ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜੱਪ, ਪੁਲਿਸ ਕਾਰਵਾਈ ਸ਼ੁਰੂ
Punjab Crime News;ਜਾਣਕਾਰੀ ਮੁਤਾਬਿਕ ਜਮੀਨ ਮਾਲਕ ਨੇ ਦੱਸਿਆ ਕਿ 40 ਸਾਲ ਤੋਂ ਇਸ ਜ਼ਮੀਨ ‘ਤੇ ਉਹਨਾਂ ਦਾ ਕਬਜ਼ਾ ਹੈ। ਪਰ ਅਚਾਨਕ ਵਿਰੋਧੀ ਧਿਰ ਨੇ ਉਹਨਾਂ ਤੋਂ ਇਸ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਕੁਝ ਅਣਪਛਾਤੇ ਵਿਅਕਤੀਆਂ ਤੋਂ ਜਬਰਦਸਤੀ ਕਰਵਾਈ ਗਈ। ਪਰਿਵਾਰਿਕ ਮੈਂਬਰ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗਾਲ਼ਾ ਕੱਢੀਆਂ ਤੇ ਹਥਿਆਰਾਂ ਨਾਲ ਹਮਲਾ ਕੀਤਾ […]
By :
Jaspreet Singh
Updated On: 05 Jun 2025 20:00:PM
Punjab Crime News;ਜਾਣਕਾਰੀ ਮੁਤਾਬਿਕ ਜਮੀਨ ਮਾਲਕ ਨੇ ਦੱਸਿਆ ਕਿ 40 ਸਾਲ ਤੋਂ ਇਸ ਜ਼ਮੀਨ ‘ਤੇ ਉਹਨਾਂ ਦਾ ਕਬਜ਼ਾ ਹੈ। ਪਰ ਅਚਾਨਕ ਵਿਰੋਧੀ ਧਿਰ ਨੇ ਉਹਨਾਂ ਤੋਂ ਇਸ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਕੁਝ ਅਣਪਛਾਤੇ ਵਿਅਕਤੀਆਂ ਤੋਂ ਜਬਰਦਸਤੀ ਕਰਵਾਈ ਗਈ। ਪਰਿਵਾਰਿਕ ਮੈਂਬਰ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗਾਲ਼ਾ ਕੱਢੀਆਂ ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਸਬੰਧੀ ਪੀੜਤ ਨੇ ਪੁਲਿਸ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਉਹਨਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਜਦੋਂ ਇਸ ਸਬੰਧ ਵਿੱਚ ਚੌਂਕੀ ਇੰਚਾਰਜ ASI ਅਮਨਦੀਪ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਮੀਨੀ ਵਿਵਾਦ ਨੂੰ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਤੇ ਪ੍ਰਸ਼ਾਸਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।