Banner
Banner

Breaking News: ਨਸ਼ਾ ਤਸਕਰਾਂ ਖਿਲਾਫ ANTF ਦੀ ਵੱਡੀ ਕਾਰਵਾਈ, ਪੁਲਿਸ ਤੇ ਗੋਲੀਆਂ ਚਲਾਉਣ ਵਾਲਾ ਸਨੀ ਸਿੰਘ ਫਰਾਰ

ANTF Operation: ANTF (ਐਂਟੀ ਨਾਰਕੋਟਿਕ ਟਾਸਕ ਫੋਰਸ) ਦੀ ਟੀਮ ਨੇ ਅੱਜ ਸਵੇਰੇ ਜਲੰਧਰ ਦੇ ਪਿੰਡ ਗੋਰਸੀਆ ਵਿੱਚ ਨਸ਼ਾ ਤਸਕਰਾਂ ਦੇ ਠਿਕਾਣੇ ‘ਤੇ ਛਾਪਾ ਮਾਰਿਆ।ਜਿਵੇਂ ਹੀ ਪੁਲਿਸ ਟੀਮ ਨੇ ਠਿਕਾਣੇ ਦੀ ਘੇਰਾਬੰਦੀ ਕੀਤੀ, ਆਰੋਪੀ ਸਨੀ ਸਿੰਘ ਨੇ ਆਪਣੇ ਦੋ ਸਾਥੀਆਂ ਸਮੇਤ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਆਰੋਪੀਆਂ ‘ਚੋਂ ਇੱਕ ਦਵਿੰਦਰ ਸਿੰਘ […]
Khushi
By : Updated On: 08 Aug 2025 10:20:AM
Breaking News: ਨਸ਼ਾ ਤਸਕਰਾਂ ਖਿਲਾਫ ANTF ਦੀ ਵੱਡੀ ਕਾਰਵਾਈ, ਪੁਲਿਸ ਤੇ ਗੋਲੀਆਂ ਚਲਾਉਣ ਵਾਲਾ ਸਨੀ ਸਿੰਘ ਫਰਾਰ

ANTF Operation: ANTF (ਐਂਟੀ ਨਾਰਕੋਟਿਕ ਟਾਸਕ ਫੋਰਸ) ਦੀ ਟੀਮ ਨੇ ਅੱਜ ਸਵੇਰੇ ਜਲੰਧਰ ਦੇ ਪਿੰਡ ਗੋਰਸੀਆ ਵਿੱਚ ਨਸ਼ਾ ਤਸਕਰਾਂ ਦੇ ਠਿਕਾਣੇ ‘ਤੇ ਛਾਪਾ ਮਾਰਿਆ।ਜਿਵੇਂ ਹੀ ਪੁਲਿਸ ਟੀਮ ਨੇ ਠਿਕਾਣੇ ਦੀ ਘੇਰਾਬੰਦੀ ਕੀਤੀ, ਆਰੋਪੀ ਸਨੀ ਸਿੰਘ ਨੇ ਆਪਣੇ ਦੋ ਸਾਥੀਆਂ ਸਮੇਤ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਆਰੋਪੀਆਂ ‘ਚੋਂ ਇੱਕ ਦਵਿੰਦਰ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਫੌਰੀ ਤੌਰ ‘ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਸਦਾ ਇਲਾਜ ਜਾਰੀ ਹੈ।

ਸਨੀ ਸਿੰਘ ਅਤੇ ਉਸਦਾ ਇਕ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਲਈ ਪੁਲਿਸ ਨੇ ਇਲਾਕੇ ‘ਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਚੋਪਟ ਤਲਾਸ਼ੀ ਚਲ ਰਹੀ ਹੈ।

ਪੁਲਿਸ ਨੇ ਮੌਕੇ ਤੋਂ ਕੁਝ ਹਥਿਆਰ, ਨਕਦੀ ਰਕਮ ਅਤੇ ਸ਼ੱਕੀ ਪਾਉਡਰ ਵੀ ਬਰਾਮਦ ਕੀਤਾ ਹੈ। ANTF ਵੱਲੋਂ ਕਿਹਾ ਗਿਆ ਕਿ ਇਹ ਗਿਰੋਹ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ।

ਹੋਰ ਅਪਡੇਟ ਲਈ ਜੁੜੇ ਰਹੋ।

Read Latest News and Breaking News at Daily Post TV, Browse for more News

Ad
Ad