Banner
Banner

ਦੁਕਾਨ ’ਤੇ ਗੋਲ਼ੀਬਾਰੀ ਕਰ ਕੇ ਭੱਜੇ ਤਿੰਨ ਸ਼ੂਟਰਾਂ ਦੀ ਬਾਈਕ ਹੋਈ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ

ਤਰਨਤਾਰਨ-ਗੋਇੰਦਵਾਲ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਸ਼ੇਖਚੱਕ ’ਤੇ ਦੇਰ ਸ਼ਾਮ ਇਲਕੈਟ੍ਰਾਨਿਕਸ ਦੀ ਦੁਕਾਨ ਉੱਪਰ ਫਾਇਰਿੰਗ ਕਰਕੇ ਭੱਜ ਰਹੇ ਤਿੰਨ ਜਣਿਆਂ ਨੂੰ ਜਦੋਂ ਪੁਲਿਸ ਨੇ ਦੋ ਪਾਸੇ ਤੋਂ ਘੇਰਾ ਪਾਇਆ ਤਾਂ ਉਨ੍ਹਾਂ ਦਾ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸਦੇ ਚੱਲਦਿਆਂ ਇਕ ਜਣੇ ਦੀ ਮੌਤ ਹੋ ਗਈ। ਜਦੋਂਕਿ ਦੂਜੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ […]
Amritpal Singh
By : Updated On: 06 May 2025 21:59:PM
ਦੁਕਾਨ ’ਤੇ ਗੋਲ਼ੀਬਾਰੀ ਕਰ ਕੇ ਭੱਜੇ ਤਿੰਨ ਸ਼ੂਟਰਾਂ ਦੀ ਬਾਈਕ ਹੋਈ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ
ਸੰਕੇਤਕ ਤਸਵੀਰ

ਤਰਨਤਾਰਨ-ਗੋਇੰਦਵਾਲ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਸ਼ੇਖਚੱਕ ’ਤੇ ਦੇਰ ਸ਼ਾਮ ਇਲਕੈਟ੍ਰਾਨਿਕਸ ਦੀ ਦੁਕਾਨ ਉੱਪਰ ਫਾਇਰਿੰਗ ਕਰਕੇ ਭੱਜ ਰਹੇ ਤਿੰਨ ਜਣਿਆਂ ਨੂੰ ਜਦੋਂ ਪੁਲਿਸ ਨੇ ਦੋ ਪਾਸੇ ਤੋਂ ਘੇਰਾ ਪਾਇਆ ਤਾਂ ਉਨ੍ਹਾਂ ਦਾ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸਦੇ ਚੱਲਦਿਆਂ ਇਕ ਜਣੇ ਦੀ ਮੌਤ ਹੋ ਗਈ। ਜਦੋਂਕਿ ਦੂਜੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਮੁਤਾਬਿਕ ਉਕਤ ਤਿੰਨ ਸੱਤਾ ਨੌਸ਼ਹਿਰਾ ਗਿਰੋਹ ਨਾਲ ਸਬੰਧਤ ਸਨ ਜਿਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ।


ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਅੱਡਾ ਸ਼ੇਖਚੱਕ ’ਤੇ ਸੁਨੀਲ ਸ਼ਰਮਾ ਨਾਮਕ ਵਿਅਕਤੀ ਦੀ ਇਲੈਕਟ੍ਰਾਨਿਕ ਦੀ ਦੁਕਾਨ ਉੱਪਰ ਮੰਗਲਵਾਰ ਸ਼ਾਮ ਨੂੰ ਬਾਈਕ ਸਵਾਰ ਤਿੰਨ ਜਣਿਆਂ ਨੇ ਫਾਇਰਿੰਗ ਕੀਤੀ ਅਤੇ ਤਰਨਤਾਰਨ ਵੱਲ ਭੱਜ ਨਿਕਲੇ। ਉਕਤ ਗੋਲ਼ੀਬਾਰੀ ਦੀ ਸੂਚਨਾ ਜਦੋਂ ਪੁਲਿਸ ਕੋਲ ਪੁੱਜੀ ਤਾਂ ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਤੋਂ ਇਲਾਵਾ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਅਤੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਸ਼ੂਟਰਾਂ ਦੀ ਘੇਰਾਬੰਦੀ ਲਈ ਦੋਵੇਂ ਪਾਸੇ ਤੋਂ ਮੂਵਮੈਂਟ ਕੀਤੀ।


ਇਸੇ ਦੌਰਾਨ ਗੋਲ਼ੀਆਂ ਚਲਾਉਣ ਵਾਲੇ ਜਦੋਂ ਨੌਰੰਗਾਬਾਦ ਕੋਲ ਪੁੱਜੇ ਤਾਂ ਪੁਲਿਸ ਦੀ ਘੇਰਾਬੰਦੀ ’ਚੋਂ ਨਿਕਲਣ ਦੇ ਚੱਕਰ ’ਚ ਉਨ੍ਹਾਂ ਦੀ ਬਾਈਕ ਖੇਤਾਂ ਵਿਚ ਜਾ ਡਿੱਗੀ। ਜਿਸਦੇ ਚੱਲਦਿਆਂ ਤਿੰਨਾਂ ਵਿੱਚੋਂ ਇਕ ਸਾਹਿਲ ਵਾਸੀ ਹੋਠੀਆਂ ਜ਼ਿਲ੍ਹਾ ਅੰਮ੍ਰਿਤਸਰ ਦੀ ਜਿਥੇ ਮੌਕੇ ਉੱਪਰ ਹੀ ਮੌਤ ਹੋ ਗਈ। ਉਥੇ ਹੀ ਗੁਰਸ਼ੇਰ ਸਿੰਘ ਵਾਸੀ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਜੋ ਹੁਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੋਨੇ ’ਚ ਰਹਿ ਰਿਹਾ ਸੀ ਤੋਂ ਇਲਾਵਾ ਜਗਜੀਤ ਸਿੰਘ ਵਾਸੀ ਪਿੰਡ ਵਡਾਲਾ ਜੌਹਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਘਟਨਾ ਸਥਾਨ ’ਤੇ ਪੁੱਜੇ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਉਕਤ ਲੋਕ ਸੱਤਾ ਨੌਸ਼ਹਿਰਾ ਗਰੁੱਪ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਜਦੋਂਕਿ ਜ਼ਖ਼ਮੀਆਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ ਅਤੇ ਮਾਰੇ ਗਏ ਸਾਹਿਲ ਦੀ ਲਾਸ਼ ਵੀ ਕਬਜ਼ੇ ’ਚ ਲੈ ਗਈ ਹੈ।
ਐੱਸਐੱਸਪੀ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad