Banner
Banner

ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵੱਡੀ ਰਾਹਤ, ਪੰਜਾਬ ’ਚ ਮਿਲੇਗਾ ਨਵਾਂ ਫ਼ਸਲੀ ਕਰਜ਼ਾ

ਚੰਡੀਗੜ੍ਹ: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBC) ਨੇ ਸਮੂਹ ਬੈਂਕਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੜ੍ਹਾਂ ਕਾਰਨ ਪਿਛਲਾ ਫ਼ਸਲੀ ਕਰਜ਼ਾ ਅਦਾ ਨਾ ਕਰ ਸਕਣ ਵਾਲੇ ਡਿਫਾਲਟਰ ਕਿਸਾਨਾਂ ਨੂੰ ਨਵਾਂ ਫ਼ਸਲੀ ਕਰਜ਼ਾ ਦਿੱਤਾ ਜਾਵੇ। ਇਸ ਫ਼ੈਸਲੇ ਨਾਲ ਸੂਬੇ ਦੇ 1695 ਪਿੰਡਾਂ ਦੇ ਡਿਫਾਲਟਰ ਕਿਸਾਨਾਂ […]
Khushi
By : Updated On: 14 Jan 2026 10:39:AM
ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵੱਡੀ ਰਾਹਤ, ਪੰਜਾਬ ’ਚ ਮਿਲੇਗਾ ਨਵਾਂ ਫ਼ਸਲੀ ਕਰਜ਼ਾ

ਚੰਡੀਗੜ੍ਹ: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBC) ਨੇ ਸਮੂਹ ਬੈਂਕਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੜ੍ਹਾਂ ਕਾਰਨ ਪਿਛਲਾ ਫ਼ਸਲੀ ਕਰਜ਼ਾ ਅਦਾ ਨਾ ਕਰ ਸਕਣ ਵਾਲੇ ਡਿਫਾਲਟਰ ਕਿਸਾਨਾਂ ਨੂੰ ਨਵਾਂ ਫ਼ਸਲੀ ਕਰਜ਼ਾ ਦਿੱਤਾ ਜਾਵੇ।

ਇਸ ਫ਼ੈਸਲੇ ਨਾਲ ਸੂਬੇ ਦੇ 1695 ਪਿੰਡਾਂ ਦੇ ਡਿਫਾਲਟਰ ਕਿਸਾਨਾਂ ਲਈ ਮੁੜ ਕਰਜ਼ਾ ਲੈਣ ਦਾ ਰਾਹ ਖੁੱਲ੍ਹ ਗਿਆ ਹੈ।ਇਹ ਕਿਸਾਨ ਹੜ੍ਹਾਂ ਦੀ ਮਾਰ ਪੈਣ ਕਾਰਨ ਪਿਛਲੇ ਫ਼ਸਲੀ ਕਰਜ਼ੇ ਦੀ ਕਿਸ਼ਤ ਨਹੀਂ ਤਾਰ ਸਕੇ ਸਨ।

ਭਾਰਤੀ ਰਿਜ਼ਰਵ ਬੈਂਕ ਦਾ ਇਹ ਫ਼ੈਸਲਾ ਵਿੱਤੀ ਤੌਰ ’ਤੇ ਪ੍ਰੇਸ਼ਾਨ ਕਿਸਾਨਾਂ ਨੂੰ ਉਸੇ ਗਿਰਵੀ ਜ਼ਮੀਨ ’ਤੇ ਨਵੇਂ ਫ਼ਸਲੀ ਕਰਜ਼ੇ ਲੈਣ ’ਚ ਮਦਦ ਕਰੇਗਾ ਅਤੇ ਕਿਸਾਨ ਪੁਰਾਣੇ ਪੈਮਾਨੇ ’ਤੇ ਹੀ ਕਰਜ਼ ਹਾਸਲ ਕਰ ਸਕਣਗੇ। ਹਾਲਾਂਕਿ, ਸ਼ਰਤ ਲਗਾਈ ਗਈ ਹੈ ਕਿ ਕਿਸਾਨਾਂ ਨੇ ਹੜ੍ਹਾਂ ਤੋਂ ਪਹਿਲਾਂ 28 ਅਗਸਤ ਤੱਕ ਆਪਣੇ ਫ਼ਸਲੀ ਕਰਜ਼ੇ ਦਾ ਨਿਯਮਤ ਭੁਗਤਾਨ ਕੀਤਾ ਹੋਵੇ, ਯਾਨੀ ਕਿਸਾਨ ਇਸ ਤਰੀਕ ਤੱਕ ਪਹਿਲਾਂ ਫ਼ਸਲੀ ਕਰਜ਼ੇ ਦਾ ਡਿਫਾਲਟਰ ਨਾ ਹੋਵੇ।

ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੇ ਪਿਛਲੇ ਸਾਉਣੀ ਮਾਰਕੀਟਿੰਗ ਸੀਜ਼ਨ (ਕੇ ਐੱਮ ਐੱਸ) ਦੌਰਾਨ ਲਏ ਗਏ ਮਿਆਦੀ ਕਰਜ਼ਿਆਂ ਨੂੰ ਵੀ ਮੁਲਤਵੀ ਕਰਨ ਦਾ ਫ਼ੈਸਲਾ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ’ਚ ਪਿਛਲੇ ਸਾਲ ਆਏ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਸ ਵਕਤ ਸਹਿਕਾਰੀ ਬੈਂਕਾਂ ਦੇ ਕਰਜ਼ੇ ਦੀ ਕਿਸ਼ਤ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ।

Read Latest News and Breaking News at Daily Post TV, Browse for more News

Ad
Ad