਤੇ ਉਸ ਨੂੰ 12 ਟਾਂਕੇ ਲਗੇ ਹਨ। ਇਸ ਦੁਖਦਾਈ ਹਾਦਸੇ ਤੋਂ ਬਾਅਦ ਸੰਗਤ ਅਤੇ ਇਲਾਕੇ ਦੇ ਲੋਕਾਂ ਵਿੱਚ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad