Journalism Of Hope
BREAKING NEWS
ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ.....ਮੈਡ ਸੰਧੂ ਕਤਲ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ, ਸ਼ੂਟਰ ਅਹਿਮਦਾਬਾਦ ਤੋਂ ਕਾਬੂ.......LPU ਹਿੰਸਾ ਮਾਮਲਾ: ਰਾਜਸਥਾਨ ਤੇ ਹਰਿਆਣਾ ਤੋਂ ਦੋ ਹੋਰ ਵਿਦਿਆਰਥੀ ਗ੍ਰਿਫ਼ਤਾਰ......CM ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ SC ਦੀ ਸੁਣਵਾਈ ਕੱਲ੍ਹ ਤੱਕ ਮੁਲਤਵੀ......ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ SIT ਦਾ ਗਠਨ.....ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ.....

ਬਠਿੰਡਾ ਰੇਲਵੇ ਸਟੇਸ਼ਨ ਆਤੰਕੀਆਂ ਦੇ ਨਿਸ਼ਾਨੇ ‘ਤੇ, ਈ-ਮੇਲ ਵਧਾਈ ਹਲਚਲ, ਸੁਰੱਖਿਆ ਏਜੰਸੀਆਂ ਅਲਰਟ

Bathinda Railway Station Bomb Threat; ਬਠਿੰਡਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਗੰਭੀਰ ਧਮਕੀ ਮਗਰੋਂ ਰੇਲਵੇ ਸੁਰੱਖਿਆ ਬਲ (RPF) ਅਤੇ ਸਰਕਾਰੀ ਰੇਲਵੇ ਪੁਲਿਸ (GRP) ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਆ ਗਈ ਹੈ। ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਦਿਆਂ ਸਟੇਸ਼ਨ ਪਰਿਸਰ ਵਿੱਚ ਵਿਆਪਕ ਚੈਕਿੰਗ ਮੁਹਿੰਮ […]
By : Updated On: 31 Jul 2026 15:41:PM
ਬਠਿੰਡਾ ਰੇਲਵੇ ਸਟੇਸ਼ਨ ਆਤੰਕੀਆਂ ਦੇ ਨਿਸ਼ਾਨੇ ‘ਤੇ, ਈ-ਮੇਲ ਵਧਾਈ ਹਲਚਲ, ਸੁਰੱਖਿਆ ਏਜੰਸੀਆਂ ਅਲਰਟ

Bathinda Railway Station Bomb Threat; ਬਠਿੰਡਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਗੰਭੀਰ ਧਮਕੀ ਮਗਰੋਂ ਰੇਲਵੇ ਸੁਰੱਖਿਆ ਬਲ (RPF) ਅਤੇ ਸਰਕਾਰੀ ਰੇਲਵੇ ਪੁਲਿਸ (GRP) ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਆ ਗਈ ਹੈ। ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਦਿਆਂ ਸਟੇਸ਼ਨ ਪਰਿਸਰ ਵਿੱਚ ਵਿਆਪਕ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਇਸ਼ਤਿਹਾਰ

15 ਅਗਸਤ (ਆਜ਼ਾਦੀ ਦਿਵਸ) ਅਤੇ ਆਉਣ ਵਾਲੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਪ੍ਰਸ਼ਾਸਨ ਕੋਈ ਵੀ ਜੋਖ਼ਮ ਨਹੀਂ ਲੈਣਾ ਚਾਹੁੰਦਾ। GRP ਅਤੇ RPF ਦੀਆਂ ਟੀਮਾਂ ਨੇ ਡੌਗ ਸਕੁਆਡ ਦੀ ਮਦਦ ਨਾਲ ਸਟੇਸ਼ਨ ਦੇ ਮੁੱਖ ਪਰਿਸਰ, ਪਲੇਟਫਾਰਮਾਂ, ਉਡੀਕ ਘਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਗਹਿਰਾਈ ਨਾਲ ਤਲਾਸ਼ੀ ਲਈ। ਯਾਤਰੀਆਂ ਦੇ ਸਮਾਨ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਗਤੀਵਿਧੀ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।

ਚਾਰ ਦਰਜਨ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ

GRP ਅਧਿਕਾਰੀ ਕੁਲਦੀਪ ਚੰਦ ਨੇ ਦੱਸਿਆ ਕਿ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਆਜ਼ਾਦੀ ਦਿਵਸ ਅਤੇ ਤਿਉਹਾਰੀ ਸੀਜ਼ਨ ਨੂੰ ਦੇਖਦਿਆਂ ਰੇਲਵੇ ਜੰਕਸ਼ਨ ‘ਤੇ ਇਸ ਵਿਸ਼ੇਸ਼ ਮੁਹਿੰਮ ਤਹਿਤ ਕਰੀਬ ਚਾਰ ਦਰਜਨ (48 ਤੋਂ ਵੱਧ) ਪੁਲਿਸ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਯਾਤਰੀਆਂ ਨੂੰ ਚੌਕਸ ਰਹਿਣ ਦੀ ਅਪੀਲ

ਪੁਲਿਸ ਅਧਿਕਾਰੀਆਂ ਨੇ ਸਟੇਸ਼ਨ ‘ਤੇ ਮੌਜੂਦ ਅਤੇ ਯਾਤਰਾ ਕਰ ਰਹੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਟੇਸ਼ਨ ਪਰਿਸਰ ਜਾਂ ਰੇਲ ਗੱਡੀ ਵਿੱਚ ਕੋਈ ਵੀ ਲਾਵਾਰਿਸ ਬੈਗ, ਸਮਾਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਜਾਂ ਰੇਲਵੇ ਸੁਰੱਖਿਆ ਬਲ ਨੂੰ ਦਿੱਤੀ ਜਾਵੇ।

Read Latest News and Breaking News at Daily Post TV, Browse for more News

Ad
Ad

Punjab District News