Banner
Banner

ਸਾਂਬਾ ‘ਚ ਬਲੈਕਆਊਟ ਦੌਰਾਨ ਭਾਰਤ ਦੀ ਹਵਾਈ ਰੱਖਿਆ ਨੇ ਪਾਕਿ ਡਰੋਨਾਂ ਨੂੰ ਰੋਕਿਆ

ਫਿਰੋਜ਼ਪੁਰ ਸ਼ਹਿਰ ਦੇ ਉੱਪਰੋਂ ਹੁਣੇ ਹੁਣੇ ਅਸਮਾਨ ਵਿਚ ਮਿਜ਼ਾਇਲਾਂ ਜਾਂ ਡਰੋਨ ਆਦਿ ਚਮਕਦਾਰ ਚੀਜ਼ਾਂ ਟੱਪਦੀਆਂ ਹੋਈਆਂ ਵੇਖੀਆਂ ਗਈਆਂ ਅਤੇ ਨਾਲ ਹੀ ਵੱਡੇ-ਵੱਡੇ ਧਮਾਕਿਆਂ ਦੀਆਂ ਆਵਾਜ਼ਾਂ ਵੀ ਆਈਆਂ ਹਨ। ਇਹ ਧਮਾਕੇ ਅੱਧੀ ਕੁ ਦਰਜਨ ਹੋਏ ਹਨ। ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਧਮਾਕੇ ਸੁਣਾਈ ਦਿੱਤੇ ਗਏ ਹਨ ਕਿਉਂਕਿ ਭਾਰਤ ਦੀ ਹਵਾਈ ਰੱਖਿਆ ਬਲੈਕਆਊਟ ਦੌਰਾਨ ਪਾਕਿਸਤਾਨੀ ਡਰੋਨਾਂ ਨੂੰ ਰੋਕ […]
Dailypost News
By : Updated On: 09 May 2025 22:25:PM
ਸਾਂਬਾ ‘ਚ ਬਲੈਕਆਊਟ ਦੌਰਾਨ ਭਾਰਤ ਦੀ ਹਵਾਈ ਰੱਖਿਆ ਨੇ ਪਾਕਿ ਡਰੋਨਾਂ ਨੂੰ ਰੋਕਿਆ

ਫਿਰੋਜ਼ਪੁਰ ਸ਼ਹਿਰ ਦੇ ਉੱਪਰੋਂ ਹੁਣੇ ਹੁਣੇ ਅਸਮਾਨ ਵਿਚ ਮਿਜ਼ਾਇਲਾਂ ਜਾਂ ਡਰੋਨ ਆਦਿ ਚਮਕਦਾਰ ਚੀਜ਼ਾਂ ਟੱਪਦੀਆਂ ਹੋਈਆਂ ਵੇਖੀਆਂ ਗਈਆਂ ਅਤੇ ਨਾਲ ਹੀ ਵੱਡੇ-ਵੱਡੇ ਧਮਾਕਿਆਂ ਦੀਆਂ ਆਵਾਜ਼ਾਂ ਵੀ ਆਈਆਂ ਹਨ। ਇਹ ਧਮਾਕੇ ਅੱਧੀ ਕੁ ਦਰਜਨ ਹੋਏ ਹਨ।

ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਧਮਾਕੇ ਸੁਣਾਈ ਦਿੱਤੇ ਗਏ ਹਨ ਕਿਉਂਕਿ ਭਾਰਤ ਦੀ ਹਵਾਈ ਰੱਖਿਆ ਬਲੈਕਆਊਟ ਦੌਰਾਨ ਪਾਕਿਸਤਾਨੀ ਡਰੋਨਾਂ ਨੂੰ ਰੋਕ ਰਹੀ ਹੈ।

ਜੰਮੂ ਅਤੇ ਪਠਾਨਕੋਟ ਵਿੱਚ ਫਿਰ ਦੇਖੇ ਗਏ ਪਾਕਿਸਤਾਨੀ ਡਰੋਨ

ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਜੰਮੂ, ਸਾਂਬਾ, ਪਠਾਨਕੋਟ ਸੈਕਟਰ ਵਿੱਚ ਪਾਕਿਸਤਾਨੀ ਡਰੋਨ ਦੇਖੇ ਗਏ

ਆਪਣੇ ਘਰਾਂ ਤੋਂ ਨਾ ਨਿਕਲੋ- ਉਮਰ ਅਬਦੁੱਲਾ ਦੀ ਅਪੀਲ

ਉਮਰ ਅਬਦੁੱਲਾ ਨੇ ਕਿਹਾ, “ਜੰਮੂ ਅਤੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਮੇਰੀ ਨਿਮਰਤਾਪੂਰਵਕ ਅਪੀਲ ਹੈ ਕਿ ਕਿਰਪਾ ਕਰਕੇ ਸੜਕਾਂ ਤੋਂ ਦੂਰ ਰਹੋ, ਘਰ ਵਿੱਚ ਜਾਂ ਕਿਸੇ ਨੇੜਲੇ ਸਥਾਨ ‘ਤੇ ਰਹੋ ਜਿੱਥੇ ਤੁਸੀਂ ਅਗਲੇ ਕੁਝ ਘੰਟਿਆਂ ਲਈ ਆਰਾਮਦਾਇਕ ਰਹਿ ਸਕੋ। ਅਫਵਾਹਾਂ ‘ਤੇ ਧਿਆਨ ਨਾ ਦਿਓ, ਬੇਬੁਨਿਆਦ ਜਾਂ ਗੈਰ-ਪ੍ਰਮਾਣਿਤ ਕਹਾਣੀਆਂ ਨਾ ਫੈਲਾਓ ਅਤੇ ਅਸੀਂ ਇਸ ਨਾਲ ਮਿਲ ਕੇ ਨਜਿੱਠਾਂਗੇ।”

ਫਿਰੋਜ਼ਪੁਰ ਵਿੱਚ ਪਾਕਿਸਤਾਨੀ ਹਮਲੇ ਤੇਜ਼, ਲੋਕਾਂ ਨੂੰ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ


ਫਿਰੋਜ਼ਪੁਰ ਪਾਕਿਸਤਾਨ ਸਰਹੱਦ ਦੇ ਨੇੜੇ ਹੋਣ ਕਰਕੇ ਵਾਰ-ਵਾਰ ਹਮਲੇ ਹੋ ਰਹੇ ਹਨ। ਭਾਰਤੀ ਫੌਜ ਦਾ ਰੱਖਿਆ ਪ੍ਰਣਾਲੀ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਰਿਹਾ ਹੈ। ਲੋਕਾਂ ਨੂੰ ਆਪਣੀਆਂ ਲਾਈਟਾਂ ਜਲਦੀ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ।

ਦਸੂਹਾ ‘ਚ 8.30 ਵਜੇ 2 ਧਮਾਕਿਆਂ ਦੀ ਆਵਾਜ਼ ਸੁਣੀ
ਦਸੂਹਾ ‘ਚ ਕਰੀਬ 8.30 ਤੇ ਦੋ ਧਮਕਿਆ ਦੀ ਆਵਾਜ਼ ਸੁਣੀ ਗਈ, ਇਹਨਾਂ ਧਮਾਕਿਆਂ ਦੀ ਆਵਾਜ਼ ਦਸੂਹਾ ਦੇ ਹਰ ਇੱਕ ਇਲਾਕੇ ਵਿੱਚ ਸੁਣਨ ਨੂੰ ਮਿਲੀ। ਜ਼ਿਕਰਯੋਗ ਹੈ ਕਿ ਦਸੂਹਾ ਵਿੱਚ ਪੂਰਨ ਤੌਰ ਤੇ ਸਥਾਨਕ ਲੋਕਾਂ ਵੱਲੋਂ ਬਲੈਕ ਆਊਟ ਕਰ ਦਿੱਤਾ ਗਿਆ ਹੈ।

ਮੋਗਾ ਵਿਚ ਹੋਇਆ ਬਲੈਕਆਊਟ

ਸ੍ਰੀ ਅਨੰਦਪੁਰ ਸਾਹਿਬ ਵਿਚ ਪੂਰਨ ਬਲੈਕ ਆਊਟ

ਦੇਸ਼ ਅੰਦਰ ਪੈਦਾ ਹੋਏ ਜੰਗ ਦੇ ਹਾਲਾਤਾਂ ਦੇ ਚਲਦੇ ਜਿੱਥੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਲੈਕ ਆਊਟ ਕੀਤਾ ਜਾ ਰਿਹਾ ਉੱਥੇ ਹੀ ਗੁਰੂਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਅੱਜ 8 ਵਜੇ ਤੋਂ 10 ਵਜੇ ਤੱਕ ਪੂਰਨ ਤੌਰ ਤੇ ਬਲੈਕ ਆਊਟ ਕੀਤਾ ਗਿਆ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਪਹਿਲੀ ਵਾਰ ਬਲੈਕ ਆਊਟ ਕੀਤਾ ਗਿਆ ਹੋਵੇ। ਦੱਸਣ ਯੋਗ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਬਾਹਰੀ ਲਾਈਟਾਂ ਪੂਰਨ ਤੌਰ ਤੇ ਬੰਦ ਕੀਤੀਆਂ ਗਈਆਂ ਹਾਲਾਂਕਿ ਕੀਰਤਨ ਦਾ ਪ੍ਰਵਾਹ ਨਿਰੰਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾਰੀ ਰਿਹਾ ਤੇ ਇਸ ਤੋਂ ਇਲਾਵਾ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖੇ ਗਏ ਹਨ ਉਹਨਾਂ ਕਮਰਿਆਂ ਦੀਆਂ ਅੰਦਰੂਨੀ ਲਾਈਟਾਂ ਚੱਲ ਰਹੀਆਂ ਸਨ। ਦੱਸਣ ਯੋਗ ਹੈ ਕਿ ਮੌਜੂਦਾ ਹਾਲਾਤਾਂ ਦੇ ਚਲਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਸੰਗਤ ਦੀ ਆਮਦ ਨਾ ਮਾਤਰ ਦੇਖਣ ਨੂੰ ਮਿਲੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਚਲਦਿਆਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਮ ਨਾਲੋਂ ਸੰਗਤ ਦੀ ਗਿਣਤੀ ਘੱਟ ਦੇਖਣ ਨੂੰ ਮਿਲੀ।

ਜਲੰਧਰ ‘ਚ ਵੀ ਹੋਇਆ ਬਲੈਕ ਆਊਟ

ਦੇਸ਼ ਅੰਦਰ ਪੈਦਾ ਹੋਏ ਜੰਗ ਦੇ ਹਾਲਾਤਾਂ ਦੇ ਚਲਦੇ ਜਿੱਥੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਲੈਕ ਆਊਟ ਕੀਤਾ ਜਾ ਰਿਹਾ ਉੱਥੇ ਹੀ ਜਲੰਧਰ ਸ਼ਹਿਰ ਨੂੰ ਵੀ ਬਲੈਕ ਆਊਟ ਕਰ ਦਿੱਤਾ ਹੈ। ਸੂਰਾ ਨੁਸੀ। ਪੀ.ਏ.ਪੀ., ਜਲੰਧਰ ਕੈਂਟ ਅਤੇ ਆਈ.ਓ.ਸੀ .ਖੇਤਰ ਵੀ ਬਲੈਕ ਆਊਟ ਹੋ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਲੈਕ ਆਊਟ ਲਾਗੂ


ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਤੋਂ ਬਲੈਕ ਆਊਟ ਲਾਗੂ ਹੋ ਰਿਹਾ ਹੈ। ਪ੍ਰਸ਼ਾਸ਼ਨ ਵੱਲੋਂ ਸਭ ਨੂੰ ਬੇਨਤੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਲਾਈਟ ਨਾ ਜਗਾਈ ਜਾਵੇ। ਘਰ ਦੇ ਅੰਦਰ ਰਹੋ। ਖਿੜਕੀ ਦੇ ਨਜ਼ਦੀਕ ਨਾ ਆਓ।

ਡੇਰਾ ਬਾਬਾ ਨਾਨਕ ਸਰਹੱਦ ‘ਤੇ ਆਏ ਤਿੰਨ ਡਰੋਨ ਭਾਰਤੀ ਫੌਜ ਨੇ ਕੀਤੇ ਨਕਾਰਾ
ਡੇਰਾ ਬਾਬਾ ਨਾਨਕ ਸਰਹੱਦ ਤੇ ਫਿਰ ਦਿਖੇ 3 ਡਰੋਨ ਭਾਰਤੀ ਫੌਜ ਨੇ ਕੀਤੀ ਨਕਾਰਾ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਸਰਹੱਦ ‘ਤੇ ਡਰੋਨਾਂ ਦਾ ਆਉਣ ਦਾ ਸਿਲਸਰਾ ਉਸੇ ਤਰ੍ਹਾਂ ਨਿਰਵਿਘਨ ਜਾਰੀ ਹੈ।

ਅੰਮ੍ਰਿਤਸਰ ‘ਚ ਮੁੜ ਧਮਾਕਿਆਂ ਨਾਲ ਸਹਿਮੇ ਲੋਕ

ਦੇਰ ਰਾਤ ਹੁਣੇ ਹੁਣੇ ਆਏ ਵੱਖ-ਵੱਖ ਦਿਸ਼ਾਵਾਂ ਤੋਂ ਡਰੋਨ ਜਿਨ੍ਹਾਂ ਦੀ ਰੇਂਜ ਸਿੱਧੀ ਅੰਮ੍ਰਿਤਸਰ ਵੱਲ ਸੀ ਜੋ ਕਿ ਰਾਤ ਦੀ ਹਨੇਰੀ ਵਿਚ ਸਾਫ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਅੰਦਰ ਦਾਖ਼ਲ ਹੁੰਦੇ ਹੀ ਭਾਰਤੀ ਫ਼ੌਜ ਨੇ ਮੁਸਤੈਦੀ ਨਾਲ ਸਾਰੇ ਦੇ ਸਾਰੇ ਪਾਕਿਸਤਾਨ ਦੇ ਡਰੋਨ ਹਵਾ ਵਿਚ ਹੀ ਨਸ਼ਟ ਕਰ ਦਿੱਤੇ ਗਏ ਹਨ । ਵੱਖ-ਵੱਖ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਛੱਤਾਂ ਦੇ ਉੱਪਰ ਦੀ ਇਹ ਡਰੋਨ ਲੰਘਦੇ ਵੇਖੇ ਗਏ ਹਨ । ਅਟਾਰੀ ਦੇ ਨਜ਼ਦੀਕ ਪਿੰਡ ਡੰਡੇ ਜਿੱਥੇ ਕਿ ਡਰੋਨ ਹਵਾ ਵਿਚ ਉੱਡਦਾ ਪਾਕਿਸਤਾਨ ਵਲੋਂ ਆ ਰਿਹਾ ਸੀ , ਜਿਸ ‘ਤੇ ਭਾਰਤੀ ਫ਼ੌਜ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀਆਂ ਨਾਲ ਇਹ ਡਰੋਨ ਜ਼ਮੀਨ ‘ਤੇ ਸੁੱਟ ਲਿਆ ਹੈ । ਇਸ ਤੋਂ ਬਾਅਦ ਭਾਰਤੀ ਫ਼ੌਜ ਦੇ ਜਵਾਨ ਵੱਡੀ ਪੱਧਰ ‘ਤੇ ਗੱਡੀਆਂ ਲੈ ਕੇ ਪਿੰਡ ਡੰਡੇ ਵੱਲ ਜਾਂਦੇ ਹੋਏ ਵਿਖਾਈ ਦੇ ਰਹੇ ਹਨ।

ਬਠਿੰਡਾ ’ਚ ਮੁੜ ਬਲੈਕ ਆਊਟ

ਪਾਕਿਸਤਾਨ ਵਲੋਂ ਸਰਹੱਦੀ ਜਿਲਿਆਂ ਵਿਚ ਕੀਤੇ ਜਾ ਰਹੇ ਡਰੋਨ ਹਮਲਿਆਂ ਦੇ ਚਲਦਿਆਂ ਅੱਜ ਬਠਿੰਡਾ ’ਚ ਮੁੜ ਬਲੈਕ ਆਊਟ ਸ਼ੁਰੂ ਹੋ ਗਿਆ। ਬਲੈਕ ਆਊਟ ਹੁੰਦਿਆਂ ਹੀ ਸਮੁੱਚਾ ਸ਼ਹਿਰ ਘੁੱਪ ਹਨੇਰੇ ਵਿਚ ਡੁੱਬ ਗਿਆ। ਹਾਲਾਂਕਿ ਪ੍ਰਸ਼ਾਸਨਿਕ ਹਿਦਾਇਤਾਂ ਦੇ ਚਲਦਿਆਂ ਲੋਕਾਂ ਨੇ ਆਪਣੇ ਘਰਾਂ, ਦੁਕਾਨਾਂ ਤੇ ਸ਼ੋਅਰੂਮਾਂ ਦੀਆਂ ਲਾਈਟਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ।

ਫਿਰੋਜਪੁਰ-ਫਾਜ਼ਿਲਕਾ ਮਾਰਗ ‘ਤੇ ਪੈਂਦੇ ਪਿੰਡ ਖਾਈ ਵਿਖੇ ਡਰੋਨ ਹਮਲੇ ‘ਚ ਤਿੰਨ ਜਖਮੀ

ਫਿਰੋਜ਼ਪੁਰ ਸ਼ਹਿਰ ਉੱਪਰੋਂ ਰਾਤ ਦੇ ਸਵਾ ਅੱਠ ਵਜੇ ਤੋਂ ਲੈ ਕੇ 9 ਵਜੇ ਤੱਕ ਚੱਲ ਰਹੇ ਡਰੋਨਾਂ ਤੇ ਮਿਜਾਇਲਾਂ ਦੇ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਫਿਰੋਜਪੁਰ ਫ਼ਾਜ਼ਿਲਕਾ ਮਾਰਗ ਤੇ ਫਿਰੋਜ਼ਪਰ ਤੋਂ ਕਰੀਬ ਛੇ ਸੱਤ ਕਿਲੋਮੀਟਰ ਦੂਰ ਪਿੰਡ ਖਾਈ ਫੇਮੇ ਕੇ ਵਿਖੇ ਲਖਵਿੰਦਰ ਸਿੰਘ ਦੇ ਘਰ ਮਿਜਾਇਲ ਜਾਂ ਡਰੋਨ ਡਿੱਗਣ ਦੀ ਸੂਚਨਾ ਮਿਲੀ ਹੈ, ਜਿਸ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ,ਜਿਨਾਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਉਹਨਾਂ ਦੇ ਘਰ ਅੰਦਰ ਅੱਗ ਲੱਗਣ ਨਾਲ ਕਾਰ ਤੇ ਹੋਰ ਸਮਾਨ ਵੀ ਸੜ ਗਿਆ ਹੈ।

Read Latest News and Breaking News at Daily Post TV, Browse for more News

Ad
Ad