Journalism Of Hope
BREAKING NEWS
ਡੀਏ ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ.....ਈਡੀ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਭੇਜਿਆ ਨਵਾਂ ਸੰਮਨ....ਐਥੇਨੌਲ ਲਈ ਮੱਕੀ ਦੀ ਮੰਗ ਵਧੀ, ਪੰਜਾਬ ’ਚ ਪੋਲਟਰੀ ਫੀਡ ਮਹਿੰਗੀ, ਅੰਡਿਆਂ ਦੀਆਂ ਕੀਮਤਾਂ ਵਧਣ ਦਾ ਵੀ ਖ਼ਦਸ਼ਾ.....ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ’ਤੇ ਜਾਨਲੇਵਾ ਹਮਲਾ....ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ.....SGPC ਦੀਆਂ 34 ਖਾਲੀ ਸੀਟਾਂ ’ਤੇ ਚੋਣਾਂ ਦੀ ਮੰਗ, ਹਾਈਕੋਰਟ ਵੱਲੋਂ ਕੇਂਦਰ ਨੂੰ ਨੋਟਿਸ.....

ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲਾ: ਭਾਜਪਾ ਆਗੂ ਵਿਜੇ ਕੁਮਾਰ ਸਾਂਪਲਾ ਅੱਜ SIT ਸਾਹਮਣੇ ਹੋਣਗੇ ਪੇਸ਼

Behbal Kalan case, Vijay Sampla to appear before SIT: ਚੰਡੀਗੜ੍ਹ: ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਅੱਜ 3 ਸਤੰਬਰ ਨੂੰ ਪੇਸ਼ ਹੋਣਗੇ। SIT ਨੇ ਉਨ੍ਹਾਂ ਨੂੰ ਪੁੱਛਗਿੱਛ ਲਈ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ […]
Ranjit Singh
By : Updated On: 03 Sep 2026 07:55:AM
ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲਾ: ਭਾਜਪਾ ਆਗੂ ਵਿਜੇ ਕੁਮਾਰ ਸਾਂਪਲਾ ਅੱਜ SIT ਸਾਹਮਣੇ ਹੋਣਗੇ ਪੇਸ਼
  • ਪਹਿਲਾਂ 2 ਸਤੰਬਰ ਨੂੰ ਬੁਲਾਇਆ ਸੀ, ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਦਾ ਹਵਾਲਾ ਦੇ ਕੇ ਮੰਗੀ ਸੀ ਮੋਹਲਤ

Behbal Kalan case, Vijay Sampla to appear before SIT: ਚੰਡੀਗੜ੍ਹ: ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਅੱਜ 3 ਸਤੰਬਰ ਨੂੰ ਪੇਸ਼ ਹੋਣਗੇ। SIT ਨੇ ਉਨ੍ਹਾਂ ਨੂੰ ਪੁੱਛਗਿੱਛ ਲਈ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਸਾਂਪਲਾ ਨੇ ਜਾਂਚ ਟੀਮ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ 2 ਸਤੰਬਰ ਨੂੰ ਉਨ੍ਹਾਂ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਤੇ ਮੀਟਿੰਗਾਂ ਹਨ। ਇਸ ਕਾਰਨ ਉਨ੍ਹਾਂ ਨੇ ਆਪਣੀ ਪੇਸ਼ੀ ਦੀ ਤਾਰੀਖ 3 ਸਤੰਬਰ ਕਰਨ ਦੀ ਬੇਨਤੀ ਕੀਤੀ ਸੀ।

ਇਸ਼ਤਿਹਾਰ

ਸਾਬਕਾ ਕੇਂਦਰੀ ਮੰਤਰੀ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ SIT ਨੂੰ ਭਰੋਸਾ ਦਿੱਤਾ ਹੈ ਕਿ ਉਹ 3 ਸਤੰਬਰ ਨੂੰ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣਗੇ ਅਤੇ ਮਾਮਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਤੋਂ ਪਹਿਲਾਂ ਵੀ ਵਿਜੇ ਸਾਂਪਲਾ ਦੋ ਵਾਰ SIT ਅੱਗੇ ਪੇਸ਼ ਹੋ ਚੁੱਕੇ ਹਨ।

Read Latest News and Breaking News at Daily Post TV, Browse for more News

Ad
Ad

Punjab District News