Journalism Of Hope
BREAKING NEWS
ਡੇਲੀ ਪੋਸਟ ‘ਤੇ ‘The Great Khali’ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ, ਕਿਹਾ- ‘ਓਹੀ ਕਰ ਸਕਦਾ ਪੰਜਾਬ ’ਚੋਂ ਨਸ਼ਾ ਖ਼ਤਮ’......ਪੰਜਾਬ ਦੇ ਅਰਨੀਵਾਲਾ ਵਿਖੇ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ – ਖੁੱਡੀਆਂ.....ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ.....ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ....ਓਲਡ ਪੈਨਸ਼ਨ ਸਕੀਮ ਮਾਮਲੇ ’ਚ ਪੰਜਾਬ ਸਰਕਾਰ ‘ਤੇ ਹਾਈਕੋਰਟ ਸਖ਼ਤ.....ਵੈਸਟਇੰਡੀਜ਼ ਖ਼ਿਲਾਫ਼ ਵਨਡੇ ਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ

BJP and BSP workers clash during protest: ਹੁਸ਼ਿਆਰਪੁਰ: ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿੱਚ ਭਾਜਪਾ ਅਤੇ ਬਸਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਵੀ ਹਮਲਾ ਹੋ ਗਿਆ। ਦੱਸਿਆ ਜਾ […]
Ranjit Singh
By : Published: 17 Sep 2026 08:18:AM
ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ
  • ਮਾਈਕ ਨਾਲ ਮੂੰਹ ‘ਤੇ ਵਾਰ, ਪਿੱਛੋਂ ਥੱਪੜ ਮਾਰਨ ਦਾ ਵੀ ਦੋਸ਼

BJP and BSP workers clash during protest: ਹੁਸ਼ਿਆਰਪੁਰ: ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿੱਚ ਭਾਜਪਾ ਅਤੇ ਬਸਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਵੀ ਹਮਲਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਬਸਪਾ ਵਰਕਰ ਨੇ ਸਾਂਪਲਾ ਦੇ ਮੂੰਹ ‘ਤੇ ਮਾਈਕ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਪਿੱਛੋਂ ਦੀ ਥੱਪੜ ਵੀ ਮਾਰਿਆ ਗਿਆ। ਹਮਲੇ ਵਿੱਚ ਸਾਂਪਲਾ ਦੀ ਨੱਕ ਦੇ ਨੇੜੇ ਸੱਟ ਲੱਗਣ ਕਾਰਨ ਖੂਨ ਨਿਕਲਿਆ ਅਤੇ ਗਰਦਨ ‘ਤੇ ਖਰੋਚਾਂ ਵੀ ਆਈਆਂ।

ਇਸ਼ਤਿਹਾਰ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ। ਘਟਨਾ ਤੋਂ ਬਾਅਦ ਪਿੰਡ ਬਾੜੀਆਂ ਕਲਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਰਿਹਾ। ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਪੁਲਿਸ ਨੇ ਹਾਲੇ ਤੱਕ ਹਮਲਾਵਰ ਦੀ ਪਛਾਣ ਜਾਂ ਉਸ ਦੀ ਗ੍ਰਿਫ਼ਤਾਰੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਤੜਕੇ ਪੱਥਰ ਮਾਰ ਕੇ ਮੂਰਤੀ ਕੀਤੀ ਸੀ ਨੁਕਸਾਨੀ
ਦੱਸਣਯੋਗ ਹੈ ਕਿ ਬਾੜੀਆਂ ਕਲਾਂ ਪਿੰਡ ਵਿੱਚ ਮੰਗਲਵਾਰ ਤੜਕੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਪੱਥਰ ਮਾਰ ਕੇ ਨੁਕਸਾਨ ਪਹੁੰਚਾਇਆ ਗਿਆ ਸੀ। ਪੁਲਿਸ ਮੁਤਾਬਕ ਮੂਰਤੀ ਦੇ ਚਿਹਰੇ ਅਤੇ ਹੱਥ ਦੀ ਇੱਕ ਉਂਗਲ ਨੂੰ ਨੁਕਸਾਨ ਹੋਇਆ ਹੈ। ਇਸ ਘਟਨਾ ਦੇ ਰੋਸ ਵਜੋਂ ਬਸਪਾ ਵਰਕਰਾਂ ਅਤੇ ਸਥਾਨਕ ਲੋਕਾਂ ਵੱਲੋਂ ਮੌਕੇ ‘ਤੇ ਵਿਰੋਧ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਧਰਨੇ ਦੌਰਾਨ ਜਦੋਂ ਭਾਜਪਾ ਆਗੂ ਵਿਜੇ ਸਾਂਪਲਾ ਆਪਣੇ ਸਮਰਥਕਾਂ ਨਾਲ ਉੱਥੇ ਪਹੁੰਚੇ, ਤਾਂ ਉਨ੍ਹਾਂ ਨੇ ਬੁੱਤ ਦੇ ਕੋਲ ਖੜ੍ਹ ਕੇ ਆਪਣੀ ਫੋਟੋ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਭਾਜਪਾ ਆਗੂਆਂ ਵੱਲੋਂ ਵੀਡੀਓ ਬਣਾਏ ਜਾਣ ਤੋਂ ਬਾਅਦ ਉੱਥੇ ਮੌਜੂਦ ਬਸਪਾ ਵਰਕਰ ਭੜਕ ਗਏ ਅਤੇ ਭਾਜਪਾ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਹੋ ਗਈ। ਬਸਪਾ ਆਗੂਆਂ ਅਤੇ ਵਰਕਰਾਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਸਟੇਜ ‘ਤੇ ਆ ਕੇ ਆਪਣਾ ਸਪੱਸ਼ਟੀਕਰਨ ਦੇਣ। ਜਦੋਂ ਵਿਜੇ ਸਾਂਪਲਾ ਆਪਣੀ ਟੀਮ ਨਾਲ ਸਟੇਜ ਵੱਲ ਗਏ ਅਤੇ ਆਪਣਾ ਪੱਖ ਰੱਖਣ ਲਈ ਜਿਵੇਂ ਹੀ ਉਨ੍ਹਾਂ ਨੇ ਮਾਈਕ ਫੜ ਕੇ ਬੋਲਣਾ ਸ਼ੁਰੂ ਕੀਤਾ, ਤਾਂ ਵਿਵਾਦ ਹੋਰ ਜ਼ਿਆਦਾ ਗਰਮਾ ਗਿਆ।

ਗੁੱਸੇ ਵਿੱਚ ਆਏ ਬਸਪਾ ਅਤੇ ਭਾਜਪਾ ਵਰਕਰ ਆਹਮੋ-ਸਾਹਮਣੇ ਹੋ ਗਏ। ਦੇਖਦੇ ਹੀ ਦੇਖਦੇ ਗੱਲਬਾਤ ਧੱਕਾਮੁੱਕੀ ਵਿੱਚ ਬਦਲ ਗਈ ਅਤੇ ਦੋਵਾਂ ਧਿਰਾਂ ਵਿਚਾਲੇ ਚਪੇੜਾਂ ਚੱਲ ਗਈਆਂ। ਇਸ ਹੰਗਾਮੇ ਅਤੇ ਧੱਕਾਮੁੱਕੀ ਦੌਰਾਨ ਭਾਜਪਾ ਆਗੂ ਵਿਜੇ ਸਾਂਪਲਾ ਵੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੇ ਸੱਟ ਲੱਗ ਗਈ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਬੜੀ ਮੁਸ਼ਕਿਲ ਨਾਲ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News