ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਜ਼ਬਰਦਸਤ ਟੱਕਰ,ਸਵਾਰੀਆਂ ਹੋਈਆਂ ਗੰਭੀਰ ਜ਼ਖਮੀ
Punjab News; ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵਲੋ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੇ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆ 20 ਸਵਾਰਿਆ ਜਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। […]
By :
Jaspreet Singh
Updated On: 01 Jun 2025 18:59:PM
Bus Accident
Punjab News; ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵਲੋ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੇ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆ 20 ਸਵਾਰਿਆ ਜਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋ ਟਰੱਕ ਲੈਕੇ ਫਰਾਰ ਹੋ ਗਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।