Banner
Banner

ਲੁਧਿਆਣਾ ‘ਚ ਕੇਂਦਰੀ ਏਜੰਸੀ ਦਾ ਵੱਡਾ ਐਕਸ਼ਨ: ਕਾਰੋਬਾਰੀ ਜਤਿੰਦਰ ਸਚਦੇਵਾ ਦੇ ਘਰ ਤੜਕਸਾਰ RAID

ਲੁਧਿਆਣਾ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਫਿਰੋਜ਼ਪੁਰ ਰੋਡ ‘ਤੇ ਸਥਿਤ ਪਾਸ਼ ਇਲਾਕੇ ‘ਗ੍ਰੀਨ ਸਿਟੀ’ ਵਿੱਚ ਇੱਕ ਪ੍ਰਮੁੱਖ ਕਾਰੋਬਾਰੀ ਦੇ ਟਿਕਾਣਿਆਂ ‘ਤੇ ਦਸਤਕ ਦਿੱਤੀ। ਇਹ ਕਾਰਵਾਈ ਕਾਰੋਬਾਰੀ ਜਤਿੰਦਰ ਸਚਦੇਵਾ ਦੇ ਅਹਾਤੇ ‘ਤੇ ਕੀਤੀ ਗਈ ਹੈ। ਸਵੇਰੇ ਸ਼ੁਰੂ ਹੋਈ ਕਾਰਵਾਈ ਸੂਤਰਾਂ ਅਨੁਸਾਰ ਕੇਂਦਰੀ […]
Khushi
By : Updated On: 13 May 2026 18:03:PM
ਲੁਧਿਆਣਾ ‘ਚ ਕੇਂਦਰੀ ਏਜੰਸੀ ਦਾ ਵੱਡਾ ਐਕਸ਼ਨ: ਕਾਰੋਬਾਰੀ ਜਤਿੰਦਰ ਸਚਦੇਵਾ ਦੇ ਘਰ ਤੜਕਸਾਰ RAID

ਲੁਧਿਆਣਾ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਫਿਰੋਜ਼ਪੁਰ ਰੋਡ ‘ਤੇ ਸਥਿਤ ਪਾਸ਼ ਇਲਾਕੇ ‘ਗ੍ਰੀਨ ਸਿਟੀ’ ਵਿੱਚ ਇੱਕ ਪ੍ਰਮੁੱਖ ਕਾਰੋਬਾਰੀ ਦੇ ਟਿਕਾਣਿਆਂ ‘ਤੇ ਦਸਤਕ ਦਿੱਤੀ। ਇਹ ਕਾਰਵਾਈ ਕਾਰੋਬਾਰੀ ਜਤਿੰਦਰ ਸਚਦੇਵਾ ਦੇ ਅਹਾਤੇ ‘ਤੇ ਕੀਤੀ ਗਈ ਹੈ।

ਸਵੇਰੇ ਸ਼ੁਰੂ ਹੋਈ ਕਾਰਵਾਈ

ਸੂਤਰਾਂ ਅਨੁਸਾਰ ਕੇਂਦਰੀ ਏਜੰਸੀ ਦੀਆਂ ਟੀਮਾਂ ਸਵੇਰੇ ਤੜਕੇ ਹੀ ਜਤਿੰਦਰ ਸਚਦੇਵਾ ਦੇ ਨਿਵਾਸ ਅਤੇ ਹੋਰ ਸੰਬੰਧਿਤ ਦਫਤਰਾਂ ਤੇ ਪਹੁੰਚ ਗਈਆਂ ਸਨ। ਅਚਾਨਕ ਹੋਈ ਇਸ ਛਾਪੇਮਾਰੀ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਜਾਂਚ ਟੀਮ ਵਲੋਂ ਕਾਰੋਬਾਰੀ ਦੇ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਅਤੇ ਵਪਾਰਕ ਲੈਣ-ਦੇਣ ਨਾਲ ਜੁੜੇ ਅਹਿਮ ਦਸਤਾਵੇਜ਼ਾ ਅਤੇ ਇਲੈਕਟ੍ਰਾਨਿਕ ਉਪਕਰਣਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।

ਕਈ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ

ਦੱਸਿਆ ਜਾ ਰਿਹਾ ਹੈ ਕਿ ਏਜੰਸੀ ਵੱਲੋ ਸਿਰਫ਼ ਨਿਵਾਸ ਹੀ ਨਹੀਂ, ਸਗੋਂ ਸਚਦੇਵਾ ਨਾਲ ਜੁੜੇ ਹੋਰ ਵਪਾਰਕ ਟਿਕਾਣਿਆਂ ‘ਤੇ ਵੀ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕਾਰਵਾਈ ਆਮਦਨ ਕਰ ਵਿਭਾਗ (Income Tax) ਵਲੋਂ ਹੈ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ, ਕਿਉਂਕਿ ਏਜੰਸੀ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।

ਕੁਝ ਸਮਾਂ ਪਹਿਲਾਂ ਸਾਬਕਾ ਮੰਤਰੀ ਸੰਜੀਵ ਅਰੋੜਾ ਦੇ ਘਰ ਵੀ ਹੋਈ ਸੀ ਕਾਰਵਾਈ

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਈਡੀ ਵੱਲੋਂ ਸਾਬਕਾ ਮੰਤਰੀ ਸੰਜੀਵ ਅਰੋੜਾ ਅਤੇ ਉਨ੍ਹਾਂ ਦੇ ਨਜ਼ਦੀਕੀਆਂ ‘ਤੇ ਵੱਡੀ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਰੋੜਾ ‘ਤੇ ਮਨੀ ਲਾਂਡਰਿੰਗ ਅਤੇ ਜਾਅਲੀ ਬਿੱਲਾਂ ਰਾਹੀਂ ਹੇਰਾਫੇਰੀ ਦੇ ਦੋਸ਼ ਹਨ। ਸ਼ਹਿਰ ਦੇ ਕਾਰੋਬਾਰੀ ਹਲਕਿਆਂ ਵਿੱਚ ਚਰਚਾ ਹੈ ਕਿ ਅੱਜ ਦੀ ਛਾਪੇਮਾਰੀ ਵੀ ਕਿਸੇ ਵੱਡੇ ਵਿੱਤੀ ਨੈੱਟਵਰਕ ਦੀ ਜਾਂਚ ਦਾ ਹਿੱਸਾ ਹੋ ਸਕਦੀ ਹੈ।

Read Latest News and Breaking News at Daily Post TV, Browse for more News

Ad
Ad