Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

ਸਾਬਕਾ IAS ਵਿਜੇ ਕੁਮਾਰ ਜੰਜੂਆ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ

ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਉਦਯੋਗ ਤੇ ਵਣਜ ਵਿਭਾਗ ‘ਚ ਡਾਇਰੈਕਟਰ-ਕਮ-ਸਕੱਤਰ ਰਹਿ ਚੁੱਕੇ ਸੇਵਾਮੁਕਤ IAS ਅਧਿਕਾਰੀ ਵਿਜੇ ਕੁਮਾਰ ਜੰਜੂਆ ਖ਼ਿਲਾਫ਼ 17 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕੇਂਦਰ ਸਰਕਾਰ ਨੇ ਮੁਕੱਦਮਾ ਚਲਾਉਣ (Prosecution) ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ (DoPT) ਵੱਲੋਂ 6 ਫਰਵਰੀ 2026 ਨੂੰ ਜਾਰੀ ਕੀਤੇ ਗਏ […]
Nishant Malyan
By : Updated On: 20 Feb 2026 14:39:PM
ਸਾਬਕਾ IAS ਵਿਜੇ ਕੁਮਾਰ ਜੰਜੂਆ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ

ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਉਦਯੋਗ ਤੇ ਵਣਜ ਵਿਭਾਗ ‘ਚ ਡਾਇਰੈਕਟਰ-ਕਮ-ਸਕੱਤਰ ਰਹਿ ਚੁੱਕੇ ਸੇਵਾਮੁਕਤ IAS ਅਧਿਕਾਰੀ ਵਿਜੇ ਕੁਮਾਰ ਜੰਜੂਆ ਖ਼ਿਲਾਫ਼ 17 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕੇਂਦਰ ਸਰਕਾਰ ਨੇ ਮੁਕੱਦਮਾ ਚਲਾਉਣ (Prosecution) ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ (DoPT) ਵੱਲੋਂ 6 ਫਰਵਰੀ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਇਹ ਮਨਜ਼ੂਰੀ ਦਿੱਤੀ ਗਈ ਹੈ।

ਇਸ਼ਤਿਹਾਰ

ਮਾਮਲਾ ਸਾਲ 2009 ਦਾ ਹੈ, ਜਦੋਂ ਜੰਜੂਆ ਉਦਯੋਗ ਅਤੇ ਵਣਜ ਵਿਭਾਗ ਵਿੱਚ ਡਾਇਰੈਕਟਰ-ਕਮ-ਸਕੱਤਰ ਵਜੋਂ ਤਾਇਨਾਤ ਸਨ। ਲੁਧਿਆਣਾ ਦੇ ਇੱਕ ਉਦਯੋਗਪਤੀ ਤੁਲਸੀ ਰਾਮ ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਜੰਜੂਆ ਨੇ ਉਨ੍ਹਾਂ ਦੇ ਪਲਾਟ ਨਾਲ ਲੱਗਦੀ ਖਾਲੀ ਜ਼ਮੀਨ ਅਲਾਟ ਕਰਨ ਦੇ ਬਦਲੇ 6 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। 9 ਨਵੰਬਰ 2009 ਨੂੰ ਵਿਜੀਲੈਂਸ ਬਿਊਰੋ ਨੇ ਜੰਜੂਆ ਨੂੰ ਉਨ੍ਹਾਂ ਦੇ ਦਫ਼ਤਰ ਵਿੱਚੋਂ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।

ਵਿਜੀਲੈਂਸ ਨੇ ਰਿਸ਼ਵਤ ਦੇ ਨੋਟਾਂ ‘ਤੇ ਲੱਗੇ ਫਿਨੋਲਫਥਲੀਨ ਪਾਊਡਰ ਅਤੇ ਸੋਡੀਅਮ ਕਾਰਬੋਨੇਟ ਦੇ ਘੋਲ ਰਾਹੀਂ ਰਿਸ਼ਵਤ ਦੀ ਪੁਸ਼ਟੀ ਕੀਤੀ ਸੀ, ਇਸ ਤੋਂ ਇਲਾਵਾ, ਉਦਯੋਗਪਤੀ ਦੀ ਫਾਈਲ ਅਤੇ ਹੋਰ ਸਰਕਾਰੀ ਰਿਕਾਰਡ ਵੀ ਬਰਾਮਦ ਕੀਤੇ ਗਏ ਸਨ।

ਕੇਂਦਰ ਸਰਕਾਰ ਅਤੇ ਕੇਂਦਰੀ ਵਿਜੀਲੈਂਸ ਕਮਿਸ਼ਨ (CVC) ਨੇ ਜਾਂਚ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਪਾਇਆ ਕਿ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣ ਲਈ ਪੁਖ਼ਤਾ ਸਬੂਤ ਮੌਜੂਦ ਹਨ।

Read Latest News and Breaking News at Daily Post TV, Browse for more News

Ad
Ad

Punjab District News