ਆਤਿਸ਼ੀ ਮਾਰਲੈਨਾ ਵੱਲੋਂ ਗੁਰੂਆਂ ਪ੍ਰਤੀ ਵਰਤੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਅਸ਼ਵਨੀ ਸ਼ਰਮਾ
BJP State President Ashwani Sharma; ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫਤਿਹਗੜ੍ਹ ਸਾਹਿਬ ਵਿਖੇ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਪ੍ਰਤੀ ਜਨ ਜਾਗਰੂਕਤਾ ਮੁਹਿੰਮ ਤਹਿਤ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀਂ ਕੀਤਾ ਜਾ ਰਿਹਾ ਸਗੋਂ ਰਾਜ ਸਰਕਾਰ ਲੋਕਾਂ ਨੂੰ ਇਸ ਮਾਮਲੇ ਤੇ ਗੁੰਮਰਾਹ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਜੀ ਰਾਮ ਜੀ ਨੂੰ ਲੈ ਕੇ ਮਾਨ ਸਰਕਾਰ ਅਤੇ ਕਾਂਗਰਸ ਪਾਰਟੀ ਮਿਲੀ ਭੁਗਤ ਕਰਕੇ ਇਸ ਨੂੰ ਬੰਦ ਕਰਵਾਉਣ ਦਾ ਢੋਂਗ ਰੱਜ ਕੇ ਜਨਤਾ ਨੂੰ ਗੁਮਰਾਹ ਕਰ ਰਹੀ ਹੈ ਜਦ ਕੇ ਪਹਿਲਾਂ 100 ਦਿਨ ਦੇ ਰੁਜ਼ਗਾਰ ਨੂੰ ਵਧਾ ਕੇ ਹੁਣ ਕੇਂਦਰ ਸਰਕਾਰ ਵੱਲੋਂ ਗਰੰਟਡ 125 ਦਿਨ ਰੁਜਗਾਰ ਦੇਣਾ ਯਕੀਨੀ ਬਣਾਇਆ ਗਿਆ ਹੈ ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਸਮੇਂ ਤੇ ਸਕੀਮਾਂ ਵਿੱਚ ਸੁਧਾਰ ਲਿਆਉਣ ਲਈ ਨਾਮ ਵੀ ਬਦਲੇ ਜਾਂਦੇ ਰਹੇ ਹਨ ਪ੍ਰੰਤੂ ਹੁਣ ਜਾਣ ਬੁਝ ਕੇ ਜੋ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ ਉਹਨਾਂ ਨੂੰ ਦੂਰ ਕਰਨ ਲਈ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਜਨ ਜਾਗਰੂਕਤਾ ਮੁਹਿੰਮ ਤਹਿਤ ਜਨਸਭਾਵਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ
ਉਹਨਾਂ ਸਵਾਲ ਖੜੇ ਕਰਦਿਆਂ ਕਿਹਾ ਕਿ ਜੋ ਰੁਜ਼ਗਾਰ 100 ਦਿਨ ਮਨਰੇਗਾ ਕਾਮਿਆਂ ਨੂੰ ਦਿੱਤਾ ਜਾਣਾ ਸੀ ਉਹ ਪਿਛਲੇ ਸਾਲ ਕੇਵਲ 26 ਦਿਨ ਹੀ ਕਿਉਂ ਦਿੱਤਾ ਗਿਆ ਤੇ ਮਨਰੇਗਾ ਦਾ ਸਹੀ ਤਰੀਕੇ ਨਾਲ ਆਡਿਟ ਤੱਕ ਨਹੀਂ ਕਰਵਾਇਆ ਗਿਆ ਤੇ ਜਿੱਥੇ ਕਿਤੇ ਵੀ ਭਰਿਸ਼ਟਾਚਾਰ ਸਾਹਮਣੇ ਆਇਆ ਹੈ, ਉੱਥੇ ਰਿਕਵਰੀ ਲਈ ਮਾਮਲਾ ਚੱਲ ਰਿਹਾ ਤੇ ਉੱਥੇ ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਜਦੋਂ ਕਰੋੜਾਂ ਰੁਪਆ ਇਸ਼ਤਿਹਾਰਬਾਜੀ, ਕੇਜਰੀਵਾਲ ਲਈ ਜਹਾਜੀ ਸੈਰ ਸਪੱਟੇ, ਬੋਰਡ ਲਗਾਉਣ ਤੇ ਖਰਚ ਕੀਤਾ ਜਾ ਰਿਹਾ ਹੈ ਤਾਂ 40% ਪੈਸਾ ਕੇਂਦਰੀ ਸਕੀਮ ਵਿੱਚ ਕਿਉਂ ਨਹੀਂ ਪਾਇਆ ਜਾ ਸਕੇਗਾ । ਉਹਨਾਂ ਕਿਹਾ ਕਿ ਮਨਰੇਗਾ ਸਕੀਮ ਕਿਸੇ ਵੀ ਹਾਲ ਵਿੱਚ ਬੰਦ ਨਹੀਂ ਹੋਵੇਗੀ ਸਗੋਂ ਰਾਜ ਸਰਕਾਰਾਂ ਨੂੰ ਹਰ ਹੀਲੇ ਲਾਗੂ ਕਰਨਾ ਪਵੇਗਾ ਤੇ ਮਾਨ ਸਰਕਾਰ ਪੰਜਾਬ ਵਿੱਚ ਗਰੀਬਾਂ ਮਜ਼ਦੂਰਾਂ ਦਲਿਤਾਂ ਨੂੰ ਭੜਕਾ ਨਹੀਂ ਸਕੇਗੀ। ਉਹਨਾਂ ਕਿਹਾ ਕਿ ਮਨਰੇਗਾ ਕਾਮਿਆਂ ਤੋਂ ਮਹੀਨਾ ਮਹੀਨਾ ਕੰਮ ਕਰਵਾਇਆ ਜਾ ਰਿਹਾ ਹੈ ਪ੍ਰੰਤੂ ਕੰਮ ਬਦਲੇ ਪੈਸੇ ਤੱਕ ਨਹੀਂ ਦਿੱਤੇ ਜਾ ਰਹੇ ।
ਉਹਨਾਂ ਕਿਹਾ ਕਿ ਜੋ ਮਨਰੇਗਾ ਭਰਿਸ਼ਟਾਚਾਰ ਵਰਗਾ ਸਾਧਨ ਬਣਾਇਆ ਗਿਆ ਉਸ ਨੂੰ ਰੋਕਣ ਲਈ ਮੋਦੀ ਸਰਕਾਰ ਵੱਲੋਂ ਵਿਕਸਿਤ ਭਾਰਤ ਜੀ ਰਾਮ ਜੀ ਦੇ ਤਹਿਤ ਸੋਧਾਂ ਕਰਕੇ ਗਰੀਬ ਤੇ ਲੋੜਵੰਦਾਂ ਦੀ ਭਲਾਈ ਲਈ ਲਾਗੂ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਸ਼ਚੇ ਕੀਤਾ ਗਿਆ ਹੈ ਕਿ ਜੇਕਰ 15 ਦਿਨਾਂ ਦਾ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਤਾਂ ਰਾਜ ਸਰਕਾਰਾਂ ਵੱਲੋਂ ਬੇਰੁਜ਼ਗਾਰੀ ਭੱਤਾ ਦੇਣਾ ਪਵੇਗਾ ਤੇ ਜੇਕਰ ਸੱਤ ਦਿਨਾਂ ਵਿੱਚ ਪੇਮੈਂਟ ਨਹੀਂ ਕੀਤੀ ਜਾਵੇਗੀ ਤਾਂ ਉਸ ਦਾ ਬਿਆਜ ਦੇਣਾ ਚਾਹੀਦਾ ਹੈ, ਆਪਣੇ ਆਪ ਨੂੰ ਲੋਕ ਹਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਵੀ ਹਰਿਆਣਾ ਦੀ ਤਰਜ ਤੇ ਦਲਿਤ ਮਜ਼ਦੂਰ ਵਰਗ ਨੂੰ 400 ਰੁਪਏ ਦਿਹਾੜੀ ਮੁਹਈਆ ਕਰਵਾਵੇ ।
ਉਹਨਾਂ ਕਿਹਾ ਕਿ ਬੀਜੇਪੀ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਤੇ ਜਨ ਜਾਗਰਨ ਅਭਿਆਨ ਦੇ ਤਹਿਤ ਵਿਕਸਿਤ ਭਾਰਤ ਜੀ ਰਾਮ ਜੀ ਦੇ ਲੋੜਵੰਦਾਂ ਨੂੰ ਮਿਲਣ ਜਾ ਰਹੇ ਲਾਭਾਂ ਨੂੰ ਜਨਤਾ ਤੱਕ ਪਹੁੰਚਾ ਰਹੀ ਹੈ । ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਗੁਰੂਆਂ ਦਾ ਪੂਰਨ ਸਨਮਾਨ ਕਰਦੀ ਹੈ ਅਤੇ ਨਿਊਜ਼ੀਲੈਂਡ ਵਿੱਚ ਇੱਕ ਫਿਰਕੇ ਵੱਲੋਂ ਮੁੜ ਉੱਥੇ ਵਸਦੇ ਸਿੱਖਾਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕੇ ਜਾਣ ਦਾ ਮਾਮਲਾ ਕੇਂਦਰ ਸਰਕਾਰ ਵੱਲੋਂ ਨਿਊਜ਼ੀਲੈਂਡ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਗੱਲ ਨਾ ਹੋਵੇ।
ਆਪ ਸਰਕਾਰ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਮਾਰਲੇਨਾ ਵਲੋਂ ਗੁਰੂਆਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਤੇ ਬਣਦੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਬੋਲੀ ਗਈ ਸ਼ਬਦਾਵਲੀ ਵਿਧਾਨ ਸਭਾ ਦੀ ਆਪਣੀ ਪ੍ਰੋਪਰਟੀ ਹੈ ।