Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਖਾਣ ਦਾ ਲਾਲਚ ਦੇ ਕੇ ਦਰਿੰਦਿਆਂ ਨੇ ਚਾਰ ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ !

Rape of a child:ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਪਿੰਡ ਵਿਖੇ ਚਾਰ ਸਾਲਾਂ ਦੀ ਬੱਚੀ ਦੇ ਨਾਲ ਕੀਤਾ ਗਿਆ ਦੁਸ਼ਕਰਮ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਗਵਾਂਡ ਮੈਡੀਕਲ ਦੇ ਵਿੱਚ ਸਾਫ ਸਫਾਈ ਕਰ ਰਹੇ ਸਨ ਅਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਉੱਥੇ ਬੁਲਾਉਣ ਆਉਂਦੀ ਹੈ ਪਰ ਉਹ ਉੱਥੇ ਮੌਜੂਦ ਨਹੀਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਖਾਣ ਦਾ ਲਾਲਚ ਦੇ ਕੇ ਦਰਿੰਦਿਆਂ ਨੇ ਚਾਰ ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ !
Rape of a child

Rape of a child:ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਪਿੰਡ ਵਿਖੇ ਚਾਰ ਸਾਲਾਂ ਦੀ ਬੱਚੀ ਦੇ ਨਾਲ ਕੀਤਾ ਗਿਆ ਦੁਸ਼ਕਰਮ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਗਵਾਂਡ ਮੈਡੀਕਲ ਦੇ ਵਿੱਚ ਸਾਫ ਸਫਾਈ ਕਰ ਰਹੇ ਸਨ ਅਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਉੱਥੇ ਬੁਲਾਉਣ ਆਉਂਦੀ ਹੈ ਪਰ ਉਹ ਉੱਥੇ ਮੌਜੂਦ ਨਹੀਂ ਹੁੰਦੇ ਉਹ ਆਪਣੇ ਈ ਰਿਕਸ਼ੇ ਦੇ ਫੇਰੇ ਨੂੰ ਲੈਕੇ ਜਾਣ ਲਈ ਉਥੋਂ ਨਿਕਲ ਜਾਂਦੇ ਹਨ।

ਜਿਸ ਤੋਂ ਬਾਅਦ ਉੱਥੇ ਬੈਠੇ ਵਿਅਕਤੀ ਉਸ ਦੀ ਬੱਚੀ ਨੂੰ ਆਵਾਜ਼ ਮਾਰਦੇ ਹਨ ਕਿ ਤੈਨੂੰ ਚੀਜ਼ ਖਾਣ ਲਈ ਦਿੰਨੇ ਹਾਂ ਅਤੇ ਜਿਸ ਤੋਂ ਬਾਅਦ ਉਹ ਉਸ ਨੂੰ ਅੰਦਰ ਬੁਲਾ ਕੇ ਕਮਰਾ ਬੰਦ ਕਰਕੇ ਉਸ ਨਾਲ ਇਹ ਦੁਸ਼ਕਰਮ ਕਰਦੇ ਹਨ।

ਜਿਸ ਵੇਲੇ ਆਰੋਪੀ ਬੱਚੀ ਨਾਲ ਦੁਸ਼ਕਰਮ ਕਰਦਾ ਹੈ ਉਸ ਵੇਲੇ ਦੋ ਲੜਕੇ ਬਾਹਰ ਖੜੇ ਹੋ ਕੇ ਦਰਵਾਜ਼ੇ ਨੂੰ ਤਾਲਾ ਮਾਰ ਕੇ ਵਾਰਦਾਤ ਨੂੰ ਛੁਪਾਉਣ ਦਾ ਧਿਆਨ ਰੱਖਦੇ ਹਨ। ਪਰ ਜਦੋਂ ਉਸਦੇ ਪਿਤਾ ਤੇ ਉਸਦੀ ਮਾਤਾ ਵੱਲੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦੇ ਹਨ ਕਿ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਤੇ ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਬਾਹਰ ਖੜ ਕੇ ਧਿਆਨ ਰੱਖਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਉਹਨਾਂ ਦੀ ਚਾਚੀ ਸੱਸ ਦਾ ਲੜਕਾ ਹੈ। ਪੀੜਤ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਵੱਲੋ ਓਹਨਾ ਤੇ ਰਾਜੀਨਾਮਾ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਦੁਸ਼ਕਰਮ ਨਹੀਂ ਹੋਇਆ ਤੁਸੀਂ ਕੁਝ ਪੈਸੇ ਲੈ ਕੇ ਇਸ ਗੱਲ ਦਾ ਹੱਲ ਕੱਢ ਲਓ ਜਿੱਥੇ ਕਿ ਪੀੜਿਤ ਬੱਚੀ ਦੀ ਭੂਆ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਔਰਤ ਹੋ ਤੁਹਾਡੇ ਨਾਲ ਸਭ ਕੁਝ ਹੁੰਦਾ ਹੈ ਤੁਹਾਨੂੰ ਪਤਾ ਹੈ ਜੇਕਰ ਬੱਚੀ ਨਾਲ ਇਹ ਹੋਇਆ ਹੁੰਦਾ ਤੇ ਉਸ ਦੀ ਹਾਲਤ ਕੀ ਹੋ ਜਾਣੀ ਸੀ ,

ਇਸ ਸਬੰਧੀ ਪਰਿਵਾਰ ਵੱਲੋਂ ਮੌਕੇ ਤੇ 112 ਨੰਬਰ ਤੇ ਕੰਪਲੇਂਟ ਕੀਤੀ ਗਈ ਅਤੇ ਤਰਨ ਤਰਨ ਥਾਣਾ ਸਦਰ ਦੇ ਐਸਐਚਓ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਜਿਸ ਤੋਂ ਬਾਅਦ ਐਸ ਐਚ ਓ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟਾਂ ਦੇ ਆਧਾਰ ਤੇ ਜੋ ਵੀ ਕਾਰਵਾਈ ਬਣਦੀ ਹੋਈ ਉਹ ਕੀਤੀ ਜਾਏਗੀ।

Read Latest News and Breaking News at Daily Post TV, Browse for more News

Ad
Ad

Punjab District News