Journalism Of Hope
BREAKING NEWS
ਪੰਜਾਬ ‘ਚ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਸ਼ਹਿਜ਼ਾਦ ਭੱਟੀ ਬ੍ਰਾਜ਼ੀਲ ‘ਚ ਲੁਕਿਆ, ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਕੀਤਾ ਜਾਰੀ...ਸੰਤ ਸੀਚੇਵਾਲ ਦੀ ਪੰਜਾਬ DGP ਨੂੰ ਚਿੱਠੀ, ਸੁਰੱਖਿਆ ਮੁਲਾਜ਼ਮਾਂ ਨੂੰ ਥਾਣਿਆਂ ‘ਚ ਭੇਜਣ ਦੀ ਅਪੀਲ

ਅਮਰੀਕਾ ਦੇ ਸਿਆਟਲ ‘ਚ ਖੂਨੀ ਹਮਲਾ, ਫੂਡ ਫੈਸਟੀਵਲ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਕਈ ਮੌਤਾਂ ਦੀ ਖ਼ਬਰ

Firing In America; ਅਮਰੀਕਾ ਦੇ ਸਿਆਟਲ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ‘ਬਾਈਟ ਆਫ ਸਿਆਟਲ ਫੈਸਟੀਵਲ’ ਦੌਰਾਨ ਇੱਕ ਅਣਪਛਾਤੇ ਹਥਿਆਰਬੰਦ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਹਨ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਘਟਨਾ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ […]
Jaspreet Singh
By : Updated On: 27 Jul 2026 10:11:AM
ਅਮਰੀਕਾ ਦੇ ਸਿਆਟਲ ‘ਚ ਖੂਨੀ ਹਮਲਾ, ਫੂਡ ਫੈਸਟੀਵਲ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਕਈ ਮੌਤਾਂ ਦੀ ਖ਼ਬਰ

Firing In America; ਅਮਰੀਕਾ ਦੇ ਸਿਆਟਲ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ‘ਬਾਈਟ ਆਫ ਸਿਆਟਲ ਫੈਸਟੀਵਲ’ ਦੌਰਾਨ ਇੱਕ ਅਣਪਛਾਤੇ ਹਥਿਆਰਬੰਦ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਹਨ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।

ਇਸ਼ਤਿਹਾਰ

ਘਟਨਾ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਵਾਰਦਾਤ ਐਤਵਾਰ ਸ਼ਾਮ ਕਰੀਬ 6 ਵਜੇ ‘ਬਾਈਟ ਆਫ ਸਿਆਟਲ’ ਨਾਮਕ ਸਾਲਾਨਾ ਫੂਡ ਫੈਸਟੀਵਲ ਦੌਰਾਨ ਵਾਪਰੀ। ਇਹ ਫੈਸਟੀਵਲ ਸਿਆਟਲ ਸੈਂਟਰ ਅਤੇ ਸਪੇਸ ਨੀਡਲ ਦੇ ਨੇੜੇ ਆਯੋਜਿਤ ਕੀਤਾ ਜਾਂਦਾ ਹੈ, ਜਿੱਥੇ ਹਰ ਸਾਲ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ।

ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਅਤੇ ਉਸ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚਦਾ ਨਜ਼ਰ ਆ ਰਿਹਾ ਹੈ। ਇੱਕ ਚਸ਼ਮਦੀਦ ਨੇ ਸਥਾਨਕ ਮੀਡੀਆ ਨੂੰ ਦੱਸਿਆ, “ਮੈਂ ਕੁਝ ਜ਼ੋਰਦਾਰ ਧਮਾਕਿਆਂ ਵਰਗੀਆਂ ਆਵਾਜ਼ਾਂ ਸੁਣੀਆਂ, ਫਿਰ ਲੋਕ ਚੀਕਦੇ ਹੋਏ ਭੱਜਣ ਲੱਗ ਪਏ।”

ਫੈਸਟੀਵਲ ਦੌਰਾਨ ਆਰਮਰੀ ਦੇ ਬਾਹਰ ਮੌਜੂਦ 22 ਸਾਲਾ ਕਾਇਲਾ ਕੈਰਿਸ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਚੀਜ਼ਾਂ ਉੱਥੇ ਹੀ ਛੱਡ ਕੇ ਸਿਆਟਲ ਸੈਂਟਰ ਆਰਮਰੀ ਦੀ ਇਮਾਰਤ ਅੰਦਰ ਭੱਜਣ ਲੱਗੇ, ਜਿਸ ਕਾਰਨ ਭਗਦੜ ਵਰਗੇ ਹਾਲਾਤ ਬਣ ਗਏ।

ਪੁਲਿਸ ਨੇ ਘਟਨਾ ਨੂੰ ‘ਮਾਸ ਕੈਜ਼ੁਅਲਟੀ’ ਘੋਸ਼ਿਤ ਕੀਤਾ

ਸਿਆਟਲ ਪੁਲਿਸ ਨੇ ਇਸ ਘਟਨਾ ਨੂੰ ‘ਮਾਸ ਕੈਜ਼ੁਅਲਟੀ’ ਘੋਸ਼ਿਤ ਕਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਲੋਕਾਂ ਨੂੰ ਉੱਥੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਜਾਂ ਪਛਾਣ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਮੌਕੇ ‘ਤੇ ਐਫਬੀਆਈ ਸਮੇਤ ਕਈ ਜਾਂਚ ਏਜੰਸੀਆਂ ਦੀਆਂ ਟੀਮਾਂ ਤਾਇਨਾਤ ਹਨ।

Read Latest News and Breaking News at Daily Post TV, Browse for more News

Ad
Ad

Punjab District News