Banner
Banner

Breaking News:ਜਲੰਧਰ ਵਿੱਚ ਭਾਜਪਾ ਆਗੂ ਦੇ ਘਰ ‘ਤੇ ਗ੍ਰਨੇਡ ਹਮਲਾ,ਇਲਾਕੇ ‘ਚ ਸਹਿਮ ਦਾ ਮਾਹੌਲ

Granade Attack on BJP leader house:ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ,ਜਿੱਥੇ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਧਮਾਕਾ ਹੋਇਆ। ਇਹ ਧਮਾਕਾ ਹੈਂਡ ਗ੍ਰਨੇਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ, ਸ਼ੀਸ਼ੇ ਤੋਂ ਲੈ ਕੇ ਘਰ ਦੇ ਬਾਹਰ ਪਈਆਂ ਚੀਜ਼ਾਂ ਤੱਕ ਸਭ ਕੁਝ ਚਕਨਾਚੂਰ ਹੋ ਗਈਆਂ ਨੇ । ਮਨੋਜਰੰਜਨ ਕਾਲੀਆ […]
Jaspreet Singh
By : Updated On: 08 Apr 2025 09:18:AM
Breaking News:ਜਲੰਧਰ ਵਿੱਚ ਭਾਜਪਾ ਆਗੂ ਦੇ ਘਰ ‘ਤੇ ਗ੍ਰਨੇਡ ਹਮਲਾ,ਇਲਾਕੇ ‘ਚ ਸਹਿਮ ਦਾ ਮਾਹੌਲ
Granade Attack on BJP leader house

Granade Attack on BJP leader house:ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ,ਜਿੱਥੇ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਧਮਾਕਾ ਹੋਇਆ। ਇਹ ਧਮਾਕਾ ਹੈਂਡ ਗ੍ਰਨੇਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ, ਸ਼ੀਸ਼ੇ ਤੋਂ ਲੈ ਕੇ ਘਰ ਦੇ ਬਾਹਰ ਪਈਆਂ ਚੀਜ਼ਾਂ ਤੱਕ ਸਭ ਕੁਝ ਚਕਨਾਚੂਰ ਹੋ ਗਈਆਂ ਨੇ । ਮਨੋਜਰੰਜਨ ਕਾਲੀਆ ਨੇ ਕਿਹਾ ਕਿ ਇਹ ਇੱਕ ਯੋਜਨਾਬੱਧ ਹਮਲਾ ਹੈ।

ਮਨੋਰੰਜਨ ਕਾਲੀਆ ਨੇ ਦੱਸਿਆ ਕਿ ਉਹ ਰਾਤ ਦੇ ਕਰੀਬ 12:30 ਵਜੇ ਆਪਣੇ ਪਰਿਵਾਰ ਨਾਲ ਘਰ ਸੀ ਅਤੇ ਬਾਹਰਲੀਆਂ ਲਾਈਟਾਂ ਬੰਦ ਸਨ ਅਤੇ ਇਸ ਦੌਰਾਨ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਧਮਾਕੇ ਦੇ ਨਾਲ-ਨਾਲ ਢਾਹੁਣ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ ਜਿਸ ਤੋਂ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਦਰਵਾਜ਼ੇ ਤੋਂ ਅੰਦਰ ਖੜੀ ਕਾਰ ਤੱਕ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ।

ਲੋਕਾਂ ਲਈ ਲਗਾਈ ਗਈ ਪਾਣੀ ਦੀ ਟੈਂਕੀ ਤੋਂ ਗਲਾਸ ਇੱਧਰ -ਉੱਧਰ ਖਿਲਰੇ ਹੋਏ ਸਨ। ਮਨੋਜਰੰਜਨ ਕਾਲੀਆ ਨੇ ਕਿਹਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਇਹ ਉਸ ਤਰੀਕੇ ਦਾ ਹਿੱਸਾ ਹੋ ਸਕਦਾ ਹੈ ਜਿਸ ਤਰ੍ਹਾਂ ਹੋਰ ਭਾਜਪਾ ਨੇਤਾਵਾਂ ‘ਤੇ ਹਮਲੇ ਕੀਤੇ ਗਏ ਸਨ। ਹਾਲ ਹੀ ਵਿੱਚ, ਵਕਫ਼ ਬਿੱਲ ਦੇ ਸੰਬੰਧ ਵਿੱਚ ਵੀ ਇਸ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ।

ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਇਸ ਹਮਲੇ ਬਾਰੇ ਏਡੀਸੀਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਲੈਬ ਟੀਮ ਮੌਕੇ ‘ਤੇ ਪਹੁੰਚ ਰਹੀ ਹੈ। ਉਨ੍ਹਾਂ ਦੀ ਜਾਂਚ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਧਮਾਕੇ ਦਾ ਅਸਲੀ ਕਾਰਨ ਕੀ ਹੈ । ਹਾਲਾਂਕਿ, ਪੁਲਿਸ ਸਟੇਸ਼ਨ ਤੋਂ ਥੋੜ੍ਹੀ ਦੂਰੀ ‘ਤੇ ਹੋਏ ਇਸ ਹਮਲੇ ਤੋਂ ਬਾਅਦ, ਪੁਲਿਸ ਵਿਭਾਗ ਦੀ ਸਖ਼ਤ ਆਲੋਚਨਾ ਹੋ ਰਹੀ ਹੈ।

Read Latest News and Breaking News at Daily Post TV, Browse for more News

Ad
Ad