ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਪਹੁੰਚਣਗੇ ਪੰਜਾਬ
- 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਨੂੰ ਦਿਖਾਉਣਗੇ ਹਰੀ ਝੰਡੀ
- ਡੇਰਾ ਸੱਚਖੰਡ ਬੱਲਾਂ ਵਿਖੇ ਕਰਨਗੇ ਮੱਥਾ ਟੇਕਣ
- ਸੰਤ ਸਮਾਜ ਨਾਲ ਸਹਿਭੋਜ ਅਤੇ ਵਿਚਾਰ-ਵਟਾਂਦਰੇ ਦਾ ਵੀ ਹੈ ਪ੍ਰੋਗਰਾਮ
ਜਲੰਧਰ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਪੰਜਾਬ ਦੇ ਇੱਕ ਰੋਜ਼ਾ ਦੌਰੇ ’ਤੇ ਜਲੰਧਰ ਪਹੁੰਚਣਗੇ। ਇਸ ਦੌਰਾਨ ਉਹ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣਗੇ ਅਤੇ ਪਾਰਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਉਹ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਜਾਰੀ ਪ੍ਰੋਗਰਾਮ ਅਨੁਸਾਰ ਨਿਤਿਨ ਨਵੀਨ ਦੁਪਹਿਰ 1:10 ਵਜੇ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਰ ਵਿੱਚ ਨਤਮਸਤਕ ਹੋਣਗੇ ਅਤੇ ਪੂਜਾ-ਅਰਚਨਾ ਕਰਨਗੇ।
ਇਸ ਤੋਂ ਬਾਅਦ ਦੁਪਹਿਰ 1:35 ਵਜੇ ਜਲੰਧਰ-ਪਠਾਨਕੋਟ ਜੀਟੀ ਰੋਡ ’ਤੇ ਡੇਰਾ ਸੱਚਖੰਡ ਬੱਲਾਂ ਨੇੜੇ ਪਿੰਡ ਰਾਏਪੁਰ ਵਿਖੇ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਉਹ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ ਦੁਪਹਿਰ 2:55 ਵਜੇ ਪਿੰਡ ਰਾਏਪੁਰ ਵਿੱਚ ਸੰਤ ਸਮਾਜ ਨਾਲ ਸਹਿਭੋਜ ਅਤੇ ਸੰਵਾਦ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ। ਭਾਜਪਾ ਵੱਲੋਂ ਇਹ ਯਾਤਰਾ 18 ਨਵੰਬਰ ਤੋਂ 3 ਦਸੰਬਰ 2026 ਤੱਕ ਕਰਵਾਈ ਜਾ ਰਹੀ ਹੈ। ਇਸ 16 ਰੋਜ਼ਾ ਮੁਹਿੰਮ ਰਾਹੀਂ ਪਾਰਟੀ ਆਪਣੇ ਦੇਸ਼ ਪੱਧਰੀ ਸਮਰਸਤਾ ਅਭਿਆਨ ਨੂੰ ਅੱਗੇ ਵਧਾਏਗੀ।