Banner
Banner

ਮੋਹਾਲੀ ਮਰਡਰ ਕੇਸ ‘ਚ ਵੱਡਾ ਖੁਲਾਸਾ: ਪ੍ਰੇਮਿਕਾ ਦੇ ਕਤਲ ਲਈ ਦੋਸ਼ੀ ਹਰਜਿੰਦਰ ਨੇ ਔਨਲਾਈਨ ਮੰਗਵਾਏ ਸਨ 3 ਚਾਕੂ

Mohali Dimple Khatri Murder Case: ਮੋਹਾਲੀ ਦੀ ਇੱਕ ਨਿੱਜੀ ਲੌਜਿਸਟਿਕ ਫਰਮ (Logistics Firm) ਵਿੱਚ ਦਾਖਲ ਹੋ ਕੇ ਆਪਣੀ ਸਾਬਕਾ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਹਰਜਿੰਦਰ ਸਿੰਘ ਮਾਨ ਨੇ ਪੁਲਿਸ ਰਿਮਾਂਡ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਔਨਲਾਈਨ […]
Khushi
By : Published: 21 Jun 2026 13:45:PM
ਮੋਹਾਲੀ ਮਰਡਰ ਕੇਸ ‘ਚ ਵੱਡਾ ਖੁਲਾਸਾ: ਪ੍ਰੇਮਿਕਾ ਦੇ ਕਤਲ ਲਈ ਦੋਸ਼ੀ ਹਰਜਿੰਦਰ ਨੇ ਔਨਲਾਈਨ ਮੰਗਵਾਏ ਸਨ 3 ਚਾਕੂ

Mohali Dimple Khatri Murder Case: ਮੋਹਾਲੀ ਦੀ ਇੱਕ ਨਿੱਜੀ ਲੌਜਿਸਟਿਕ ਫਰਮ (Logistics Firm) ਵਿੱਚ ਦਾਖਲ ਹੋ ਕੇ ਆਪਣੀ ਸਾਬਕਾ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਹਰਜਿੰਦਰ ਸਿੰਘ ਮਾਨ ਨੇ ਪੁਲਿਸ ਰਿਮਾਂਡ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਔਨਲਾਈਨ ਪਲੇਟਫਾਰਮ ਤੋਂ ਤਿੰਨ ਚਾਕੂ ਆਰਡਰ ਕੀਤੇ ਸਨ। ਹਰਜਿੰਦਰ ਨੂੰ ਡਰ ਸੀ ਕਿ ਉਸ ਦੀ ਪ੍ਰੇਮਿਕਾ ਡਿੰਪਲ ਉਸ ਨਾਲ ਸਾਰੇ ਸੰਬੰਧ ਤੋੜ ਕੇ ਹਮੇਸ਼ਾ ਲਈ ਸ਼ਹਿਰ ਛੱਡ ਕੇ ਚਲੀ ਜਾਵੇਗੀ। ਇਸੇ ਨਫ਼ਰਤ ਅਤੇ ਗੁੱਸੇ ਵਿੱਚ ਆ ਕੇ ਉਸ ਨੇ ਦਫ਼ਤਰ ਦੇ ਅੰਦਰ ਵੜ ਕੇ ਇਸ ਖ਼ੂਨੀ ਕਾਂਡ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ (Judicial Custody) ਵਿੱਚ ਜੇਲ੍ਹ ਭੇਜ ਦਿੱਤਾ ਹੈ। ਹੁਣ ਮੋਹਾਲੀ ਪੁਲਿਸ ਅਦਾਲਤ ਵਿੱਚ ਕੇਸ ਨੂੰ ਮਜ਼ਬੂਤ ਕਰਨ ਅਤੇ ਸਖ਼ਤ ਚਾਰਜਸ਼ੀਟ ਦਾਇਰ ਕਰਨ ਲਈ ਠੋਸ ਡਿਜੀਟਲ ਸਬੂਤ ਤੇ ਗਵਾਹ ਇਕੱਠੇ ਕਰ ਰਹੀ ਹੈ। ਪੁਲਿਸ ਦਫ਼ਤਰ ਦੀ ਸੀਸੀਟੀਵੀ (CCTV) ਵੀਡੀਓ ਫੁਟੇਜ ਨੂੰ ਅਦਾਲਤ ਵਿੱਚ ਅਹਿਮ ਸਬੂਤ ਵਜੋਂ ਪੇਸ਼ ਕਰੇਗੀ।

ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਏ 4 ਮੁੱਖ ਬਿੰਦੂ

  1. ਦੂਰੀ ਬਣਾਉਣਾ ਬਣਿਆ ਕਾਰਨ: ਪੁਲਿਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕਾ ਡਿੰਪਲ ਖੱਤਰੀ ਨੇ ਪਿਛਲੇ ਕੁਝ ਸਮੇਂ ਤੋਂ ਹਰਜਿੰਦਰ ਸਿੰਘ ਨਾਲ ਗੱਲਬਾਤ ਕਰਨੀ ਬਿਲਕੁਲ ਬੰਦ ਕਰ ਦਿੱਤੀ ਸੀ। ਉਸ ਨੇ ਦੋਸ਼ੀ ਤੋਂ ਦੂਰੀ ਬਣਾ ਲਈ ਸੀ, ਜਿਸ ਕਾਰਨ ਉਹ ਬੁਖਲਾਹਟ ਵਿੱਚ ਆ ਗਿਆ ਕਿ ਡਿੰਪਲ ਉਸ ਨੂੰ ਹਮੇਸ਼ਾ ਲਈ ਛੱਡ ਰਹੀ ਹੈ।
  2. ਭਰਾ ਨੂੰ ਕੀਤਾ ਸੀ ਫ਼ੋਨ: ਖ਼ੂਨੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਕੁਝ ਦੇਰ ਪਹਿਲਾਂ ਦੋਸ਼ੀ ਹਰਜਿੰਦਰ ਨੇ ਡਿੰਪਲ ਦੇ ਭਰਾ ਨਾਲ ਵੀ ਸੰਪਰਕ ਕੀਤਾ ਸੀ। ਉਸ ਨੇ ਭਰਾ ਕੋਲੋਂ ਪੁੱਛਿਆ ਸੀ ਕਿ ਡਿੰਪਲ ਹੁਂਣ ਉਸ ਦੇ ਫ਼ੋਨ ਦਾ ਜਵਾਬ ਕਿਉਂ ਨਹੀਂ ਦੇ ਰਹੀ ਅਤੇ ਗੱਲ ਕਰਨ ਤੋਂ ਕਿਉਂ ਕਤਰਾ ਰਹੀ ਹੈ।
  3. ਔਨਲਾਈਨ ਖਰੀਦੇ ਹਥਿਆਰ: ਦੋਸ਼ੀ ਨੇ ਮੰਨਿਆ ਕਿ ਉਸ ਨੇ ਕਤਲ ਦੀ ਸਾਜ਼ਿਸ਼ ਤਹਿਤ ਇੰਟਰਨੈੱਟ ਰਾਹੀਂ ਤਿੰਨ ਤੇਜ਼ਧਾਰ ਚਾਕੂ ਮੰਗਵਾਏ ਸਨ। ਪੁਲਿਸ ਹੁਣ ਉਸ ਔਨਲਾਈਨ ਕੰਪਨੀ ਦੇ ਰਿਕਾਰਡ ਅਤੇ ਡਿਲੀਵਰੀ ਦੇ ਵੇਰਵਿਆਂ ਦੀ ਜਾਂਚ ਕਰ ਰਹੀ ਹੈ।
  4. ਮਨਾਉਣ ਗਿਆ ਸੀ, ਬਹਿਸ ਮਗਰੋਂ ਕੀਤਾ ਕਤਲ: ਹਰਜਿੰਦਰ ਨੇ ਦੱਸਿਆ ਕਿ ਉਹ ਸ਼ੁਰੂ ਵਿੱਚ ਡਿੰਪਲ ਨੂੰ ਦੁਬਾਰਾ ਗੱਲਬਾਤ ਸ਼ੁਰੂ ਕਰਨ ਲਈ ਮਨਾਉਣ ਦੇ ਇਰਾਦੇ ਨਾਲ ਦਫ਼ਤਰ ਗਿਆ ਸੀ। ਪਰ ਉਹ ਆਪਣੇ ਨਾਲ ਚਾਕੂ ਵੀ ਲੈ ਕੇ ਗਿਆ ਸੀ। ਉੱਥੇ ਡਿੰਪਲ ਨਾਲ ਹੋਈ ਮਾਮੂਲੀ ਬਹਿਸ ਤੋਂ ਬਾਅਦ ਉਸ ਨੇ ਆਪਾ ਖੋਹ ਦਿੱਤਾ ਅਤੇ ਚਾਕੂ ਨਾਲ ਡਿੰਪਲ ‘ਤੇ ਕਈ ਵਾਰ ਕੀਤੇ। ਹਮਲਾ ਇੰਨਾ ਅਚਾਨਕ ਅਤੇ ਤੇਜ਼ ਸੀ ਕਿ ਦਫ਼ਤਰ ਦੇ ਬਾਕੀ ਮੁਲਾਜ਼ਮਾਂ ਨੂੰ ਸੰਭਲਣ ਜਾਂ ਬਚਾਅ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਡਿੰਪਲ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਕਤਲ ਤੋਂ ਬਾਅਦ ਖੁਦ ਨੂੰ ਵੀ ਕੀਤਾ ਜ਼ਖਮੀ; ਡਿਜੀਟਲ ਸਬੂਤਾਂ ਦੀ ਜਾਂਚ

ਗ੍ਰਿਫ਼ਤਾਰੀ ਦੀ ਕਾਰਵਾਈ: ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਤੋਂ ਤੁਰੰਤ ਬਾਅਦ ਦੋਸ਼ੀ ਹਰਜਿੰਦਰ ਸਿੰਘ ਨੇ ਖੁਦ ਨੂੰ ਵੀ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਲਿਆ ਸੀ। ਵਾਰਦਾਤ ਤੋਂ ਬਾਅਦ ਉਸ ਨੂੰ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮੁਕੰਮਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਸਾਈਬਰ ਸੈੱਲ ਦੋਵਾਂ ਦੇ ਮੋਬਾਈਲ ਫ਼ੋਨ, ਵਟਸਐਪ ਚੈਟ ਅਤੇ ਔਨਲਾਈਨ ਸ਼ਾਪਿੰਗ ਹਿਸਟਰੀ ਵਰਗੇ ਡਿਜੀਟਲ ਸਬੂਤਾਂ ਨੂੰ ਖੰਗਾਲ ਰਿਹਾ ਹੈ।

Read Latest News and Breaking News at Daily Post TV, Browse for more News

Ad
Ad