Journalism Of Hope
BREAKING NEWS
ਰਾਸ਼ਟਰਪਤੀ ਵੱਲੋਂ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਮੰਜ਼ੂਰ: ਪ੍ਰਹਿਲਾਦ ਜੋਸ਼ੀ ਨੂੰ ਸੌਂਪਿਆ ਗਿਆ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ... ਦਿੱਲੀ ਮੀਟਿੰਗ ਦੇ ਦਾਅਵਿਆਂ ਦੀ ਨਿਕਲੀ ਹਵਾ: ਬਰਨਾਲਾ ‘ਚ ਪੰਜਾਬ ਕਾਂਗਰਸ ਦੀ ਧੜੇਬੰਦੀ ਹੋਈ ਉਜਾਗਰ....ਕਾਰਗਿਲ ਵਿਜੇ ਦਿਵਸ ‘ਤੇ ਸੀ.ਐੱਮ. ਭਗਵੰਤ ਮਾਨ ਨੇ ਵਾਰ ਮੈਮੋਰੀਅਲ ‘ਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ....

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਇੰਡੋਨੇਸ਼ੀਆ ਤੋਂ ਡਿਪੋਰਟ ਕਰਵਾ ਭਾਰਤ ਲਿਆਂਦਾ ਗੈਂਗਸਟਰ ਜੋਬਨਜੀਤ ਬਿੱਲਾ

Gangster Jobanjit Singh Billa Arrest; ਪੰਜਾਬ ਪੁਲਿਸ ਨੂੰ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਫਰਾਰ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਐਤਵਾਰ ਸ਼ਾਮ ਉਸ ਨੂੰ ਮੁੰਬਈ ਤੋਂ ਫਲਾਈਟ ਰਾਹੀਂ ਮੋਹਾਲੀ ਏਅਰਪੋਰਟ ਲਿਆਂਦਾ ਗਿਆ। ਏਅਰਪੋਰਟ […]
Jaspreet Singh
By : Published: 26 Jul 2026 21:57:PM
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਇੰਡੋਨੇਸ਼ੀਆ ਤੋਂ ਡਿਪੋਰਟ ਕਰਵਾ ਭਾਰਤ ਲਿਆਂਦਾ ਗੈਂਗਸਟਰ ਜੋਬਨਜੀਤ ਬਿੱਲਾ

Gangster Jobanjit Singh Billa Arrest; ਪੰਜਾਬ ਪੁਲਿਸ ਨੂੰ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਫਰਾਰ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ।

ਇਸ਼ਤਿਹਾਰ

ਐਤਵਾਰ ਸ਼ਾਮ ਉਸ ਨੂੰ ਮੁੰਬਈ ਤੋਂ ਫਲਾਈਟ ਰਾਹੀਂ ਮੋਹਾਲੀ ਏਅਰਪੋਰਟ ਲਿਆਂਦਾ ਗਿਆ। ਏਅਰਪੋਰਟ ‘ਤੇ ਪਹਿਲਾਂ ਤੋਂ ਤਾਇਨਾਤ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਟੀਮ ਨੇ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਆਪਣੀ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ।

ਮੀਂਹ ਦੇ ਬਾਵਜੂਦ ਮੋਹਾਲੀ ਏਅਰਪੋਰਟ ‘ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਪੁਲਿਸ ਨੇ ਗੈਂਗਸਟਰ ਨੂੰ ਭਾਰੀ ਸੁਰੱਖਿਆ ਹੇਠ ਏਅਰਪੋਰਟ ਤੋਂ ਰਵਾਨਾ ਕੀਤਾ।

25 ਤੋਂ ਵੱਧ ਅਪਰਾਧਿਕ ਮਾਮਲੇ ਦਰਜ

ਪੁਲਿਸ ਮੁਤਾਬਕ ਜੋਬਨਜੀਤ ਬਿੱਲਾ ‘ਤੇ 25 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਹ ਸਾਲ 2025 ਵਿੱਚ ਅੰਮ੍ਰਿਤਸਰ ਦੀ ਹੋਮਲੈਂਡ ਹਾਈਟਸ ਸੋਸਾਇਟੀ ਵਿੱਚ ਹੋਈ ਫਾਇਰਿੰਗ ਦੀ ਘਟਨਾ ਵਿੱਚ ਵੀ ਮੁਲਜ਼ਮ ਹੈ।

ਇਸ ਤੋਂ ਇਲਾਵਾ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਆਰਮਜ਼ ਐਕਟ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਕਈ ਮਾਮਲੇ ਦਰਜ ਹਨ। ਪੰਜਾਬ ਸਰਕਾਰ ਨੇ ਉਸ ਦੀ ਗ੍ਰਿਫ਼ਤਾਰੀ ਲਈ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਸੀ।

20 ਜੁਲਾਈ ਨੂੰ ਇੰਡੋਨੇਸ਼ੀਆ ਵਿੱਚ ਹੋਈ ਸੀ ਗ੍ਰਿਫ਼ਤਾਰੀ

AGTF ਦੇ ਐਸਪੀ ਬਿਕਰਮ ਬਰਾੜ ਨੇ ਦੱਸਿਆ ਕਿ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਤਹਿਤ ਜੋਬਨਜੀਤ ਨੂੰ 20 ਜੁਲਾਈ ਨੂੰ ਇੰਡੋਨੇਸ਼ੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਸ ਨੂੰ ਭਾਰਤ ਲਿਆਂਦਾ ਗਿਆ। ਪਹਿਲਾਂ ਉਸ ਨੂੰ ਮੁੰਬਈ ਲਿਆਂਦਾ ਗਿਆ ਅਤੇ ਫਿਰ ਪੰਜਾਬ ਪੁਲਿਸ ਟ੍ਰਾਂਜ਼ਿਟ ਰਿਮਾਂਡ ‘ਤੇ ਮੋਹਾਲੀ ਲੈ ਕੇ ਪਹੁੰਚੀ।

ਫਰਜ਼ੀ ਪਾਸਪੋਰਟ ਰਾਹੀਂ ਭੱਜਿਆ ਸੀ ਵਿਦੇਸ਼

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਿੱਲਾ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਪਤੇ ‘ਤੇ ਫਰਜ਼ੀ ਪਛਾਣ ਰਾਹੀਂ ਪਾਸਪੋਰਟ ਬਣਵਾਇਆ ਸੀ। ਜਨਵਰੀ 2025 ਵਿੱਚ ਉਹ ਇਸੇ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਫਰਾਰ ਹੋ ਗਿਆ ਸੀ।

ਫਰਾਰੀ ਦੌਰਾਨ ਉਸ ਨੇ ਅੰਗੋਲਾ, ਜਾਰਜੀਆ, ਤੁਰਕੀ, ਅਜ਼ਰਬਾਈਜਾਨ ਅਤੇ ਆਖ਼ਿਰ ਵਿੱਚ ਇੰਡੋਨੇਸ਼ੀਆ ਵਿੱਚ ਆਪਣੇ ਟਿਕਾਣੇ ਬਦਲੇ। 20 ਜੁਲਾਈ ਨੂੰ ਇੰਟਰਪੋਲ ਦੇ ਰੈੱਡ ਨੋਟਿਸ ਦੇ ਆਧਾਰ ‘ਤੇ ਉਸ ਨੂੰ ਜਕਾਰਤਾ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੁਣ ਪੰਜਾਬ ਪੁਲਿਸ ਵੱਲੋਂ ਉਸ ਤੋਂ ਪੰਜਾਬ ਵਿੱਚ ਹੋਈਆਂ ਵੱਖ-ਵੱਖ ਵਾਰਦਾਤਾਂ, ਉਸ ਦੇ ਨੈੱਟਵਰਕ, ਵਿਦੇਸ਼ ਭੱਜਣ ਵਿੱਚ ਮਦਦ ਕਰਨ ਵਾਲਿਆਂ ਅਤੇ ਗੈਂਗ ਦੇ ਹੋਰ ਮੈਂਬਰਾਂ ਬਾਰੇ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News