Breaking News: ਹੁਸ਼ਿਆਰਪੁਰ ਦੇ ਐਸਐਸਪੀ ਨੂੰ ਹਾਈਕੋਰਟ ਦੇ ਵਿੱਚ ਪੇਸ਼ ਹੋਣ ਦਾ ਮਾਮਲਾ

Breaking News:Breaking News:ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਕੋਰਟ ਵਿੱਚ ਪਟੀਸ਼ਨ ਕਰਤਾ ਦੀ ਪਤਨੀ ਅਤੇ ਐਸਐਸਪੀ ਦੋਨੋਂ ਪੇਸ਼ ਹੋਏ । ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਅੱਜ ਕੋਰਟ ਵਿੱਚ ਪਟੀਸ਼ਨ ਕਰਤਾ ਦੀ ਪਤਨੀ ਅਤੇ ਐਸਐਸਪੀ ਦੋਨੋਂ ਹੋਏ ਪੇਸ਼। ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਦੱਸ ਦਈਏ ਕਿ ਹਰਦੀਪ ਸਿੰਘ ਨੇ ਹੈਬੀਅਸ ਕਾਰਪੋਸ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਦਾਖਿਲ ਕੀਤੀ ਸੀ ਅਤੇ ਕਿਹਾ ਸੀ ਕਿ ਉਸਦੀ ਪਤਨੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅਤੇ ਪਤਨੀ ਦੀ ਮਾਂ ,ਭੈਣ ਅਤੇ ਭਰਾ ਵੱਲੋਂ ਜ਼ਬਰਦਸਤੀ ਆਪਣੇ ਕੋਲ ਰੱਖਿਆ ਗਿਆ ਹੈ।
ਕਈ ਸ਼ਿਕਾਇਤਾਂ ਦਿੱਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ
ਜਿਸ ਤੋਂ ਬਾਅਦ ਹਾਈਕੋਰਟ ਨੇ ਐਸਐਸਪੀ ਹੁਸ਼ਿਆਰਪੁਰ ਨੂੰ ਡਿਟੇਨੀ ਨੂੰ ਪੇਸ਼ ਕਰਨ ਦੇ ਆਦੇਸ਼ ਦਿੱਤੇ ਸੀ ਪਰ ਹਾਈਕੋਰਟ ਦੇ ਆਦੇਸ਼ਾਂ ਦੇ ਉਲੰਘਣਾ ਕੀਤੀ ਗਈ ਜਿਸ ਤੋਂ ਬਾਅਦ ਆਈਜੀਪੀ ਹੁਸ਼ਿਆਰਪੁਰ ਨੂੰ ਕਿਹਾ ਸੀ ਕਿ ਉਹ ਵੇਲੇਬਲ ਵਾਰੰਟਸ ਐਸਐਸਪੀ ਹੁਸ਼ਿਆਰਪੁਰ ਨੂੰ ਦੇਣ ਅਤੇ ਉਹਨਾਂ ਨੂੰ 14 ਜੁਲਾਈ ਦੇ ਲਈ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਸਨ।