Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਰੇਪ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗਣ ਵਾਲਾ ASI ₹20 ਹਜ਼ਾਰ ਲੈਂਦਿਆਂ ਰੰਗੇ ਹੱਥੀਂ ਕਾਬੂ

ASI caught red-handed accepting bribe: ਫਰੀਦਾਬਾਦ: ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (SV & ACB) ਦੀ ਪਲਵਲ ਉਪਕੇਂਦਰ ਟੀਮ ਨੇ ਥਾਣਾ ਤਿਗਾਂਵ, ਫਰੀਦਾਬਾਦ ਵਿੱਚ ਤਾਇਨਾਤ ਇੱਕ ASI ਨੂੰ ₹20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਇੱਕ ਨੌਜਵਾਨ ਖ਼ਿਲਾਫ਼ ਦੁਸ਼ਕਰਮ ਦਾ ਮਾਮਲਾ ਦਰਜ ਕਰਨ ਦੀ ਧਮਕੀ […]
Ranjit Singh
By : Updated On: 20 Sep 2026 15:33:PM
ਰੇਪ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗਣ ਵਾਲਾ ASI ₹20 ਹਜ਼ਾਰ ਲੈਂਦਿਆਂ ਰੰਗੇ ਹੱਥੀਂ ਕਾਬੂ

ASI caught red-handed accepting bribe: ਫਰੀਦਾਬਾਦ: ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (SV & ACB) ਦੀ ਪਲਵਲ ਉਪਕੇਂਦਰ ਟੀਮ ਨੇ ਥਾਣਾ ਤਿਗਾਂਵ, ਫਰੀਦਾਬਾਦ ਵਿੱਚ ਤਾਇਨਾਤ ਇੱਕ ASI ਨੂੰ ₹20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਇੱਕ ਨੌਜਵਾਨ ਖ਼ਿਲਾਫ਼ ਦੁਸ਼ਕਰਮ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗਣ ਦਾ ਦੋਸ਼ ਹੈ।

ਇਸ਼ਤਿਹਾਰ

ਗ੍ਰਿਫ਼ਤਾਰ ASI ਦੀ ਪਛਾਣ ਹਿਦਾਇਤ ਖਾਨ ਵਜੋਂ ਹੋਈ ਹੈ, ਜੋ ਥਾਣਾ ਤਿਗਾਂਵ ਵਿੱਚ ਜਾਂਚ ਅਧਿਕਾਰੀ ਵਜੋਂ ਤਾਇਨਾਤ ਸੀ। ਉਸ ਖ਼ਿਲਾਫ਼ FIR ਨੰਬਰ 21, ਮਿਤੀ 19 ਸਤੰਬਰ 2026 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ BNS ਦੀ ਧਾਰਾ 351 ਤਹਿਤ SV & ACB ਥਾਣਾ ਫਰੀਦਾਬਾਦ ਵਿੱਚ ਕੇਸ ਦਰਜ ਕੀਤਾ ਗਿਆ ਹੈ।

₹2 ਲੱਖ ਦੀ ਮੰਗ ਦਾ ਦੋਸ਼
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਮੁਵੱਕਲ ਰੋਹਿਤ ਅਤੇ ਇੱਕ ਲੜਕੀ ਨਾਲ ਜੁੜੇ ਵਿਵਾਦ ਵਿੱਚ ASI ਹਿਦਾਇਤ ਖਾਨ ਵੱਲੋਂ ਕਾਰਵਾਈ ਨਾ ਕਰਨ ਅਤੇ ਦੁਸ਼ਕਰਮ ਦਾ ਕੇਸ ਦਰਜ ਨਾ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ।

ਸ਼ਿਕਾਇਤ ਮੁਤਾਬਕ 10 ਸਤੰਬਰ ਨੂੰ ਲੜਕੀ ਦੇ ਪੱਖ ਦੇ ਲੋਕ ਰੋਹਿਤ ਨੂੰ ਲੱਭਦੇ ਹੋਏ ਤਿਗਾਂਵ ਪਹੁੰਚੇ ਸਨ। ਇਸ ਦੌਰਾਨ ਰੋਹਿਤ ਦੇ ਰਿਸ਼ਤੇਦਾਰ ਪਵਨ ਦੇ ਘਰ ਵਿਵਾਦ ਹੋਇਆ। ਸੂਚਨਾ ਮਿਲਣ ’ਤੇ ਡਾਇਲ-112 ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲਾ ਥਾਣਾ ਤਿਗਾਂਵ ਤੱਕ ਪਹੁੰਚਿਆ।

ਦੋਸ਼ ਹੈ ਕਿ ਇਸ ਮਾਮਲੇ ਵਿੱਚ ASI ਨੇ ਪਹਿਲਾਂ ₹2 ਲੱਖ ਰਿਸ਼ਵਤ ਦੀ ਮੰਗ ਕੀਤੀ। ਬਾਅਦ ਵਿੱਚ ₹5 ਹਜ਼ਾਰ ਦੇਣ ਤੋਂ ਬਾਅਦ ਮਾਮਲਾ ਕੁਝ ਸਮੇਂ ਲਈ ਟਲ ਗਿਆ। ਸ਼ਿਕਾਇਤ ਮੁਤਾਬਕ ਇਸ ਤੋਂ ਬਾਅਦ ASI ਵੱਲੋਂ ਫੋਨ ਕਰਕੇ ਦਬਾਅ ਬਣਾਇਆ ਗਿਆ ਅਤੇ ਕਥਿਤ ਤੌਰ ’ਤੇ ₹1 ਲੱਖ ਵਿੱਚ ਮਾਮਲਾ ਨਿਪਟਾਉਣ ਦੀ ਗੱਲ ਹੋਈ। ਇਹ ਰਕਮ ਦੋ-ਤਿੰਨ ਕਿਸ਼ਤਾਂ ਵਿੱਚ ਇੱਕ ਹਫ਼ਤੇ ਅੰਦਰ ਦੇਣ ਲਈ ਕਿਹਾ ਗਿਆ।

₹20 ਹਜ਼ਾਰ ਲੈਂਦਿਆਂ ਟ੍ਰੈਪ ਦੌਰਾਨ ਕਾਬੂ
ਸ਼ਿਕਾਇਤ ਦੀ ਤਸਦੀਕ ਤੋਂ ਬਾਅਦ SV & ACB ਪਲਵਲ ਦੀ ਟੀਮ ਨੇ ਟ੍ਰੈਪ ਲਗਾਇਆ। ਕਾਰਵਾਈ ਦੌਰਾਨ ASI ਹਿਦਾਇਤ ਖਾਨ ਨੂੰ ਸ਼ਿਕਾਇਤਕਰਤਾ ਤੋਂ ₹20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮੁਲਜ਼ਮ ਕੋਲੋਂ ਰਿਸ਼ਵਤ ਦੀ ਰਕਮ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਤੋਂ ਪੁੱਛਗਿੱਛ ਦੇ ਨਾਲ-ਨਾਲ ਮਾਮਲੇ ਦੀ ਵਿਸਥਾਰਤ ਜਾਂਚ ਵੀ ਜਾਰੀ ਹੈ।

ਰਿਸ਼ਵਤ ਮੰਗਣ ’ਤੇ ਇਨ੍ਹਾਂ ਨੰਬਰਾਂ ’ਤੇ ਕਰੋ ਸ਼ਿਕਾਇਤ
ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਸਰਕਾਰੀ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ 1064 ਜਾਂ 1800-180-2022 ਹੈਲਪਲਾਈਨ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News