ਮੁਹਾਲੀ ‘ਚ ਵਪਾਰੀ ਨੇ ਬੈੰਕ ਅੰਦਰ ਕੀਤੀ ਸੁਸਾਈਡ, ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਸੈਕਟਰ 68 ‘ਚ ਇੱਕ ਬਿਜ਼ਨਸਮੈਨ ਨੇ ਆਪਣੇ ਆਪ ਨੂੰ ਪ੍ਰਾਈਵੇਟ ਬੈਂਕ ਦੇ ਵਿੱਚ ਆ ਕੇ ਮਾਰੀ ਗੋਲੀ ਅੱਜ ਮੁਹਾਲੀ ਦੇ ਸੈਕਟਰ 68 ਤੋੰ ਇੱਕ ਬੇਹੱਦ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਿਜ਼ਨਸਮੈਨ ਨੇ ਆਪਣੇ ਆਪ ਨੂੰ ਪ੍ਰਾਈਵੇਟ ਬੈਂਕ ਦੇ ਵਿੱਚ ਆ ਕੇ ਗੋਲੀ ਮਾਰੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਵਪਾਰੀ ਨੇ ਖੁਦਕੁਸ਼ੀ ਕਿਉਂ […]
By :
ਮਨਵੀਰ ਰੰਧਾਵਾ
Updated On: 09 Sep 2025 17:22:PM
ਸੈਕਟਰ 68 ‘ਚ ਇੱਕ ਬਿਜ਼ਨਸਮੈਨ ਨੇ ਆਪਣੇ ਆਪ ਨੂੰ ਪ੍ਰਾਈਵੇਟ ਬੈਂਕ ਦੇ ਵਿੱਚ ਆ ਕੇ ਮਾਰੀ ਗੋਲੀ
ਅੱਜ ਮੁਹਾਲੀ ਦੇ ਸੈਕਟਰ 68 ਤੋੰ ਇੱਕ ਬੇਹੱਦ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਿਜ਼ਨਸਮੈਨ ਨੇ ਆਪਣੇ ਆਪ ਨੂੰ ਪ੍ਰਾਈਵੇਟ ਬੈਂਕ ਦੇ ਵਿੱਚ ਆ ਕੇ ਗੋਲੀ ਮਾਰੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਵਪਾਰੀ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦਾ ਪਤਾ ਨਹੀੰ ਲੱਗ ਪਾਇਆ।
ਮਾਮਲੇ ਦੀ ਜਾੰਚ ਪੁਲਿਸ ਵਲੋੰ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ, ਤੇ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਆਤਮ-ਹੱਤਿਆ ਦੇ ਕਾਰਨਾੰ ਦਾ ਪਤਾ ਲਗਾ ਸਕੇ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਖੁਦਕੁਸ਼ੀ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਹਨ ਕਿ ਇਹ ਪ੍ਰਾਈਵੇਟ ਬੈਂਕ ਦੇ ਵਿੱਚ ਕੀ ਕਰਨ ਆਇਆ ਸੀ। ਕੀ ਕੋਈ ਬੈਂਕ ਅਧਿਕਾਰੀਆਂ ਨਾਲ ਇਸ ਦੀ ਗੱਲਬਾਤ ਹੋਈ ਹੈ ਜਿਸ ਕਾਰਨ ਇਸ ਵਪਾਰੀ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ।
