Bathinda News: ਬਠਿੰਡਾ ’ਚ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਹੋਏ ਆਹਮੋ-ਸਾਹਮਣੇ
Bathinda News: ਬਠਿੰਡਾ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦਿਨ ਚੜਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ ਜਿਉਂਦੇ ਵਿਖੇ ਕਿਸਾਨ ਅਤੇ ਪੁਲਿਸ ਵਿਚਾਲੇ ਬਹਿਸਬਾਜ਼ੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬਹਿਸਬਾਜ਼ੀ ਮੁਰੱਬੇਬੰਦੀ ਕਾਰਨ ਹੋਈ ਹੈ। ਦੱਸ ਦਈਏ ਕਿ ਪਿੰਡ ਜਿਉਂਦੇ ’ਚ ਤੜਕਸਾਰ […]
By :
Dailypost News
Updated On: 17 May 2025 13:26:PM
Bathinda News: ਬਠਿੰਡਾ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦਿਨ ਚੜਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ ਜਿਉਂਦੇ ਵਿਖੇ ਕਿਸਾਨ ਅਤੇ ਪੁਲਿਸ ਵਿਚਾਲੇ ਬਹਿਸਬਾਜ਼ੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬਹਿਸਬਾਜ਼ੀ ਮੁਰੱਬੇਬੰਦੀ ਕਾਰਨ ਹੋਈ ਹੈ।
ਦੱਸ ਦਈਏ ਕਿ ਪਿੰਡ ਜਿਉਂਦੇ ’ਚ ਤੜਕਸਾਰ ਭਾਰੀ ਗਿਣਤੀ ’ਚ ਪੁਲਿਸ ਪਹੁੰਚੀ ਸੀ। ਪੁਲਿਸ ਵੱਲੋਂ ਡਰੋਨ ਰਾਹੀਂ ਮੁਰੱਬੇਬੰਦੀ ਕੀਤੀ ਜਾਣੀ ਸੀ। ਪਰ ਕਿਸਾਨਾਂ ਵੱਲੋਂ ਡਰੋਨ ਰਾਹੀਂ ਕੀਤੀ ਜਾ ਰਹੀ ਮੁਰੱਬੇਬੰਦੀ ਦਾ ਵਿਰੋਧ ਕੀਤਾ ਗਿਆ।
ਬੀਤੇ ਦਿਨੀਂ ਏਡੀਸੀ ਬਠਿੰਡਾ ਅਤੇ ਕਿਸਾਨ ਆਗੂ ਵਿਚਕਾਰ ਤਿੱਖੀ ਬਹਿਸ ਹੋਈ ਸੀ। ਅੱਜ ਮੁੜ ਤੋਂ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਲਖੀ ਹੋਈ