Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

Bathinda News: ਬਠਿੰਡਾ ‘ਚ ਅਗ਼ਵਾ ਦੀ ਵਾਰਦਾਤ, ਬੱਚੇ ਛੱਡ ਕੇ ਭੱਜੇ ਮੁਲਜ਼ਮ, ਮਾਪਿਆਂ ‘ਚ ਹੜਕੰਪ

Bathinda News: ਬਠਿੰਡਾ ਦੇ ਧੋਬੀ ਵਾਲਾ ਬਸਤੀ ਵਿੱਚ ਤਿੰਨ ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਅਗ਼ਵਾਕਾਰਾਂ ਨੇ ਥੋੜੀ ਦੂਰ ਜਾ ਕੇ ਬੱਚਿਆਂ ਨੂੰ ਛੱਡ ਦਿੱਤਾ। ਪੁਲਿਸ ਨੇ ਸੂਚਨਾ ਮਿਲਣ ‘ਤੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਵਾਰਦਾਤ ਦੌਰਾਨ ਅਗ਼ਵਾ ਕਰਨ ਵਾਲੀ ਇੱਕ ਕਾਰ ਦੀ ਤਸਵੀਰ […]
Nishant Malyan
By : Updated On: 04 Mar 2026 17:10:PM
Bathinda News: ਬਠਿੰਡਾ ‘ਚ ਅਗ਼ਵਾ ਦੀ ਵਾਰਦਾਤ, ਬੱਚੇ ਛੱਡ ਕੇ ਭੱਜੇ ਮੁਲਜ਼ਮ, ਮਾਪਿਆਂ ‘ਚ ਹੜਕੰਪ

Bathinda News: ਬਠਿੰਡਾ ਦੇ ਧੋਬੀ ਵਾਲਾ ਬਸਤੀ ਵਿੱਚ ਤਿੰਨ ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਅਗ਼ਵਾਕਾਰਾਂ ਨੇ ਥੋੜੀ ਦੂਰ ਜਾ ਕੇ ਬੱਚਿਆਂ ਨੂੰ ਛੱਡ ਦਿੱਤਾ। ਪੁਲਿਸ ਨੇ ਸੂਚਨਾ ਮਿਲਣ ‘ਤੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ਼ਤਿਹਾਰ

ਜਾਣਕਾਰੀ ਅਨੁਸਾਰ, ਵਾਰਦਾਤ ਦੌਰਾਨ ਅਗ਼ਵਾ ਕਰਨ ਵਾਲੀ ਇੱਕ ਕਾਰ ਦੀ ਤਸਵੀਰ ਵੀ ਸਾਹਮਣੇ ਆਈ ਹੈ। ਰਜਨੀ ਨਾਂ ਦੀ ਮਹਿਲਾ ਨੇ ਦੱਸਿਆ ਕਿ ਕਾਰ ਦੇ ਵਿੱਚ ਕਾਫੀ ਸਾਰੇ ਬੱਚੇ ਸਨ। ਦੋ-ਤਿੰਨ ਬੱਚੇ ਅੱਗੇ ਬੈਠੇ ਸਨ ਤੇ ਬਾਕੀ ਪਿੱਛੇ, ਉਸੇ ਟਾਈਮ ਸਾਡੇ ਮਹੱਲੇ ਵਿੱਚ ਰੌਲਾ ਪੈ ਗਿਆ ਪਰੰਤੂ ਇਹ ਕਾਰ ਵਾਲੇ ਅੱਗੇ ਜਾ ਕੇ ਬੱਚਿਆਂ ਨੂੰ ਉਤਾਰ ਕੇ ਉਥੋਂ ਫਰਾਰ ਹੋ ਗਏ, ਸਾਨੂੰ ਕੋਈ ਪਤਾ ਨਹੀਂ ਕਿ ਬੰਦੇ ਕੌਣ ਸਨ।

ਬੱਚਿਆਂ ਦੇ ਪਿਤਾ ਰਾਜੇਸ਼ ਕੁਮਾਰ ਨੇ ਕਿਹਾ ਕਿ ਜਿਹੜੇ ਤਿੰਨ ਬੱਚਿਆਂ ਨੂੰ ਅਗਵਾ ਕੀਤਾ ਸੀ, ਉਹਨਾਂ ਵਿੱਚੋਂ ਇੱਕ ਖੁਸ਼ਮਣੀ ਨਾਂ ਦੀ ਛੋਟੀ ਬੱਚੀ ਨੇ ਪੂਰੀ ਵਾਰਦਾਤ ਦੱਸੀ ਹੈ। ਉਸਨੇ ਕਿਹਾ ਕਿ ਚਿੱਟੇ ਰੰਗ ਦੀ ਇੱਕ ਕਾਰ ਆਈ ਸੀ, ਜਿਸ ਵਿੱਚ ਇੱਕ ਆਂਟੀ ਉਸਨੂੰ ਕਾਰ ਦੇ ਵਿੱਚ ਚੜਨ ਲਈ ਕਹਿ ਰਹੀ ਸੀ, ਪ੍ਰੰਤੂ ਉਹ ਉਥੋਂ ਭੱਜ ਆਈ। ਉਪਰੰਤ ਘਰ ਆ ਕੇ ਸਾਰੀ ਗੱਲ ਦੱਸੀ।

ਰਾਜੇਸ਼ ਕੁਮਾਰ ਨੇ ਕਿਹਾ ਕਿ ਇਹ ਦੋਨੋਂ ਬੱਚੀਆਂ ਕਾਫੀ ਘਬਰਾਈਆਂ ਹੋਈਆਂ ਹਨ, ਜਿਸ ਕਰਕੇ ਘਟਨਾ ਬਾਰੇ ਜ਼ਿਆਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ।

ਉਧਰ, ਮੌਕੇ ‘ਤੇ ਪਹੁੰਚੇ ਪੁਲਿਸ ਦੇ ਸਬ ਇੰਸਪੈਕਟਰ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਤਿੰਨ ਬੱਚਿਆਂ ਨੂੰ ਅਗਵਾ ਕੀਤਾ ਗਿਆ ਹੈ। ਅਸੀਂ ਅਜੇ ਪੜਤਾਲ ਸ਼ੁਰੂ ਕੀਤੀ ਸੀ ਪ੍ਰੰਤੂ ਬੱਚੇ ਵਾਪਸ ਮਿਲ ਗਏ ਹਨ।

ਲੋਕਾਂ ਦੇ ਦੱਸਣ ਦੇ ਮੁਤਾਬਿਕ ਫੋਰਡ ਫੀਗੋ ਕਾਰ ਸੀ, ਜਿਸ ਦੇ ਵਿੱਚ ਬੱਚਿਆਂ ਨੂੰ ਅਗਵਾ ਕੀਤਾ ਗਿਆ ਸੀ। ਅਸੀਂ ਉਸਦੀ ਪੜਤਾਲ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਤਿੰਨ ਬੱਚਿਆਂ ਦੀ ਉਮਰ 6 ਸਾਲ, 7 ਸਾਲ ਅਤੇ 3 ਸਾਲ ਦੀ ਦੱਸੀ ਜਾ ਰਹੀ। ਫਿਲਹਾਲ ਬੱਚਿਆਂ ਨੂੰ ਮਾਂ ਪਿਓ ਦੇ ਹਵਾਲੇ ਕਰ ਦਿੱਤਾ।

Read Latest News and Breaking News at Daily Post TV, Browse for more News

Ad
Ad

Punjab District News