Banner
Banner

Aadhaar Card ਧਾਰਕਾਂ ਲਈ ਵੱਡੀ ਰਾਹਤ! ਹੁਣ ਇਸ ਤਾਰੀਖ਼ ਤੱਕ ਬਿਲਕੁਲ ਮੁਫ਼ਤ ਅੱਪਡੇਟ ਕਰੋ ਆਪਣੇ ਦਸਤਾਵੇਜ਼, ਜਾਣੋ ਪੂਰਾ ਤਰੀਕਾ

Free Aadhaar Update: ਜੇਕਰ ਤੁਸੀਂ ਅਜੇ ਤੱਕ ਆਪਣੇ ਆਧਾਰ ਕਾਰਡ ਨੂੰ ਅੱਪਡੇਟ ਨਹੀਂ ਕੀਤਾ ਹੈ, ਤਾਂ ਸਰਕਾਰ ਵੱਲੋਂ ਤੁਹਾਡੇ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਆਧਾਰ ਕਾਰਡ ਨਾਲ ਜੁੜੇ ਦਸਤਾਵੇਜ਼ਾਂ ਨੂੰ ਔਨਲਾਈਨ ਮੁਫ਼ਤ ਵਿੱਚ ਅੱਪਡੇਟ ਕਰਨ ਦੀ ਸਮਾਂ-ਸੀਮਾ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਹੈ। ਹੁਣ ਦੇਸ਼ ਦੇ […]
Khushi
By : Updated On: 20 May 2026 16:13:PM
Aadhaar Card ਧਾਰਕਾਂ ਲਈ ਵੱਡੀ ਰਾਹਤ! ਹੁਣ ਇਸ ਤਾਰੀਖ਼ ਤੱਕ ਬਿਲਕੁਲ ਮੁਫ਼ਤ ਅੱਪਡੇਟ ਕਰੋ ਆਪਣੇ ਦਸਤਾਵੇਜ਼, ਜਾਣੋ ਪੂਰਾ ਤਰੀਕਾ

Free Aadhaar Update: ਜੇਕਰ ਤੁਸੀਂ ਅਜੇ ਤੱਕ ਆਪਣੇ ਆਧਾਰ ਕਾਰਡ ਨੂੰ ਅੱਪਡੇਟ ਨਹੀਂ ਕੀਤਾ ਹੈ, ਤਾਂ ਸਰਕਾਰ ਵੱਲੋਂ ਤੁਹਾਡੇ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਆਧਾਰ ਕਾਰਡ ਨਾਲ ਜੁੜੇ ਦਸਤਾਵੇਜ਼ਾਂ ਨੂੰ ਔਨਲਾਈਨ ਮੁਫ਼ਤ ਵਿੱਚ ਅੱਪਡੇਟ ਕਰਨ ਦੀ ਸਮਾਂ-ਸੀਮਾ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਹੈ।

ਹੁਣ ਦੇਸ਼ ਦੇ ਨਾਗਰਿਕ ਬਿਨਾਂ ਕੋਈ ਫੀਸ ਦਿੱਤੇ 14 ਜੂਨ, 2027 ਤੱਕ ਆਪਣੇ ਆਧਾਰ ਦਸਤਾਵੇਜ਼ਾਂ ਨੂੰ ਆਨਲਾਈਨ ਅੱਪਡੇਟ ਕਰ ਸਕਣਗੇ।ਇਹ ਫੈਸਲਾ ਉਹਨਾਂ ਲੋਕਾਂ ਲਈ ਬਹੁਤ ਫਾਇੰਦੇਮੰਦ ਸਾਬਤ ਹੋਵੇਗਾ ਜੋ ਬਿਨਾਂ ਕਿਸੇ ਖਰਚੇ ਦੇ ਆਪਣੀ ਪਛਾਣ ਅਤੇ ਪਤੇ ਦੇ ਸਬੂਤ ਨੂੰ ਵੈਰੀਫਾਈ ਕਰਵਾਉਣ ਚਾਹੁੰਦੇ ਹਨ।

ਧਿਆਨ ਦਿਓ: ਇਹ ਮੁਫ਼ਤ ਸੇਵਾ ਸਿਰਫ਼ ਉਦੋਂ ਹੀ ਮਿਲੇਗੀ ਜੇਕਰ ਤੁਸੀਂ ਖੁਦ ‘ਮਾਈਆਧਾਰ’ (myAadhaar) ਪੋਰਟਲ ‘ਤੇ ਜਾ ਕੇ ਇਸਨੂੰ ਅੱਪਡੇਟ ਕਰਦੇ ਹੋ। ਇਸ ਪੋਰਟਲ ਰਾਹੀਂ ਤੁਸੀਂ ਘਰ ਬੈਠੇ ਹੀ ਆਪਣਾ ਪਤਾ, ਮੋਬਾਈਲ ਨੰਬਰ ਅਤੇ ਹੋਰ ਜ਼ਰੂਰੀ ਨਿੱਜੀ ਜਾਣਕਾਰੀ ਆਸਾਨੀ ਨਾਲ ਬਦਲ ਸਕਦੇ ਹੋ।

ਆਧਾਰ ਕਾਰਡ ਨੂੰ ਅੱਪਡੇਟ ਰੱਖਣਾ ਕਿਉਂ ਹੈ ਜ਼ਰੂਰੀ?

ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣ ਚੁੱਕਾ ਹੈ। ਬੈਂਕ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਨਵਾਂ ਸਿਮ ਕਾਰਡ ਲੈਣ ਤੱਕ, ਹਰ ਛੋਟੇ-ਵੱਡੇ ਕੰਮ ਲਈ ਇਸਦੀ ਲੋੜ ਪੈਂਦੀ ਹੈ। ਜੇਕਰ ਤੁਹਾਡੇ ਆਧਾਰ ਵਿੱਚ ਕੋਈ ਜਾਣਕਾਰੀ ਪੁਰਾਣੀ ਜਾਂ ਗਲਤ ਹੈ, ਤਾਂ ਤੁਹਾਡੇ ਕਈ ਸਰਕਾਰੀ ਅਤੇ ਗੈਰ-ਸਰਕਾਰੀ ਕੰਮ ਰੁਕ ਸਕਦੇ ਹਨ।

ਆਧਾਰ ਅੱਪਡੇਟ ਨਾ ਹੋਣ ‘ਤੇ ਹੋ ਸਕਦੀਆਂ ਹਨ ਇਹ ਮੁਸ਼ਕਲਾਂ:

  • ਬੈਂਕ ਖਾਤਾ ਜਾਂ ਡੀਮੈਟ ਖਾਤਾ ਖੋਲ੍ਹਣ ਵਿੱਚ ਦੇਰੀ ਹੋਣਾ।
  • ਮਿਉਚੁਅਲ ਫੰਡ ਜਾਂ ਬੀਮਾ ਖਰੀਦਦੇ ਸਮੇਂ KYC ਰੱਦ ਹੋ ਜਾਣਾ।
  • ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਵਿੱਚ ਦਿੱਕਤ ਆਉਣਾ।
  • ਪੈਨਸ਼ਨ ਜਾਂ ਸਰਕਾਰੀ ਸਬਸਿਡੀਆਂ ਮਿਲਣ ਵਿੱਚ ਰੁਕਾਵਟ।
  • ਸਰਕਾਰੀ ਯੋਜਨਾਵਾਂ ਦੇ ਪੈਸੇ (DBT) ਸਿੱਧੇ ਖਾਤੇ ਵਿੱਚ ਆਉਣ ‘ਚ ਸਮੱਸਿਆ।
  • ਮੋਬਾਈਲ ਸਿਮ ਕਾਰਡ ਦੀ ਵੈਰੀਫਿਕੇਸ਼ਨ ਫੇਲ੍ਹ ਹੋਣਾ।

ਆਧਾਰ ਕਾਰਡ ਨੂੰ ਆਨਲਾਈਨ ਕਿਵੇਂ ਕਰੀਏ ਅੱਪਡੇਟ?

  1. ਸਭ ਤੋਂ ਪਹਿਲਾਂ ‘myAadhaar’ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਅਤੇ ਆਪਣੇ ਆਧਾਰ ਨੰਬਰ ਰਾਹੀਂ ਲੌਗਇਨ ਕਰੋ।
  2. ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ, ਉਸਨੂੰ ਦਰਜ ਕਰੋ।
  3. ਸਕ੍ਰੀਨ ‘ਤੇ ਦਿਖਾਈ ਦੇ ਰਹੀ ਆਪਣੀ ਨਿੱਜੀ ਜਾਣਕਾਰੀ ਦੀ ਚੰਗੀ ਤਰ੍ਹਾਂ ਜਾਂਚ ਕਰੋ।
  4. ਜੇਕਰ ਸਭ ਕੁਝ ਸਹੀ ਹੈ, ਤਾਂ ‘ਡੌਕੂਮੈਂਟ ਅੱਪਡੇਟ’ (Document Update) ਦੇ ਆਪਸ਼ਨ ‘ਤੇ ਕਲਿੱਕ ਕਰੋ।
  5. ਦਿੱਤੀ ਗਈ ਲਿਸਟ ਵਿੱਚੋਂ ਆਪਣੀ ਪਛਾਣ ਦਾ ਸਬੂਤ (ID Proof) ਚੁਣੋ।
  6. ਆਪਣੇ ਦਸਤਾਵੇਜ਼ ਦੀ ਫੋਟੋ ਜਾਂ ਫਾਈਲ ਨੂੰ JPEG, PNG, ਜਾਂ PDF ਫਾਰਮੈਟ ਵਿੱਚ ਅਪਲੋਡ ਕਰੋ।
  7. ਇਸ ਤੋਂ ਬਾਅਦ, ਪਤੇ ਦਾ ਸਬੂਤ (Address Proof) ਚੁਣ ਕੇ ਉਸਦਾ ਦਸਤਾਵੇਜ਼ ਵੀ ਅਪਲੋਡ ਕਰੋ।
  8. ਆਪਣੀ ਸਹਿਮਤੀ (Consent) ਦਿਓ ਅਤੇ ਬੇਨਤੀ ਨੂੰ ਸਬਮਿਟ (Submit) ਕਰ ਦਿਓ।

Read Latest News and Breaking News at Daily Post TV, Browse for more News

Ad
Ad