ਹਰਿਆਣਾ ਦੇ 186 IAS ਅਧਿਕਾਰੀਆਂ ਦੀ ਸੰਪਤੀ ਦਾ ਖੁਲਾਸਾ, ਗੁਰੂਗ੍ਰਾਮ-ਪੰਚਕੂਲਾ ਬਣੇ Favorites
Haryana IAS officers property details; Haryana ਕਾਡਰ ਦੇ 186 ਆਈਏਐੱਸ ਅਧਿਕਾਰੀਆਂ ਵੱਲੋਂ ਸਾਲ 2025 ਲਈ ਜਮ੍ਹਾਂ ਕਰਵਾਏ ਸਾਲਾਨਾ ਅਚੱਲ ਸੰਪਤੀ ਦੇ ਵੇਰਵਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਅਧਿਕਾਰੀਆਂ ਵੱਲੋਂ ਸਭ ਤੋਂ ਵੱਧ ਜਾਇਦਾਦਾਂ Gurugram, New Chandigarh ਅਤੇ Panchkula ਵਿੱਚ ਖਰੀਦੀਆਂ ਗਈਆਂ ਹਨ। ਇਨ੍ਹਾਂ ਥਾਵਾਂ ’ਤੇ ਕਈ ਅਧਿਕਾਰੀਆਂ ਕੋਲ ਪਲਾਟ ਜਾਂ ਫਲੈਟ ਮੌਜੂਦ ਹਨ। ਇਹ ਸਾਰੇ ਵੇਰਵੇ ਪਰਸੋਨਲ ਐਂਡ ਟ੍ਰੇਨਿੰਗ ਵਿਭਾਗ (DoPT) ਕੋਲ ਜਮ੍ਹਾਂ ਕਰਵਾਏ ਜਾਂਦੇ ਹਨ।
1989 ਬੈਚ ਦੇ ਆਈਏਐੱਸ ਅਧਿਕਾਰੀ Vivek Joshi, ਜਿਨ੍ਹਾਂ ਫਰਵਰੀ 2025 ਵਿੱਚ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ, ਕੋਲ Noida ਵਿੱਚ 1623.96 ਵਰਗ ਫੁੱਟ ਦਾ ਫਲੈਟ ਹੈ। ਇਸੇ ਤਰ੍ਹਾਂ ਏਸੀਐੱਸ ਹੋਮ Sudhir Rajpal ਕੋਲ ਗੁਰੂਗ੍ਰਾਮ ਵਿੱਚ ਮਕਾਨ, ਦਿੱਲੀ ਅਤੇ ਕੋਲਕਾਤਾ ਵਿੱਚ ਫਲੈਟ, ਗੁਰੂਗ੍ਰਾਮ ਦੇ ਗੋਲਫ ਕੋਰਸ ਐਕਸਟੈਂਸ਼ਨ ਰੋਡ ’ਤੇ ਫਲੈਟ, ਹਿਸਾਰ ਵਿੱਚ ਪਲਾਟ ਅਤੇ ਪੰਚਕੂਲਾ ਦੀ ਹਾਈਲੈਂਡਜ਼ ਕੋਆਪਰੇਟਿਵ ਗਰੁੱਪ ਹਾਊਸਿੰਗ ਸੁਸਾਇਟੀ ਵਿੱਚ ਫਲੈਟ ਹੈ।
ਵਿੱਤ ਕਮਿਸ਼ਨਰ (ਮਾਲ ਅਤੇ ਆਫ਼ਤ ਪ੍ਰਬੰਧਨ) Sumita Misra ਕੋਲ ਮੁਹਾਲੀ ਵਿੱਚ ਪੰਜਾਬ ਆਈਏਐੱਸ/ਪੀਸੀਐੱਸ ਅਫ਼ਸਰ ਕੋਆਪਰੇਟਿਵ ਗਰੁੱਪ ਹਾਊਸਿੰਗ ਸੁਸਾਇਟੀ ਵਿੱਚ ਪਲਾਟ, Lucknow ਵਿੱਚ ਮਾਂ ਤੋਂ ਵਿਰਸੇ ਵਿੱਚ ਮਿਲੀ ਜ਼ਮੀਨ ਦੇ ਤਿੰਨ ਟੁਕੜੇ, ਨਿਊ ਚੰਡੀਗੜ੍ਹ ਵਿੱਚ ਪਲਾਟ ਅਤੇ ਦਿੱਲੀ ਦੇ ਹੌਜ਼ ਖਾਸ ਵਿੱਚ ਬਿਲਡਰ ਫਲੋਰ ਹੈ।
ਇਸ ਤੋਂ ਇਲਾਵਾ ਏਸੀਐੱਸ ਫੂਡ ਐਂਡ ਸਿਵਲ ਸਪਲਾਈਜ਼ Raja Sekhar Vundru ਕੋਲ Hyderabad ਦੇ ਹਿਮਾਇਤਨਗਰ ਵਿੱਚ ਪਲਾਟ ਅਤੇ ਨੋਇਡਾ ਵਿੱਚ ਵੀ ਜਾਇਦਾਦ ਹੈ। ਏਸੀਐੱਸ ਟਾਊਨ ਐਂਡ ਕੰਟਰੀ ਪਲਾਨਿੰਗ A K Singh ਕੋਲ ਬਾਗਪਤ ਵਿੱਚ 28 ਵਿੱਘੇ ਜ਼ਮੀਨ ਅਤੇ ਨਿਊ ਚੰਡੀਗੜ੍ਹ ਵਿੱਚ ਪਲਾਟ ਅਤੇ ਕਮਰਸ਼ੀਅਲ ਪ੍ਰਾਪਰਟੀ ਹੈ।
ਏਸੀਐੱਸ ਉੱਚੇਰੀ ਸਿੱਖਿਆ Vineet Garg ਕੋਲ ਗੁਰੂਗ੍ਰਾਮ ਵਿੱਚ ਫਲੈਟ, ਪੰਚਕੂਲਾ ਦੇ ਸੈਕਟਰ-7 ਵਿੱਚ ਘਰ, ਦਿੱਲੀ ਵਿੱਚ ਵਿਰਸੇ ਵਿੱਚ ਮਿਲਿਆ ਫਲੈਟ, ਸੋਨੀਪਤ ਵਿੱਚ ਖੇਤੀਬਾੜੀ ਜ਼ਮੀਨ ਅਤੇ ਪੰਚਕੂਲਾ ਦੇ ਸੈਕਟਰ-6 ਵਿੱਚ ਮਕਾਨ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ Arun Kumar Gupta ਸਮੇਤ ਕਈ ਹੋਰ ਆਈਏਐੱਸ ਅਧਿਕਾਰੀਆਂ ਦੀਪਤੀ ਉਮਾਸ਼ੰਕਰ, ਡਾ. ਡੀ. ਸੁਰੇਸ਼, ਡਾ. ਰਾਕੇਸ਼ ਗੁਪਤਾ, ਮੁਹੰਮਦ ਸ਼ਾਇਨ ਅਤੇ ਅਮਿਤ ਕੁਮਾਰ ਅਗਰਵਾਲ ਕੋਲ ਵੀ ਕਈ ਥਾਵਾਂ ’ਤੇ ਜਾਇਦਾਦਾਂ ਦਰਜ ਕੀਤੀਆਂ ਗਈਆਂ ਹਨ।