Banner
Banner

ਬਾਹਮਣ ਵਾਲਾ ਕਤਲ ਕਾਂਡ: ਬੰਬੀਹਾ ਗਰੋਹ ਦੇ ਸ਼ੂਟਰਾ ਸਮੇਤ 7 ਦੋਸ਼ੀ ਗ੍ਰਿਫ਼ਤਾਰ, 4 ਪਿਸਤੌਲ ਤੇ 21 ਰੌਂਦ ਬਰਾਮਦ

Punjab News: ਫਰੀਦਕੋਟ ਪੁਲਿਸ ਵੱਲੋ ਕਾਊਟਰ ਇੰਟੈਲੀਜੈਸ ਅਤੇ ਐਟੀ ਗੈਗਸਟਰ ਟਾਸਕ ਫੋਰਸ ਪੰਜਾਬ ਦੇ ਨਾਲ ਸਾਂਝੀ ਕਾਰਵਾਈ ਦੌਰਾਨ ਬੰਬੀਹਾ ਗੈਗ ਨਾਲ ਸਬੰਧਿਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ ਵਿੱਚ ਸ਼ਾਮਿਲ ਸਨ। ਇਹ ਜਾਣਕਾਰੀ ਅਸ਼ਵਨੀ ਕਪੂਰ ਡੀ.ਆਈ.ਜੀ ਫਰੀਦਕੋਟ ਰੇਂਜ ਵੱਲੋ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ […]
Amritpal Singh
By : Updated On: 30 Jul 2025 14:10:PM
ਬਾਹਮਣ ਵਾਲਾ ਕਤਲ ਕਾਂਡ: ਬੰਬੀਹਾ ਗਰੋਹ ਦੇ ਸ਼ੂਟਰਾ ਸਮੇਤ 7 ਦੋਸ਼ੀ ਗ੍ਰਿਫ਼ਤਾਰ, 4 ਪਿਸਤੌਲ ਤੇ 21 ਰੌਂਦ ਬਰਾਮਦ

Punjab News: ਫਰੀਦਕੋਟ ਪੁਲਿਸ ਵੱਲੋ ਕਾਊਟਰ ਇੰਟੈਲੀਜੈਸ ਅਤੇ ਐਟੀ ਗੈਗਸਟਰ ਟਾਸਕ ਫੋਰਸ ਪੰਜਾਬ ਦੇ ਨਾਲ ਸਾਂਝੀ ਕਾਰਵਾਈ ਦੌਰਾਨ ਬੰਬੀਹਾ ਗੈਗ ਨਾਲ ਸਬੰਧਿਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ ਵਿੱਚ ਸ਼ਾਮਿਲ ਸਨ। ਇਹ ਜਾਣਕਾਰੀ ਅਸ਼ਵਨੀ ਕਪੂਰ ਡੀ.ਆਈ.ਜੀ ਫਰੀਦਕੋਟ ਰੇਂਜ ਵੱਲੋ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।

ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਮੁੱਖ ਦੋਸ਼ੀ ਚਿੰਕੀ (ਵਾਸੀ ਜੈਤੋ), ਗੁਰਮੀਤ ਸਿੰਘ ਉਰਫ ਗੁੰਬਰ ਰਾਜਪੂਤ ਅਤੇ ਮਨਪ੍ਰੀਤ ਸਿੰਘ ਉਰਫ ਗੱਤਰੀ ਜੋ ਕਿ ਫਾਜਿਲਕਾ ਜਿਲੇ ਦੇ ਜਲਾਲਾਬਾਦ ਨਾਲ ਸਬੰਧਿਤ ਹਨ, ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋ ਇਲਾਵਾ ਦੋਸ਼ੀਆ ਨੂੰ ਅਸਲਾ, ਪੈਸੇ ਅਤੇ ਰਿਹਾਇਸ਼ ਮੁਹੱਇਆ ਕਰਵਾਉਣ ਵਾਲੇ 04 ਦੋਸ਼ੀਆਂ ਸੂਰਜ ਕੁਮਾਰ (ਵਾਸੀ ਸਿਰਸਾ, ਹਰਿਆਣਾ) ਅਤੇ ਫਿਰੋਜਪੁਰ ਜਿਲ੍ਹੇ ਨਾਲ ਸਬੰਧਿਤ ਜਸਵੰਤ ਸਿੰਘ ਉਰਫ ਮੰਗਲ, ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਮਿਤੀ 22 ਜੁਲਾਈ 2025 ਨੂੰ ਪਿੰਡ ਬਾਹਮਣ ਵਾਲਾ ਵਿਖੇ ਯਾਦਵਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਮੋਹਾਲੀ ਜਿਲੇ ਨਾਲ ਸਬੰਧਿਤ ਸੀ, ਉਸ ਨੂੰ 03 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਸ ਸਮੇ ਗੋਲੀ ਮਾਰ ਦਿੱਤੀ ਗਈ ਸੀ, ਜਦ ਉਹ ਜੀਵਨਜੋਤ ਸਿੰਘ ਚਾਹਲ ਉਰਫ ਜੁਗਨੂੰ ਨਾਮ ਦੇ ਵਿਅਕਤੀ ਨਾਲ ਬਤੌਰ ਡਰਾਇਵਰ ਉਸਦੀ ਗੱਡੀ ਇੰਨਡੈਵਰ ਕਾਰ ਵਿੱਚ ਪਿੰਡ ਬਾਹਮਣ ਵਾਲਾ ਵਿਖੇ ਕਿਸੇ ਭੋਗ ਲਈ ਆਇਆ ਹੋਇਆ ਸੀ।

ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋ ਕਾਊਟਰ ਇੰਟੈਲੀਜੈਸ ਅਤੇ ਐਟੀ ਗੈਗਸਟਰ ਟਾਸਕ ਫੋਰਸ ਪੰਜਾਬ ਦੇ ਨਾਲ ਮਿਲ ਕੇ ਸਾਂਝੀ ਕਾਰਵਾਈ ਦੌਰਾਨ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਚਿੰਕੀ (ਵਾਸੀ ਸੁਖਚੈਨਪੁਰਾ ਬਸਤੀ, ਜੈਤੋ) ਨੂੰ ਮਿਤੀ 27.07.2025 ਨੂੰ ਸਿਰਸਾ ਹਰਿਆਣਾ ਤੋ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਉਸਨੂੰ ਵਾਰਦਾਤ ਤੋ ਬਾਅਦ ਪਨਾਹ ਦੇਣ ਵਾਲੇ ਦੋਸ਼ੀ ਸੂਰਜ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਇਥੇ ਇਹ ਵੀ ਜਿਕਰਯੋਗ ਹੈ ਕਿ ਜਦ ਪੁਲਿਸ ਪਾਰਟੀ ਦੋਸ਼ੀ ਚਿੰਕੀ ਨੂੰ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਦੀ ਬਰਾਮਦਗੀ ਲਈ ਦੱਸੀ ਹੋਈ ਜਗ੍ਹਾ ਬੀੜ ਸਿੱਖਾ ਵਾਲਾ ਪਾਸ ਲੈ ਕੇ ਗਈ, ਤਾਂ ਜਿੱਥੇ ਪਹੁੰਚ ਕੇ ਦੋਸ਼ੀ ਵੱਲੋਂ ਝਾੜੀਆ ਵਿੱਚ ਪਏ ਮੋਟਰਸਾਈਕਲ ਵਿੱਚ ਛੁਪਾਏ .32 ਬੋਰ ਪਿਸਟਲ ਕੱਢ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇੰਰਿੰਗ ਦੌਰਾਨ ਦੋਸ਼ੀ ਜਖਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਟੀਮ ਵੱਲੋਂ ਮੌਕੇ ਤੋ ਇੱਕ .32 ਬੋਰ ਪਿਸਟਲ, 02 ਜਿੰਦਾ ਰੌਦ ਅਤੇ ਹੀਰੋ ਹਾਡਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸ ਸਬੰਧੀ ਦੋਸ਼ੀ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 131 ਮਿਤੀ 28.07.2025 ਅਧੀਨ ਧਾਰਾ 109 ਬੀ.ਐਨ.ਐਸ ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ।

ਇਸ ਦੌਰਾਨ ਪੁਲਿਸ ਟੀਮਾਂ ਵੱਲੋਂ ਦੌਸ਼ੀਆ ਨੂੰ ਅਸਲਾ, ਪੈਸੋ ਅਤੇ ਪਨਾਹ ਦੇਣ ਵਾਲੇ 03 ਦੋਸ਼ੀਆ ਜਸਵੰਤ ਸਿੰਘ ਉਰਫ ਮੰਗਲ, ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਨੂੰ ਫਿਰੋਜਪੁਰ ਤੋ ਮਿਤੀ 28.07.2025 ਨੂੰ ਗ੍ਰਿਫਤਾਰ ਕੀਤਾ ਗਿਆ।

ਇਸਦੇ ਨਾਲ ਹੀ ਕੱਲ ਮਿਤੀ 29 ਜੁਲਾਈ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਮੁੱਖ ਦੋਸ਼ੀਆਂ ਗੁੰਬਰ ਰਾਜਪੂਤ ਅਤੇ ਮਨਪ੍ਰੀਤ ਸਿੰਘ ਉਰਫ ਗੱਤਰੀ ਨੂੰ ਪਟਿਆਲਾ ਜਿਲ੍ਹੇ ਦੇ ਰਾਜਪੁਰਾ ਸ਼ਹਿਰ ਵਿੱਚੋ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋ ਬਾਅਦ ਵਿੱਚ 02 ਪਿਸਟਲ .30 ਬੋਰ ਸਮੇਤ 11 ਰੌਦ ਅਤੇ 01 ਗਲੌਕ ਪਿਸਟਲ ਸਮੇਤ 08 ਰੌਦ ਬਰਾਮਦ ਕੀਤੇ ਗਏ।

ਉਹਨਾ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਕਤਲ ਦੀ ਸਾਜਿਸ ਬੰਬੀਹਾ ਗੈਗ ਨਾਲ ਸਬੰਧਿਤ ਵਿਦੇਸ ਰਹਿੰਦੇ ਅਪਰਾਧੀ ਗੌਰਵ ਉਰਫ ਲੱਕੀ ਪਟਿਆਲ ਵੱਲੋਂ ਘੜੀ ਗਈ ਸੀ, ਜਿਸ ਦੇ ਇਸਾਰੇ ਤੇ ਹੀ ਦੋਸ਼ੀ ਚਿੰਕੀ ਵੱਲੋਂ ਬੰਬੀਹਾ ਗੈਗ ਨਾਲ ਸਬੰਧਿਤ ਆਪਣੇ ਭਰਾ ਦੀਪਕ ਮਾਨ ਦੀ ਮੌਤ ਦਾ ਬਦਲਾ ਲੈਣ ਲਈ ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਨਾਮਜਦ ਜੀਵਨਜੋਤ ਸਿੰਘ ਚਾਹਲ ਉਰਫ ਜੁਗਨੂੰ ਦਾ ਕਤਲ ਕਰਨ ਦੀ ਯੋਜਨਾ ਬਣਾਈ ਗਈ ਅਤੇ ਜਦ ਆਪਣੇ 02 ਸਾਥੀਆਂ ਮਨਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਉਰਫ ਗੁੰਬਰ ਰਾਜਪੂਤ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਗਿਆ ਤਾਂ ਜੀਵਨਜੋਤ ਸਿੰਘ ਉਰਫ ਜੁਗਨੂੰ ਦੀ ਜਗ੍ਹਾ ਪਰ ਉਸਦੇ ਡਰਾਇਵਰ ਯਾਦਵਿੰਦਰ ਸਿੰਘ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ।

ਇਹਨਾ ਤਿੰਨਾ ਦੋਸ਼ੀਆਂ ਨੂੰ ਅਸਲਾ ਐਮੋਨੇਸ਼ਨ ਤੇ ਪੈਸੇ ਮਲੇਸ਼ੀਆਂ ਰਹਿੰਦੇ ਪਿਊਸ਼ ਪਹਿਲਵਾਨ ਉਰਫ ਰਾਜਨ ਅਤੇ ਉਸਦੇ ਪਿਤਾ ਜਸਵੰਤ ਸਿੰਘ ਉਰਫ ਮੰਗਲ ਵੱਲੋਂ ਮੁਹੱਇਆ ਕਰਵਾਏ ਗਏ ਸੀ।

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਦੋਸ਼ੀ ਚਿੰਕੀ ਨੂੰ ਸੂਰਜ ਕੁਮਾਰ ਨੇ ਪਨਾਹ ਦਿੱਤੀ ਸੀ ਅਤੇ ਦੋਸ਼ੀ ਮਨਪ੍ਰੀਤ ਸਿੰਘ ਅਤੇ ਗੁੰਬਰ ਰਾਜਪੂਤ ਦੋਹਾਂ ਨੇ ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਪਾਸ ਪਨਾਹ ਲਈ ਸੀ।

ਇਸ ਵਾਰਦਾਤ ਸਬੰਧੀ ਪਹਿਲਾ ਹੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 180 ਮਿਤੀ 22.07.2025 ਅਧੀਨ ਧਾਰਾ 103(1), 109, 61(2), 249 ਬੀ.ਐਨ.ਐਸ ਅਤੇ 25/27/54/59 ਅਸਲਾ ਐਕਟ ਤਹਿਤ ਦਰਜ ਕੀਤਾ ਜਾ ਚੁੱਕਾ ਹੈ।

Read Latest News and Breaking News at Daily Post TV, Browse for more News

Ad
Ad